Friday, 6 October 2017

ਸਰਸ ਮੇਲੇ ਦਾ ਦੂਜਾ ਦਿਨ ਰਿਹਾ ਖਰੀਦੋ ਫ਼ਰੋਖਤ ਅਤੇ ਰੰਗਾਰੰਗ ਪ੍ਰੋਗਰਾਮ ਦੇ ਨਾਮ -ਦਸਤਕਾਰਾਂ ਨੇ ਪਹਿਲੇ ਦਿਨ ਕੀਤੀ 2.56 ਲੱਖ ਰੁਪਏ ਦੀ ਵਿਕਰੀ -ਜ਼ਿਲ•ਾ ਅਤੇ ਸੈਸ਼ਨ ਜੱਜ ਮੁੱਖ ਮਹਿਮਾਨ ਵਜੋਂ ਪੁੱਜੇ

ਲੁਧਿਆਣਾ - ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੇਲਾ ਮੈਦਾਨ ਵਿੱਚ ਚੱਲ ਰਿਹਾ ਵਿਸ਼ਵ ਪ੍ਰਸਿੱਧ ਸਰਸ ਮੇਲਾ-2017 ਦੂਜੇ ਦਿਨ ਦੂਰੋਂ ਨੇੜਿਉਂ ਆਏ ਲੋਕਾਂ ਵੱਲੋਂ ਕੀਤੀ ਗਈ ਰੱਜ ਕੇ ਖਰੀਦੋ ਫਰੋਖ਼ਤ ਅਤੇ ਰੰਗਾਰੰਗ ਪ੍ਰੋਗਰਾਮ ਦੇ ਨਾਮ ਰਿਹਾ। ਜਾਣਕਾਰੀ ਅਨੁਸਾਰ ਮੇਲੇ ਦੇ ਪਹਿਲੇ ਦਿਨ ਦਸਤਕਾਰਾਂ ਤੇ ਹਸਤਕਾਰਾਂ ਨੇ ਕਰੀਬ 2.56 ਲੱਖ ਰੁਪਏ ਤੋਂ ਵਧੇਰੇ ਦੀ ਵਿਕਰੀ ਕੀਤੀ, ਜੋ ਕਿ ਹੁਣ ਤੱਕ ਲੱਗੇ ਮੇਲਿਆਂ ਦੇ ਪਹਿਲੇ ਦਿਨਾਂ ਦੇ ਮੁਕਾਬਲੇ ਵਧੀਆ ਵਿਕਰੀ ਹੈ। ਉਮੀਦ ਨਾਲੋਂ ਵੀ ਜਿਆਦਾ ਇਕੱਠ ਦਾ ਗਵਾਹ ਬਣ ਰਹੇ ਇਸ ਮੇਲੇ ਨਾਲ ਪਿਛਲੇ ਸਾਲਾਂ ਦੌਰਾਨ ਵੱਖ-ਵੱਖ ਸ਼ਹਿਰਾਂ ਵਿਖੇ ਲੱਗੇ ਮੇਲੇ ਦੇ ਵੀ ਰਿਕਾਰਡ ਟੁੱਟਣ ਦੀ ਸੰਭਾਵਨਾ ਬਣ ਗਈ ਹੈ। ਲੁਧਿਆਣਾ ਵਰਗੇ ਵਿਕਸਤ ਸ਼ਹਿਰ ਵਿੱਚ ਲੱਖਾਂ ਰੁਪਏ ਵਿੱਚ ਵਿਕਰੀ ਹੋਣੀ ਦਸਤਕਾਰਾਂ ਅਤੇ ਹਸਤਕਾਰਾਂ ਵਾਸਤੇ ਬਹੁਤ ਸ਼ੁਭ ਸੰਕੇਤ ਹੈ। ਅੱਜ ਜਿੱਥੇ ਸ਼ਹਿਰ ਦੇ ਲੋਕਾਂ ਨੇ ਖਰੀਦਦਾਰੀ ਦਾ ਆਨੰਦ ਮਾਣਿਆ, ਉਥੇ ਪੇਂਡੂ ਖੇਤਰਾਂ ਤੋਂ ਵੀ ਲੋਕ ਖਰੀਦਦਾਰੀ ਕਰਦੇ ਦੇਖੇ ਗਏ।

