Tuesday 3 October 2017

ਸ਼ਹਿਰ ਲੁਧਿਆਣਾ ਵਿੱਚ ਖੇਤਰੀ ਸਰਸ ਮੇਲੇ ਦਾ ਆਯੋਜਨ 5 ਤੋਂ-ਪ੍ਰਬੰਧ ਮੁਕੰਮਲ -15 ਰਾਜਾਂ ਤੋਂ ਸੈਂਕੜੇ ਦਸਤਕਾਰ ਤੇ ਕਲਾਕਾਰ ਲੈਣਗੇ ਹਿੱਸਾ-ਵਧੀਕ ਡਿਪਟੀ ਕਮਿਸ਼ਨਰ

ਲੁਧਿਆਣਾ - ਸ਼ਹਿਰ ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੇਲਾ ਮੈਦਾਨ ਵਿਖੇ ਮਿਤੀ 5 ਅਕਤੂਬਰ ਤੋਂ 16 ਅਕਤੂਬਰ, 2017 ਤੱਕ ਲੱਗਣ ਵਾਲੇ ਖੇਤਰੀ ਸਰਸ ਮੇਲੇ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਇਹ ਮੇਲਾ ਜ਼ਿਲ•ਾ ਪ੍ਰਸਾਸ਼ਨ ਦੀ ਅਗਵਾਈ ਵਿੱਚ ਨਾਬਾਰਡ ਦੇ ਵਿਸ਼ੇਸ਼ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ। ਇਸ ਮੇਲੇ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦੇਣ ਲਈ ਵਧੀਕ ਡਿਪਟੀ ਕਮਿਸ਼ਨਰ (ਵ)-ਕਮ-ਮੇਲਾ ਅਫ਼ਸਰ ਸ੍ਰੀਮਤੀ ਸੁਰਭੀ ਮਲਿਕ ਨੇ ਅੱਜ ਮੇਲੇ ਵਾਲੇ ਸਥਾਨ 'ਤੇ ਮੀਟਿੰਗ ਕੀਤੀ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ।

ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀਮਤੀ ਸੁਰਭੀ ਮਲਿਕ ਨੇ ਦੱਸਿਆ ਕਿ ਇਸ ਮੇਲੇ ਵਿੱਚ ਭਾਰਤ ਦੇ 15 ਰਾਜਾਂ ਤੋਂ ਸੈਂਕੜੇ ਦਸਤਕਾਰ/ਹਸਤਕਾਰ ਅਤੇ ਕਲਾਕਾਰ ਹਿੱਸਾ ਲੈਣ ਲਈ ਪਹੁੰਚ ਰਹੇ ਹਨ। ਭਾਵੇਂਕਿ ਮੇਲਾ 5 ਅਕਤੂਬਰ ਤੋਂ ਸ਼ੁਰੂ ਹੋਣਾ ਹੈ ਪਰ ਵੱਖ-ਵੱਖ ਰਾਜਾਂ ਦੀਆਂ ਟੀਮਾਂ ਪਹੁੰਚਣੀਆਂ ਸ਼ੁਰੂ ਹੋ ਗਈਆਂ ਹਨ। ਮੇਲੇ ਵਿੱਚ ਦਸਤਕਾਰ/ਹਸਤਕਾਰ ਜਿੱਥੇ ਆਪਣੇ ਹੱਥਾਂ ਨਾਲ ਤਿਆਰ ਕੀਤੀਆਂ ਘਰੇਲੂ ਵਸਤਾਂ ਅਤੇ ਹੋਰ ਸਾਜੋ ਸਮਾਨ ਨੂੰ ਨੁਮਾਇਸ਼ਾਂ ਲਗਾ ਕੇ ਵੇਚਣਗੇ, ਉਥੇ ਕਲਾਕਾਰ ਆਪਣੇ-ਆਪਣੇ ਸੂਬੇ ਦਾ ਵਿਰਾਸਤੀ ਅਤੇ ਸੱਭਿਆਚਾਰਕ ਰੰਗ ਵੀ ਪੇਸ਼ ਕਰਨਗੇ। ਉਨ•ਾਂ ਕਿਹਾ ਕਿ ਮੇਲੇ ਵਿੱਚ ਸ਼ਹਿਰਾਂ ਅਤੇ ਪਿੰਡਾਂ ਦੇ ਆਮ ਕਲਾਕਾਰ ਵੀ ਹਿੱਸਾ ਲੈ ਕੇ ਆਪਣੀ ਕਲਾ ਦਾ ਮੁਜ਼ਾਹਰਾ ਕਰ ਸਕਣਗੇ।

