Saturday 7 October 2017

ਪੁਲਿਸ ਕਮਿਸ਼ਨਰ ਵੱਲੋਂ ਸ਼ਹਿਰ ਵਿੱਚ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ

ਲੁਧਿਆਣਾ - ਕਮਿਸ਼ਨਰ ਪੁਲਿਸ ਲੁਧਿਆਣਾ ਸ੍ਰੀ ਆਰ. ਐੱਨ. ਢੋਕੇ ਵੱਲੋਂ ਜਾਬਤਾ ਫੌਜਦਾਰੀ ਸੰਘਤਾ 1973 (1974 ਦਾ ਐਕਟ ਨੰਬਰ-2) ਦੀ ਧਾਰਾ 144 ਅਧੀਨ ਕਮਿਸ਼ਨਰੇਟ ਲੁਧਿਆਣਾ ਦੇ ਏਰੀਏ ਅੰਦਰ ਤੇਜ਼ਾਬ ਦੀ ਸਹੀ ਵਿਕਰੀ ਨੂੰ ਯਕੀਨੀ ਬਣਾਉਣ ਲਈ ਹੁਕਮ ਜਾਰੀ ਕੀਤੇ ਗਏ ਹਨ ਅਤੇ 2 ਮਹੀਨਿਆਂ ਲਈ ਲਾਗੂ ਰਹਿਣਗੇ। ਕਮਿਸ਼ਨਰ ਪੁਲਿਸ ਨੇ ਦੱਸਿਆ ਕਿ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਕਮਿਸ਼ਨਰੇਟ ਲੁਧਿਆਣਾ ਦੇ ਇਲਾਕਾ ਅੰਦਰ ਤੇਜ਼ਾਬ ਦੀ ਗੈਰ ਕਾਨੂੰਨੀ ਤੌਰ 'ਤੇ ਵਿਕਰੀ ਹੋ ਰਹੀ ਹੈ। ਇਹ ਇੱਕ ਜਲਨਸ਼ੀਲ ਪਦਾਰਥ ਹੈ ਅਤੇ ਮਨੁੱਖੀ ਜ਼ਿੰਦਗੀ ਲਈ ਖਤਰਨਾਕ ਅਤੇ ਘਾਤਕ ਹੈ। ਇਸ ਲਈ ਇਸ ਪਦਾਰਥ ਦੀ ਸਹੀ ਵਰਤੋਂ ਨੂੰ ਯਕੀਨੀ ਬਣਾਇਆ ਜਾਣਾ ਆਮ ਜਨਤਾ ਦੀ ਜਾਨ-ਮਾਲ ਦੀ ਰਾਖੀ ਲਈ ਜ਼ਰੂਰੀ ਹੈ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਕੋਈ ਵੀ ਵਿਅਕਤੀ ਬਿਨਾਂ ਲਾਈਸੈਂਸ ਤੋਂ ਤੇਜ਼ਾਬ ਦੀ ਵਿਕਰੀ ਨਹੀਂ ਕਰ ਸਕਦਾ ਕੇਵਲ ਲਾਈਸੈਂਸਧਾਰੀ ਵਿਅਕਤੀ ਹੀ ਇਸ ਦੀ ਵਿਕਰੀ ਕਰ ਸਕਦਾ ਹੈ ਜੋ ਆਪਣੇ ਲਾਇਸੈਂਸ ਨੂੰ ਸਮੇ-ਸਮੇ ਸਿਰ ਰੀਨਿਓ ਕਰਵਾਉਣ ਲਈ ਪਾਬੰਦ ਹੋਵੇਗਾ। ਉਹਨਾਂ ਦੱਸਿਆ ਕਿ ਲਾਈਸੈਂਸ ਧਾਰਕ ਵਿਅਕਤੀ ਇਸ ਗੱਲ ਨੂੰ ਯਕੀਨੀ ਬਣਾਏਗਾ ਕਿ ਜਿਸ ਵਿਅਕਤੀ ਨੂੰ ਤੇਜ਼ਾਬ ਵੇਚਿਆ ਜਾਣਾ ਹੈ ਉਸ ਦਾ ਪਹਿਚਾਣ ਪੱਤਰ, ਵੋਟਰ ਕਾਰਡ ਅਤੇ ਮੁਕੰਮਲ ਐਡਰੈਸ ਹਾਸਲ ਕੀਤਾ ਜਾਵੇਗਾ ਅਤੇ 18 ਸਾਲ ਦੀ ਉਮਰ ਤੋਂ ਘੱਟ ਕਿਸੇ ਨੂੰ ਵੀ ਤੇਜਾਬ ਨਹੀ ਵੇਚਿਆ ਜਾਵੇਗਾ। ਉਹਨਾਂ ਨੇ ਦੱਸਿਆ ਕਿ ਲਾਇਸੈਂਸਧਾਰਕ ਦੁਕਾਨਦਾਰ ਤੇਜ਼ਾਬ ਰੱਖਣ ਸਬੰਧੀ ਮੁਕੰਮਲ ਰਜਿਸਟਰ ਲਗਾਕੇ ਸਟਾਕ ਤੇ ਰੋਜ਼ਾਨਾ ਦੀ ਵਿਕਰੀ ਬਾਰੇ ਵਿਸਥਾਰਪੁਰਵਕ ਰਿਪੋਰਟ ਸਬੰਧਤ ਪੁਲਿਸ ਸਟੇਸ਼ਨ ਅਤੇ ਸਬੰਧਤ ਐੱਸ.ਡੀ.ਐੱਮ. ਨੂੰ ਭੇਜਣ ਦਾ ਪਾਬੰਦ ਹੋਵੇਗਾ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਲਾਇਸੈਂਸਧਾਰੀ ਦੁਕਾਨਦਾਰ ਇਸ ਗੱਲ ਨੂੰ ਯਕੀਨੀ ਬਣਾਏਗਾ ਕਿ ਤੇਜਾਬ ਦੀ ਵਰਤੋਂ ਸਬੰਧੀ ਜਦੋਂ ਵੀ ਕਿਸੇ ਹਸਪਤਾਲ, ਇੰਡਸਟਰੀਜ਼, ਸਰਕਾਰੀ ਵਿਭਾਗ ਜਾਂ ਕਿਸੇ ਹੋਰ ਸੈਮੀ ਅਦਾਰੇ ਨੂੰ ਵੇਚੇਗਾ ਤਾ ਉਸ ਅਦਾਰੇ ਦੇ ਮੁੱਖੀ ਦੀ ਸ਼ਨਾਖਤ ਅਤੇ ਮੁਕੰਮਲ ਵੇਰਵਾ ਹਾਸਲ ਕਰਨ ਉਪਰੰਤ ਹੀ ਤੇਜ਼ਾਬ ਦੇਣ ਦਾ ਜਿਮੇਵਾਰ ਹੋਵੇਗਾ ਅਤੇ ਤੇਜਾਬ ਹਾਸਲ ਕਰਨ ਵਾਲਾ ਅਜਿਹਾ ਅਦਾਰਾ ਇਸ ਗੱਲ ਨੂੰ ਯਕੀਨੀ ਬਣਾਏਗਾ ਕਿ ਕਿਸੇ ਜਿੰਮੇਵਾਰ ਵਿਅਕਤੀ ਦੀ ਨਿਗਰਾਨੀ ਵਿੱਚ ਰੱਖਿਆ ਜਾਵੇ ਅਤੇ ਤੇਜ਼ਾਬ ਦੇ ਸਟਾਕ ਅਤੇ ਵਰਤੋਂ ਸਬੰਧੀ ਰਜਿਸਟਰ ਵਿੱਚ ਇੰਦਰਾਜ਼ ਕਰਕੇ ਇਸ ਦੀ ਸਹੀ ਵਰਤੋਂ ਨੂੰ ਯਕੀਨੀ ਬਣਾਉਣ ਦਾ ਪਾਬੰਦ ਹੋਵੇਗਾ।

ਇੱਕ ਹੋਰ ਹੁਕਮ ਰਾਹੀਂ ਕਮਿਸ਼ਨਰ ਪੁਲਿਸ ਲੁਧਿਆਣਾ ਵੱਲੋਂ ਆਮ ਲੋਕਾਂ ਦੀ ਭਾਵਨਾ ਨੂੰ ਮੁੱਖ ਰੱਖਦੇ ਹੋਏ ਵਿਆਹ-ਸ਼ਾਦੀਆਂ ਅਤੇ ਖੁਸ਼ੀ ਦੇ ਸਮਾਗਮਾਂ ਦੌਰਾਨ ਸੜਕ ਉਤੇ ਪਟਾਕੇ ਚਲਾਉਣ ਅਤੇ ਕੋਈ ਵੀ ਗੈਰ ਕਾਨੂੰਨੀ ਕਾਰਵਾਈ ਜਿਸ ਨਾਲ ਆਵਾਜਾਈ ਵਿੱਚ ਵਿਘਨ ਪੈਂਦਾ ਹੋਵੇ ਅਤੇ ਆਮ ਲੋਕਾਂ ਨੂੰ ਮੁਸ਼ਕਿਲ ਪੇਸ਼ ਆਉਂਦੀ ਹੋਵੇ 'ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਕਮਿਸ਼ਨਰੇਟ ਲੁਧਿਆਣਾ ਦੇ ਏਰੀਏ ਅੰਦਰ ਸਮੂਹ ਸ਼ਰਾਬ ਦੇ ਠੇਕਿਆਂ, ਰੇਹੜੀਆਂ, ਫੜੀਆਂ, ਢਾਬਿਆਂ ਅਤੇ ਆਮ ਦੁਕਾਨਾਂ ਦੇ ਬਾਹਰ ਖੁਲ•ੇਆਮ ਜਨਤਕ ਥਾਵਾਂ 'ਤੇ ਸ਼ਰਾਬ ਪੀਣ ਉਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ, ਤਾਂ ਜੋ ਕਾਨੂੰਨ ਵਿਵਸਥਾ ਭੰਗ ਨਾ ਹੋਵੇ।