ਦੂਜੇ ਪਾਸੇ ਸਵੇਰੇ ਅਤੇ ਸ਼ਾਮ ਰੰਗਾਰੰਗ ਪ੍ਰੋਗਰਾਮ ਚੱਲਦਾ ਰਿਹਾ ਹੈ। ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਸੱਭਿਆਚਾਰਕ ਸ਼ਾਮ ਦਾ ਲੰਮਾ ਸਮਾਂ ਬੈਠ ਕੇ ਆਨੰਦ ਮਾਣਿਆ। ਅੱਜ ਰੰਗਾਰੰਗ ਪ੍ਰੋਗਰਾਮ ਵਿੱਚ ਪੰਜਾਬ ਪੁਲਿਸ ਦੇ ਸੱਭਿਆਚਾਰਕ ਗਰੁੱਪ ਵੱਲੋਂ ਪੇਸ਼ਕਾਰੀਆਂ ਦਿੱਤੀਆਂ ਗਈਆਂ, ਇਸ ਤੋਂ ਇਲਾਵਾ ਨਾਰਥ ਜ਼ੋਨ ਕਲਚਰਲ ਕੌਂਸਲ, ਪਟਿਆਲਾ ਦੇ ਕਲਾਕਾਰਾਂ ਵੱਲੋਂ ਵੀ ਦੇਸ਼ ਦੇ ਵੱਖ-ਵੱਖ ਰੰਗਾਂ ਦਾ ਮਾਹੌਲ ਸਿਰਜਿਆ ਗਿਆ। ਦੇਰ ਸ਼ਾਮ ਪੰਜਾਬ ਸਰਕਾਰ ਦੇ ਅਦਾਰੇ ਇਸ਼ਮੀਤ ਸੰਗੀਤ ਅਕਾਦਮੀ ਦੇ ਨੌਜਵਾਨ ਕਲਾਕਾਰਾਂ ਵੱਲੋਂ ਵੀ ਪੇਸ਼ਕਾਰੀ ਦਿੱਤੀ ਗਈ।
ਦੂਜੇ ਦਿਨ ਸਮਾਜ ਸੇਵੀ ਡਾ. ਸੀਮਾ ਜੈਨ ਦਾ ਸਨਮਾਨ
ਸਰਸ ਮੇਲਾ 2017 ਦੌਰਾਨ ਰੋਜ਼ਾਨਾ ਇੱਕ ਅਗਾਂਹਵਧੂ ਲੜਕੀ ਜਾਂ ਔਰਤ ਦਾ ਸਨਮਾਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜ਼ਿਲ•ਾ ਪ੍ਰਸ਼ਾਸਨ ਵੱਲੋਂ ਸਿਲੈਕਟ ਕੀਤੀਆਂ ਗਈਆਂ ਲੜਕੀਆਂ/ਔਰਤਾਂ ਵਿੱਚੋਂ ਦੂਜਾ ਸਨਮਾਨ ਸਮਾਜ ਸੇਵਕਾ ਡਾਕਟਰ ਸੀਮਾ ਜੈਨ ਦਾ ਕੀਤਾ ਗਿਆ। ਉਨ•ਾਂ ਨੂੰ ਸਨਮਾਨਿਤ ਕਰਨ ਦੀ ਰਸਮ ਜ਼ਿਲ•ਾ ਅਤੇ ਸੈਸ਼ਨ ਜੱਜ ਸ੍ਰ. ਗੁਰਬੀਰ ਸਿੰਘ ਨੇ ਨਿਭਾਈ। ਇਸ ਮੌਕੇ ਉਨ•ਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਵ) ਕਮ ਮੇਲਾ ਅਫ਼ਸਰ ਸ੍ਰੀਮਤੀ ਸੁਰਭੀ ਮਲਿਕ ਅਤੇ ਜ਼ਿਲ•ਾ ਪ੍ਰਸਾਸ਼ਨ ਦੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।

ਦਿਹਾਤੀ ਭਾਰਤ ਨੂੰ ਜਿਉਂਦਾ ਰੱਖਣ ਲਈ ਅਜਿਹੇ ਮੇਲੇ ਲਗਾਉਣੇ ਜ਼ਰੂਰੀ-ਜ਼ਿਲ•ਾ ਅਤੇ ਸੈਸ਼ਨ ਜੱਜ
ਦੂਜੇ ਦਿਨ ਦੇ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਜ਼ਿਲ•ਾ ਅਤੇ ਸੈਸ਼ਨ ਜੱਜ ਸ੍ਰ. ਗੁਰਬੀਰ ਸਿੰਘ ਨੇ ਜਿੱਥੇ ਦੂਜੇ ਦਿਨ ਦੀ ਗੈਸਟ ਆਫ਼ ਆਨਰ ਡਾ. ਸੀਮਾ ਜੈਨ ਦਾ ਸਨਮਾਨ ਕੀਤਾ, ਉਥੇ ਉਨ•ਾਂ ਸਮਾਗਮ ਨੂੰ ਸੰਬੋਧਨ ਕਰਦਿਆਂ ਜ਼ੋਰ ਦਿੱਤਾ ਕਿ ਸਾਡੇ ਦੇਸ਼ ਵਿੱਚ ਅਸਲੀ ਭਾਰਤ ਪੇਂਡੂ ਖੇਤਰਾਂ ਵਿੱਚ ਵੱਸਦਾ ਹੈ ਅਤੇ ਇਸ ਭਾਰਤ ਨੂੰ ਜਿਉਂਦਾ ਰੱਖਣ ਲਈ ਅਜਿਹੇ ਮੇਲਿਆਂ ਦਾ ਆਯੋਜਨ ਬਹੁਤ ਹੀ ਜ਼ਰੂਰੀ ਹੈ। ਉਨ•ਾਂ ਇਸ ਮੇਲੇ ਦੇ ਸਫ਼ਲ ਆਯੋਜਨ ਲਈ ਡਿਪਟੀ ਕਮਿਸ਼ਨਰ ਸਮੇਤ ਸਾਰੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੇਲੇ ਦਾ ਆਨੰਦ ਮਾਣਨ ਅਤੇ ਇਥੋਂ ਖਰੀਦੋ-ਫਰੋਖ਼ਤ ਕਰਕੇ ਇਨ•ਾਂ ਦਸਤਕਾਰਾਂ ਤੇ ਹਸਤਕਾਰਾਂ ਦੀ ਆਰਥਿਕ ਤੌਰ 'ਤੇ ਹੌਂਸਲਾ ਅਫ਼ਜਾਈ ਕਰਨ।

No comments:

Post a Comment