ਉਨ•ਾਂ ਦੱਸਿਆ ਕਿ ਮੇਲੇ ਵਿੱਚ 220 ਦੁਕਾਨਾਂ/ਸਟਾਲਾਂ ਲਗਾਈਆਂ ਜਾ ਰਹੀਆਂ ਹਨ। ਜਿੰਨ•ਾਂ ਵਿੱਚ ਲੋਕ ਆਪਣੇ ਦੁਆਰਾ ਤਿਆਰ ਸਮਾਨ ਨੂੰ ਵੇਚ ਸਕਣਗੇ। ਇਨ•ਾਂ ਦੁਕਾਨਾਂ ਵਿੱਚੋਂ ਉਨ•ਾਂ ਸੈੱਲਫ ਹੈੱਲਪ ਗਰੁੱਪਾਂ ਨੂੰ ਮੁਫ਼ਤ ਵਿੱਚ ਦੁਕਾਨਾਂ ਦਿੱਤੀਆਂ ਜਾਣਗੀਆਂ, ਜੋ ਕਿ ਕਿਸੇ ਸਰਕਾਰੀ ਅਦਾਰੇ ਤੋਂ ਪ੍ਰਵਾਨਗੀ ਲੈ ਕੇ ਆਉਣਗੇ। ਕੁੱਲ ਦੁਕਾਨਾਂ ਵਿੱਚੋਂ 25 ਦੁਕਾਨਾਂ ਅਲੱਗ-ਅਲੱਗ ਸੂਬਿਆਂ ਦੇ ਖਾਣਿਆਂ ਨਾਲ ਸੰਬੰਧਤ ਹੋਣਗੀਆਂ।

ਵਿਸ਼ੇਸ਼ ਪ੍ਰਾਪਤੀਆਂ ਵਾਲੀਆਂ ਲੜਕੀਆਂ ਰੋਜ਼ਾਨਾ ਹੋਇਆ ਕਰਨਗੀਆਂ ਮੁੱਖ ਮਹਿਮਾਨ
ਸ੍ਰੀਮਤੀ ਮਲਿਕ ਨੇ ਦੱਸਿਆ ਕਿ ਮੇਲਾ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਇਸ ਮੇਲੇ ਦੌਰਾਨ ਰੋਜ਼ਾਨਾ ਇੱਕ ਅਜਿਹੀ ਲੜਕੀ ਨੂੰ ਮੁੱਖ ਮਹਿਮਾਨ ਵਜੋਂ ਸੱਦਾ ਦਿੱਤਾ ਜਾਇਆ ਕਰੇਗਾ, ਜਿਸਨੇ ਕੋਈ ਵਿਸ਼ੇਸ਼ ਪ੍ਰਾਪਤੀ ਕੀਤੀ ਹੋਇਆ ਕਰੇਗੀ। ਅਜਿਹੀਆਂ ਲੜਕੀਆਂ ਨੂੰ ਗੈਸਟ ਆਫ਼ ਆਨਰ ਦਾ ਦਰਜਾ ਦਿੱਤਾ ਜਾਇਆ ਕਰੇਗਾ। ਇਨ•ਾਂ ਲੜਕੀਆਂ ਦੇ ਨਾਲ-ਨਾਲ ਉਨ•ਾਂ ਦੇ ਪਰਿਵਾਰਕ ਮੈਂਬਰ ਵੀ ਸੱਦਾ ਦਿੱਤਾ ਜਾਇਆ ਕਰੇਗਾ।

