Sunday 8 October 2017

ਭਾਰਤੀ ਚੋਣ ਕਮਿਸ਼ਨ ਵੱਲੋਂ ਰਾਸ਼ਟਰੀ ਕੁਇਜ਼ ਮੁਕਾਬਲਾ ਕਰਾਉਣ ਦਾ ਫੈਸਲਾ

ਵਿਦਿਆਰਥੀਆਂ/ਭਾਵੀ ਵੋਟਰਾਂ ਨੂੰ ਭਾਰਤੀ ਚੋਣ ਪ੍ਰਕਿਰਿਆ ਤੋਂ ਜਾਣੂ ਕਰਾਉਣ ਦਾ ਮੰਤਵ

-ਸਕੂਲ, ਵਿਧਾਨ ਸਭਾ ਹਲਕਾ, ਜ਼ਿਲ•ਾ ਅਤੇ ਰਾਜ ਪੱਧਰ 'ਤੇ ਜੇਤੂ ਟੀਮਾਂ ਲੈਣਗੀਆਂ ਰਾਸ਼ਟਰੀ ਕੁਇਜ਼ ਮੁਕਾਬਲੇ ਵਿੱਚ ਹਿੱਸਾ

-ਵਿਦਿਆਰਥੀ ਹੁਣੇ ਤੋਂ ਹੀ ਤਿਆਰੀ ਵਿੱਚ ਜੁੱਟ ਜਾਣ-ਜ਼ਿਲ•ਾ ਚੋਣ ਅਫ਼ਸਰ

ਲੁਧਿਆਣਾ -14 ਤੋਂ 17 ਸਾਲ ਦੇ ਵਿਦਿਆਰਥੀਆਂ/ਭਾਵੀ ਵੋਟਰਾਂ ਨੂੰ ਭਾਰਤੀ ਚੋਣ ਪ੍ਰਕਿਰਿਆ ਤੋਂ ਜਾਣੂ ਕਰਾਉਣ ਦੇ ਮੰਤਵ ਨਾਲ ਭਾਰਤੀ ਚੋਣ ਕਮਿਸ਼ਨ ਵੱਲੋਂ ਰਾਸ਼ਟਰੀ ਕੁਇਜ਼-2017 ਕਰਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ ਕੁਇਜ਼ ਮੁਕਾਬਲੇ ਵੱਖ-ਵੱਖ ਗੇੜਾਂ ਵਿੱਚ ਮੁਕੰਮਲ ਕੀਤਾ ਜਾਵੇਗਾ, ਜਿਸ ਲਈ ਜ਼ਿਲ•ਾ ਪੱਧਰੀ ਅਤੇ ਵਿਧਾਨ ਸਭਾ ਹਲਕਾ ਪੱਧਰੀ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ•ਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਇਸ ਸੰਬੰਧੀ ਜ਼ਿਲ•ਾ ਪੱਧਰੀ ਕਮੇਟੀ ਅਤੇ ਵਿਧਾਨ ਸਭਾ ਹਲਕਾ ਕਮੇਟੀਆਂ ਦਾ ਗਠਨ ਕਰ ਦਿੱਤਾ ਗਿਆ ਹੈ। ਜ਼ਿਲ•ਾ ਪੱਧਰੀ ਕਮੇਟੀ ਵਿੱਚ ਜ਼ਿਲ•ਾ ਚੋਣ ਅਫ਼ਸਰ ਦੀ ਅਗਵਾਈ ਵਿੱਚ ਜ਼ਿਲ•ਾ ਸਵੀਪ ਨੋਡਲ ਅਫ਼ਸਰ, ਜ਼ਿਲ•ਾ ਸਿੱਖਿਆ ਅਧਿਕਾਰੀ, ਜ਼ਿਲ•ਾ ਲੋਕ ਸੰਪਰਕ ਅਫ਼ਸਰ ਅਤੇ ਰਾਜਨੀਤੀ ਸਾਸ਼ਤਰ ਵਿਸ਼ੇ ਦੇ ਦੋ ਅਧਿਆਪਕ ਸ਼ਾਮਿਲ ਕੀਤੇ ਗਏ ਹਨ। ਇਸੇ ਤਰ•ਾਂ ਵਿਧਾਨ ਸਭਾ ਹਲਕਾ ਕਮੇਟੀਆਂ ਵਿੱਚ ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀ ਅਤੇ ਦੋ ਸੀਨੀਅਰ ਸੈਕੰਡਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਸ਼ਾਮਿਲ ਕੀਤਾ ਗਿਆ ਹੈ।

