• ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਅਗਰਵਾਲ ਸਰਸ ਮੇਲਾ ਦਾ ਕਰਨਗੇ ਉਦਘਾਟਨ
• ਸਬੰਧਤ ਵਿਭਾਗਾਂ ਨੂੰ ਸੌਂਪੀ ਡਿਊਟੀ ਤਨਦੇਹੀ ਨਾਲ ਨਿਭਾਉਣ ਦੀ ਹਦਾਇਤ
• ਜ਼ਿਲ•ਾ ਵਾਸੀਆਂ ਨੂੰ ਵੱਧ ਤੋਂ ਵੱਧ ਗਿਣਤੀ ਚ' ਪਹੁੰਚਣ ਦਾ ਸੱਦਾ
ਲੁਧਿਆਣਾ - ਖੇਤਰੀ ਸਰਸ ਮੇਲਾ 2017 ਪੀ.ਏ.ਯੂ. ਮੇਲਾ ਗਰਾਂਊਡ ਲੁਧਿਆਣਾ ਵਿਖੇ 5 ਅਕਤੂਬਰ ਤੋਂ 16 ਅਕਤੂਬਰ 2017 ਤੱਕ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਦਾ ਉਦਘਾਟਨ ਜ਼ਿਲ•ੇ ਦੇ ਮਾਨਯੋਗ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਅਗਰਵਾਲ ਕਰਨਗੇ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਸੁਰਭੀ ਮਲਿਕ ਨੇ 5 ਅਕਤੂਬਰ ਨੂੰ ਸਰਸ ਮੇਲੇ ਦੌਰਾਨ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਜਾਰੀ ਕਰਦਿਆ ਦੱਸਿਆ ਕਿ ਸਵੇਰੇ 10.30 ਵਜੇ ਪੀਸ ਪਬਲਿਕ ਸਕੂਲ ਦੇ ਵਿਦਿਆਰਥੀ ਸਭਿਆਚਾਰਕ ਨੁਕੜ ਨਾਟਕ ਪੇਸ਼ ਕਰਨਗੇ ਅਤੇ ਨਾਟਕ ਉਪਰੰਤ ਨਾਰਥ ਜੋਨ ਕਲਚਰਲ ਕੌਸਲ ਦੇ ਕਲਾਕਾਰ ''ਰਾਗਨੀ ਤੇ ਘੁੰਮਰ'' ਹਰਿਆਣਵੀ ਲੋਕ ਨਾਚ, 'ਵਧਾਈ' ਮੱਧ ਪ੍ਰਦੇਸ਼, 'ਮੁਰਲੀ ਰਾਜਸਥਾਨੀ' ਲੋਕ ਗੀਤ ਪੇਸ਼ ਕਰਨਗੇ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਅੱਗੇ ਦੱਸਿਆ ਕਿ ਸ਼ਾਮੀ 5.00 ਵਜੇ ਤੋਂ 8.00 ਵਜੇ ਤੱਕ ਉਤਰ ਪ੍ਰਦੇਸ਼ ਦਾ ''ਬਿਰਜ਼ ਲੋਕ ਗੀਤ ਤੇ ਮਯੂਰ ਡਾਂਸ'', ਰਾਜਸਥਾਨ ਦਾ ਕਾਲਬੇਲੀਆ ਤੇ ਲੰਗਾਮਨਗਨੀਹਰ ਗੀਤ ਪੇਸ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ 'ਚਾਓ' ਝਾਰਖੰਡ, 'ਰਥਵਾ' ਗੁਜਰਾਤ, 'ਭਾਗ' ਹਰਿਆਣਾ, 'ਨਾਓਰਾਥਾ' ਮੱਧ ਪ੍ਰਦੇਸ਼, ਮੁਰਲੀ ਰਾਜਸਥਾਨੀ ਲੋਕ ਗੀਤ ਤੇ ਪੰਜਾਬ ਪੁਲਿਸ ਕਲਚਰਲ ਟਰੁਪ ਵੱਲੋਂ ਪੇਸ਼ਕਾਰੀਆਂ ਪੇਸ਼ ਕੀਤੀਆਂ ਜਾਣਗੀਆਂ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਜ਼ਿਲ•ਾ ਵਾਸੀਆਂ ਨੂੰ ਸਰਸ ਮੇਲੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਅਜਿਹੇ ਮੇਲੇ ਸਾਡੇ ਸਮਾਜ ਖਾਸ ਕਰ ਨੌਜਵਾਨਾਂ ਨੂੰ ਚੰਗੀ ਸੇਧ ਦੇਣ ਦੇ ਨਾਲ-ਨਾਲ ਵੱਖ-ਵੱਖ ਰਾਜਾਂ ਦੇ ਸਭਿਆਚਾਰ ਤੇ ਬੋਲੀ ਨੂੰ ਸਮਝਣ ਦਾ ਮੌਕਾ ਪ੍ਰਦਾਨ ਕਰਦੇ ਹਨ। ਉਹਨਾਂ ਕਿਹਾ ਕਿ ਪੰਜਾਬ ਦੀ ਅਮੀਰ ਵਿਰਾਸਤ ਤੋਂ ਹੋਰਨਾਂ ਸੂਬਿਆਂ ਦੇ ਕਲਾਕਾਰ ਜਾਣੂ ਹੋਣਗੇ ਅਤੇ ਪੰਜਾਬੀ ਸਭਿਆਚਾਰ ਨੂੰ ਆਪਣੇ-ਆਪਣੇ ਸੂਬਿਆਂ ਤੱਕ ਲੈ ਜਾਣਗੇ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਮੇਲਾ ਖੇਤਰ ਵਿੱਚ ਫੂਡ ਪ੍ਰੋਸੈਸਿੰਗ ਨੂੰ ਉਤਸ਼ਾਹਿਤ ਕਰਨ ਲਈ ਵੀ ਫੂਡ ਸਟਾਲ ਲਗਾਏ ਗਏ ਹਨ ਅਤੇ ਰੌਜ਼ਾਨਾ ਟਿਕਟਾਂ ਵੇਚਣ ਲਈ ਸ੍ਰੀ ਨਵਨੀਤ ਜ਼ੋਸ਼ੀ ਬੀ.ਡੀ.ਪੀ.À ਰਾਏਕੋਟ ਇੰਚਾਰਜ ਹੋਣਗੇ। ਇਸ ਸਾਰਸ ਮੇਲੇ ਦੌਰਾਨ ਰੌਜ਼ਾਨਾ ਸਾਫ਼ ਪੀਣ ਵਾਲੇ ਪਾਣੀ ਦਾ ਮੁਕੰਮਲ ਪ੍ਰਬੰਧ ਕੀਤਾ ਗਿਆ ਹੈ ਅਤੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਸੁਰੱਖਿਆ ਅਤੇ ਟ੍ਰੈਫਿਕ ਦੇ ਪ੍ਰਬੰਧ ਕੀਤੇ ਗਏ ਹਨ। ਉਹਨਾਂ ਕਿਹਾ ਕਿ ਮੇਲੇ ਵਾਲੀ ਥਾਂ 'ਤੇ ਲੋਕਾਂ ਦੀ ਸਹਾਇਤਾ ਲਈ ਕੰਟਰੋਲ ਰੂਮ ਵੀ ਸਥਾਪਤ ਕੀਤਾ ਗਿਆ ਹੈ। ਇਸ ਸਰਸ ਮੇਲੇ ਵਿੱਚ ਸ਼ਾਮਲ ਹੋਣ ਲਈ ਬਾਹਰਲੇ ਰਾਜਾਂ ਤੋਂ ਆਉਣ ਵਾਲੇ ਵਿਅਕਤੀਆਂ ਅਤੇ ਸਭਿਆਚਾਰਕ ਪ੍ਰੋਗਰਾਮ ਲਈ ਆਏ ਕਲਾਕਾਰਾਂ ਨੂੰ ਗਾਇਡ ਕਰਨ ਲਈ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਤੇ ਸਵਾਗਤੀ ਕਾਊਟਰ ਲਗਾਏ ਗਏ ਹਨ। ਉਹਨਾਂ ਅਧਿਕਾਰੀਆਂ/ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਮੇਲੇ ਦੀ ਸਫ਼ਲਤਾ ਲਈ ਤਨਦੇਹੀ ਨਾਲ ਡਿਊਟੀ ਨਿਭਾਉਣ ਕਿਸੇ ਤਰ•ਾਂ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
No comments:
Post a Comment