ਸੱਭਿਆਚਾਰਕ ਪੇਸ਼ਕਾਰੀਆਂ ਹੋਣਗੀਆਂ ਵਿਸ਼ੇਸ਼ ਖਿੱਚ ਦਾ ਕੇਂਦਰ
ਮੇਲਾ ਸਵੇਰੇ 10 ਵਜੇ ਤੋਂ ਰਾਤ 8 ਵਜੇ ਤੱਕ ਲਗਾਇਆ ਜਾਵੇਗਾ। ਮੇਲੇ ਦੌਰਾਨ ਹਰ ਰੋਜ਼ ਦੁਪਹਿਰ ਤੋਂ ਪਹਿਲਾਂ ਅਤੇ ਸ਼ਾਮ 6 ਵਜੇ ਤੋਂ 8 ਵਜੇ ਤੱਕ ਸੱਭਿਆਚਾਰਕ ਪ੍ਰੋਗਰਾਮ ਹੋਣਗੇ। ਸੱਭਿਆਚਾਰਕ ਮੇਲੇ ਵਿੱਚ ਪ੍ਰਸਿੱਧ ਗਾਇਕ ਕੰਵਰ ਗਰੇਵਾਲ, ਰਣਜੀਤ ਬਾਵਾ, ਜ਼ੋਰਾ ਰੰਧਾਵਾ ਤੋਂ ਇਲਾਵਾ ਵੱਖ-ਵੱਖ ਸਕੂਲਾਂ ਕਾਲਜਾਂ ਦੀਆਂ ਸਰਬੋਤਮ ਟੀਮਾਂ ਭਾਗ ਲੈਣਗੀਆਂ। ਵੱਖ-ਵੱਖ ਰਾਜਾਂ ਦੀਆਂ ਟੀਮਾਂ ਵੱਲੋਂ ਪੇਸ਼ ਕੀਤੇ ਜਾਣ ਵਾਲੇ ਲੋਕ ਨਾਚ ਮਹਾਰਾਸ਼ਟਰਾ ਦਾ ਗੁੱਪਗੁੜੂ ਤੇ ਸੰਭਲਪੁਰੀ ਲੋਕ ਨਾਚ, ਆਸਾਮ ਦਾ ਬੀਹੂ ਤੇ ਬਗਰੁੰਬਾ ਤੇ ਬਰਦੋਈਸ਼ਿਖਲਾ, ਗੁਜਰਾਤ ਦਾ ਰਥਵਾ ਤੇ ਸਿੱਧੀ ਧਮਾਲ, ਝਾਰਖੰਡ ਦਾ ਪੁਰਲੀਆ ਛਾਊ, ਮੱਧ ਪ੍ਰਦੇਸ਼ ਦਾ ਬਧਾਈ ਤੇ ਨੋਰਟਾ, ਪੰਜਾਬ ਦਾ ਨਚਾਰ ਨਾਚ ਤੇ ਬਾਜ਼ੀਗਰ, ਹਰਿਆਣਾ ਦਾ ਬੀਨ ਜੋਗੀ ਤੇ ਨਗਾਰਾ ਬੰਚਾਰੀ ਤੇ ਝੂਮਰ ਤੇ ਫੱਗ ਤੇ ਖੋਡੀਆ ਤੇ ਰਾਗਨੀ, ਰਾਜਸਥਾਨ ਦਾ ਕਾਲਬੇਲੀਆ ਤੇ ਭਵਾਈ ਤੇ ਚੇਰੀ ਤੇ ਲੰਗਾ ਮੰਗਨੀਹਰ ਤੇ ਕੱਚੀ ਘੋੜੀ ਤੇ ਬਹੁਰੂਪੀਆ ਤੇ ਕਠਪੁੱਤਲੀ, ਉੱਤਰ ਪ੍ਰਦੇਸ਼ ਦਾ ਬਰਸਾਨਾ ਕੀ ਹੋਲੀ ਤੇ ਮਯੂਰ ਤੇ ਬ੍ਰਿਜ ਕੇ ਲੋਕ ਗੀਤ, ਉਤਰਾਖੰਡ ਦਾ ਛਪੇਲੀ ਤੇ ਗਸਿਆਰੀ ਤੇ ਝੋਂਸਰੀ ਅਤੇ ਹੋਰ ਨਾਚ ਲੋਕਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੇ। ਇਸ ਤੋਂ ਇਲਾਵਾ ਨਾਰਥ ਜ਼ੋਨ ਕਲਚਰਲ ਕੌਂਸਲ ਪਟਿਆਲਾ ਦੇ ਕਲਾਕਾਰਾਂ ਦਾ ਵਿਸ਼ੇਸ਼ ਯੋਗਦਾਨ ਰਹੇਗਾ।