ਕਮਿਸ਼ਨਰੇਟ ਲੁਧਿਆਣਾ ਦੇ ਏਰੀਏ ਅੰਦਰ ਆਮ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਲਈ ਸਮੂਹ ਹੋਟਲਾਂ/ਧਰਮਸ਼ਾਲਾਵਾਂ/ਸਰਾਂ ਪ੍ਰਬੰਧਕਾਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਜਦ ਵੀ ਕਿਸੇ ਵਿਅਕਤੀ ਨੇ ਠਹਿਰਣਾ ਹੋਵੇ ਤਾਂ ਸਬੰਧਤ ਵਿਅਕਤੀ ਦਾ ਮੁਕੰਮਲ ਵੇਰਵਾ, ਡਰਾਈਵਿੰਗ ਲਾਈਸੰਸ, ਅਧਾਰ ਕਾਰਡ ਅਤੇ ਸ਼ਨਾਖਤੀ ਕਾਰਡ ਦੀ ਕਾਪੀ ਹਾਸਿਲ ਕਰਕੇ ਰਜਿਸਟਰ ਵਿੱਚ ਦਰਜ ਕਰਨਾ ਯਕੀਨੀ ਬਣਾਇਆ ਜਾਵੇ ਅਤੇ ਬਿਨ•ਾਂ ਸਬੂਤ ਦੇ ਕਮਰਾ ਕਿਰਾਏ 'ਤੇ ਨਾ ਦਿੱਤਾ ਜਾਵੇ। ਇਹ ਹੁਕਮ ਅਗਲੇ ਹੁਕਮਾਂ ਤੱਕ ਲਾਗੂ ਰਹਿਣਗੇ।

ਕਮਿਸ਼ਨਰੇਟ ਲੁਧਿਆਣਾ ਦੇ ਏਰੀਏ ਅੰਦਰ ਸਾਰੀਆਂ ਕਿਸਮ ਦੀਆਂ ਗੱਡੀਆਂ ਦੇ ਸ਼ੀਸ਼ਿਆਂ 'ਤੇ ਕਾਲੀਆਂ ਫਿਲਮਾਂ ਦੀ ਵਰਤੋਂ 'ਤੇ ਪਾਬੰਦੀ ਲਗਾਈ ਹੈ। ਉਹਨਾਂ ਕਿਹਾ ਕਿ ਕਾਲੇ ਸ਼ੀਸ਼ਿਆਂ ਵਾਲੀਆਂ ਗੱਡੀਆਂ ਵਿੱਚ ਬੈਠੇ ਵਿਅਕਤੀ ਦੀ ਪਹਿਚਾਣ ਕੀਤੀ ਜਾਣੀ ਮੁਸ਼ਕਿਲ ਹੋ ਜਾਂਦੀ ਹੈ ਅਤੇ ਕਈ ਵਾਰ ਅਜਿਹੀਆਂ ਕਾਲੇ ਸ਼ੀਸ਼ਿਆਂ ਵਾਲੀਆਂ ਗੱਡੀਆਂ ਦੀ ਵਰਤੋਂ ਕਰਕੇ ਸੰਗੀਨ ਜ਼ੁਰਮਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ। ਆਮ ਜਨਤਾ ਦੀ ਜਾਨ-ਮਾਲ ਦੀ ਰਾਖੀ ਲਈ ਇਹ ਹੁਕਮ ਲਾਗੂ ਕੀਤੇ ਗਏ ਹਨ।

No comments:

Post a Comment