ਟਿਕਟਾਂ ਅਤੇ ਐਂਟਰੀ ਦਾ ਵੇਰਵਾ

ਸ੍ਰੀਮਤੀ ਮਲਿਕ ਨੇ ਦੱਸਿਆ ਕਿ ਮੇਲੇ ਵਿੱਚ ਐਂਟਰੀ ਪਾਉਣ ਲਈ ਟਿਕਟ ਦਾ ਰੇਟ ਮਹਿਜ਼ 10 ਰੁਪਏ ਨਿਰਧਾਰਤ ਕੀਤਾ ਗਿਆ ਹੈ। ਜੋ ਵਿਦਿਆਰਥੀ ਆਪਣੀ ਸਕੂਲ ਦੀ ਵਰਦੀ ਵਿੱਚ ਆਉਣਗੇ ਉਨ•ਾਂ ਨੂੰ ਐਂਟਰੀ ਮੁਫ਼ਤ ਦਿੱਤੀ ਜਾਵੇਗੀ। ਮਿਤੀ 11 ਅਕਤੂਬਰ ਨੂੰ ਵਿਸ਼ਵ ਲੜਕੀਆਂ ਦਿਵਸ ਮੌਕੇ ਸਾਰੀਆਂ ਔਰਤਾਂ ਅਤੇ ਲੜਕੀਆਂ ਨੂੰ ਮੁਫ਼ਤ ਐਂਟਰੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਰੋਜ਼ਾਨਾ ਇੱਕ ਪ੍ਰਾਪਤੀ ਵਾਲੀ ਲੜਕੀ ਨੂੰ ਉਸਦੇ ਪੂਰੇ ਪਰਿਵਾਰ ਸਮੇਤ ਮੁੱਖ ਮਹਿਮਾਨ ਵਜੋਂ ਬੁਲਾਇਆ ਜਾਵੇਗਾ, ਉਨ•ਾਂ ਨੂੰ ਵੀ ਮੁਫ਼ਤ ਐਂਟਰੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਮੀਡੀਆ ਕਰਮੀਆਂ ਨੂੰ ਜ਼ਿਲ•ਾ ਲੋਕ ਸੰਪਰਕ ਅਫ਼ਸਰ, ਲੁਧਿਆਣਾ ਵੱਲੋਂ ਜਾਰੀ ਸ਼ਨਾਖ਼ਤੀ ਕਾਰਡ ਜਾਂ ਫਿਰ ਉਨ•ਾਂ ਦੇ ਅਦਾਰੇ ਵੱਲੋਂ ਮੁਹੱਈਆ ਕਰਵਾਏ ਗਏ ਵੈਲਿਡ/ਵੈਧ ਸ਼ਨਾਖ਼ਤੀ ਕਾਰਡ ਨਾਲ ਐਂਟਰੀ ਮੁਫ਼ਤ ਮੁਹੱਈਆ ਕਰਵਾਈ ਜਾਵੇਗੀ।

ਪਹਿਲੀ ਵਾਰ ਸਾਰੀ ਅਲਾਟਮੈਂਟ ਈ-ਟੈਂਡਰਿੰਗ ਅਤੇ ਈ-ਆਕਸ਼ਨ ਰਾਹੀਂ
ਸ੍ਰੀਮਤੀ ਮਲਿਕ ਨੇ ਦੱਸਿਆ ਕਿ ਇਸ ਵਾਰ ਮੇਲੇ ਵਿੱਚ ਹਰ ਤਰ•ਾਂ ਦੀ ਪਾਰਦਰਸ਼ਤਾ ਰੱਖਣ ਲਈ ਪਹਿਲੀ ਵਾਰ ਸਾਰੀ ਅਲਾਟਮੈਂਟ ਈ-ਟੈਂਡਰਿੰਗ ਅਤੇ ਈ-ਆਕਸ਼ਨ ਰਾਹੀਂ ਕੀਤੀ ਗਈ ਹੈ। ਉਨ•ਾਂ ਕਿਹਾ ਕਿ ਅਲਾਟਮੈਂਟ ਦਾ ਤਕਰੀਬਨ ਸਾਰਾ ਕੰਮ ਮੁਕੰਮਲ ਹੋ ਚੁੱਕਾ ਹੈ। ਹਰੇਕ ਆਈਟਮ ਅਤੇ ਕੰਮ ਦਾ ਰੇਟ ਬਕਾਇਦਾ ਤੈਅ ਕੀਤਾ ਗਿਆ ਹੈ। ਪਾਰਕਿੰਗ ਅਤੇ ਝੂਲਿਆਂ ਦੇ ਰੇਟ ਵੀ ਨਿਰਧਾਰਤ ਕੀਤੇ ਗਏ ਹਨ।
ਭਾਗ ਲੈਣ ਵਾਲਿਆਂ ਨੂੰ ਮਿਲੇਗਾ ਪ੍ਰਮਾਣ ਪੱਤਰ

ਉਨ•ਾਂ ਦੱਸਿਆ ਕਿ ਇਸ ਮੇਲੇ ਵਿੱਚ ਭਾਗ ਲੈਣ ਵਾਲੇ ਹਰੇਕ ਦਸਤਕਾਰ, ਹਸਤਕਾਰ, ਕਲਾਕਾਰ ਨੂੰ ਜ਼ਿਲ•ਾ ਪ੍ਰਸਾਸ਼ਨ ਵੱਲੋਂ ਵਿਸ਼ੇਸ਼ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ ਤਾਂ ਜੋ ਉਸ ਲਈ ਇਹ ਮੇਲਾ ਇੱਕ ਯਾਦਗਾਰ ਵਜੋਂ ਚੇਤਿਆਂ ਵਿੱਚ ਰਹੇ।
ਪ੍ਰਾਹੁਣਾਚਾਰੀ ਵਿੱਚ ਵੀ ਲੁਧਿਆਣਾ ਵਾਸੀ ਰਹਿਣਗੇ ਪਹਿਲੇ ਸਥਾਨ 'ਤੇ
ਸਰਸ ਮੇਲੇ ਵਿੱਚ ਭਾਗ ਲੈਣ ਲਈ ਵੱਖ-ਵੱਖ ਸੂਬਿਆਂ ਦੇ ਕਲਾਕਾਰ ਪੁੱਜਣੇ ਸ਼ੁਰੂ ਹੋ ਗਏ ਹਨ। ਦਸਤਕਾਰਾਂ/ਹਸਤਕਾਰਾਂ ਅਤੇ ਕਲਾਕਾਰਾਂ ਨੂੰ ਠਹਿਰਾਉਣ ਲਈ ਪ੍ਰਸਾਸ਼ਨ ਵੱਲੋਂ ਵਧੀਆ ਪ੍ਰਬੰਧ ਕੀਤੇ ਗਏ ਹਨ। ਉਨ•ਾਂ ਕਿਹਾ ਕਿ ਜਿਸ ਤਰ•ਾਂ ਜ਼ਿਲ•ਾ ਲੁਧਿਆਣਾ ਵਾਸੀਆਂ ਨੂੰ ਕਈ ਖੇਤਰਾਂ ਵਿੱਚ ਮੋਹਰੀ ਰਹਿਣ ਦਾ ਮਾਣ ਪ੍ਰਾਪਤ ਹੁੰਦਾ ਰਹਿੰਦਾ ਹੈ, ਉਸੇ ਤਰ•ਾਂ ਹੁਣ ਲੁਧਿਆਣਾ ਵਾਸੀ ਵਧੀਆ ਪ੍ਰਾਹੁਣਾਚਾਰੀ ਦਾ ਨਮੂਨਾ ਵੀ ਪੇਸ਼ ਕਰਨਗੇ।

ਸ੍ਰੀਮਤੀ ਮਲਿਕ ਨੇ ਹਰੇਕ ਵਰਗ ਦੇ ਲੋਕਾਂ ਨੂੰ ਮੇਲੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ। ਉਨ•ਾਂ ਇੱਛਾ ਪ੍ਰਗਟਾਈ ਕਿ ਇਸ ਮੇਲੇ ਦੀ ਸਫ਼ਲਤਾ ਨਾਲ ਸ਼ਹਿਰ ਲੁਧਿਆਣਾ ਦਾ ਨਾਮ ਪੂਰੇ ਦੇਸ਼ ਵਿੱਚ ਚਮਕੇਗਾ ਅਤੇ ਇਥੇ ਸੈਰ ਸਪਾਟਾ ਅਤੇ ਲੋਕਾਂ ਦਾ ਵਪਾਰਕ ਹਿੱਤਾਂ ਲਈ ਆਉਣਾ ਜਾਣਾ ਵਧੇਗਾ। ਮੇਲੇ ਦੋਰਾਨ ਰੋਜ਼ਾਨਾ ਹਜ਼ਾਰਾਂ ਲੋਕ ਖਰੀਦੋ-ਫਰੋਖਤ ਅਤੇ ਮੋਜ ਮਸਤੀ ਕਰਨਗੇ। ਇਸ ਮੌਕੇ ਉਨ•ਾਂ ਨਾਲ ਸਹਾਇਕ ਮੇਲਾ ਅਫ਼ਸਰ ਸ੍ਰ. ਸਤਵੰਤ ਸਿੰਘ, ਐੱਸ. ਡੀ. ਐੱਮ. ਸ੍ਰ. ਅਮਰਜੀਤ ਬੈਂਸ, ਐੱਸ. ਡੀ. ਐੱਮ. ਖੰਨਾ ਸ੍ਰੀ ਸੰਦੀਪ ਗਾੜਾ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਡਾ. ਪੂਨਮ ਪ੍ਰੀਤ ਕੌਰ, ਨਗਰ ਨਿਗਮ ਅਧਿਕਾਰੀ ਸ੍ਰ. ਜਸਵੰਤ ਸਿੰਘ ਸੇਖੋਂ ਆਦਿ ਹਾਜ਼ਰ ਸਨ।

No comments:

Post a Comment