ਕੁਇਜ਼ ਬਾਰੇ ਜਾਣਕਾਰੀ ਦਿੰਦਿਆਂ ਉਨ•ਾਂ ਦੱਸਿਆ ਕਿ ਸਭ ਤੋਂ ਪਹਿਲਾਂ ਚੋਣ ਰਜਿਸਟਰੇਸ਼ਨ ਅਫ਼ਸਰ ਦੀ ਨਿਗਰਾਨੀ ਹੇਠ ਵਿਧਾਨ ਸਭਾ ਹਲਕਾ ਪੱਧਰ 'ਤੇ ਵੱਖ-ਵੱਖ ਸਕੂਲਾਂ ਵਿਚਕਾਰ ਮੁਕਾਬਲੇ ਕਰਵਾਏ ਜਾਣਗੇ, ਜਿਨ•ਾਂ ਦੇ ਜੇਤੂਆਂ ਵਿੱਚੋਂ ਵਿਧਾਨ ਸਭਾ ਹਲਕਾ ਪੱਧਰ ਦੀ ਇੱਕ ਟੀਮ ਤਿਆਰ ਕੀਤੀ ਜਾਵੇਗੀ। ਇਸ ਤੋਂ ਬਾਅਦ ਇਨ•ਾਂ ਟੀਮਾਂ ਦਾ ਜ਼ਿਲ•ਾ ਪੱਧਰ ਉੱਤੇ ਮੁਕਾਬਲਾ ਹੋਵੇਗਾ, ਜਿਸ ਵਿੱਚੋਂ ਜ਼ਿਲ•ਾ ਪੱਧਰੀ ਟੀਮ ਦੀ ਚੋਣ ਕੀਤੀ ਜਾਵੇਗੀ। ਉਪਰੰਤ ਸਮੂਹ ਰਾਜ ਦੀਆਂ ਜੇਤੂ ਟੀਮਾਂ ਨੂੰ ਚਾਰ ਭਾਗਾਂ ਵਿੱਚ ਵੰਡ ਕੇ 4 ਟੀਮਾਂ ਦੀ ਚੋਣ ਕੀਤੀ ਜਾਵੇਗੀ, ਜੋ ਕਿ ਰਾਜ ਪੱਧਰੀ ਮੁਕਾਬਲਾ ਗੇੜ ਵਿੱਚ ਭਾਗ ਲੈਣਗੀਆਂ। ਰਾਜ ਪੱਧਰੀ ਜੇਤੂ ਟੀਮ ਰਾਸ਼ਟਰੀ ਪੱਧਰ 'ਤੇ ਨਵੀਂ ਦਿੱਲੀ ਵਿਖੇ ਮੁਕਾਬਲੇ ਵਿੱਚ ਭਾਗ ਲਵੇਗੀ। ਇਸ ਮੁਕਾਬਲੇ ਲਈ ਮਾਡਲ ਪ੍ਰਸ਼ਨ ਪੱਤਰ ਅਤੇ ਲੋਗੋ ਆਦਿ ਤਿਆਰ ਕਰਨ ਲਈ ਬਕਾਇਦਾ ਪ੍ਰੋਫੈਸ਼ਨਲ ਏਜੰਸੀ ਹਾਇਰ ਕੀਤੀ ਜਾਵੇਗੀ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਇਨ•ਾਂ ਮੁਕਾਬਲਿਆਂ ਸੰਬੰਧੀ ਬਕਾਇਦਾ ਰੂਪ ਰੇਖਾ ਤਿਆਰ ਕਰਕੇ ਸਾਰੇ ਸਕੂਲਾਂ ਨਾਲ ਸਾਂਝੀ ਕੀਤੀ ਜਾਵੇਗੀ। ਇਸ ਸਮੇਂ ਦੌਰਾਨ ਸਕੂਲ ਪ੍ਰਬੰਧਕਾਂ ਨੂੰ ਆਪਣੇ ਵਿਦਿਆਰਥੀਆਂ ਦੀ ਤਿਆਰੀ ਕਰਾ ਲੈਣੀ ਚਾਹੀਦੀ ਹੈ ਤਾਂ ਜੋ ਰਾਜ ਪੱਧਰ 'ਤੇ ਜ਼ਿਲ•ਾ ਲੁਧਿਆਣਾ ਦੇ ਵਿਦਿਆਰਥੀਆਂ ਦੀ ਚੜ•ਤ ਦਰਜ ਕਰਾਈ ਜਾ ਸਕੇ। ਉਨ•ਾਂ ਅੱਗੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਪ੍ਰਾਪਤ ਪ੍ਰੋਗਰਾਮ ਅਨੁਸਾਰ ਵਿਧਾਨ ਸਭਾ ਹਲਕਾ ਮੁਕਾਬਲੇ 1-10 ਨਵੰਬਰ ਦੌਰਾਨ, ਜ਼ਿਲ•ਾ ਪੱਧਰੀ ਮੁਕਾਬਲੇ 11-17 ਨਵੰਬਰ ਦੌਰਾਨ, ਰਾਜ ਪੱਧਰੀ ਮੁਕਾਬਲੇ 20-25 ਨਵੰਬਰ ਦੌਰਾਨ ਅਤੇ ਰਾਸ਼ਟਰੀ ਪੱਧਰ 'ਤੇ ਸੈਮੀਫਾਈਨਲ ਅਤੇ ਫਾਈਨਲ ਮੁਕਾਬਲੇ ਦਸੰਬਰ ਮਹੀਨੇ ਦੌਰਾਨ ਕਰਵਾਏ ਜਾਣਗੇ।

ਸ੍ਰੀ ਅਗਰਵਾਲ ਅਤੇ ਵਧੀਕ ਜ਼ਿਲ•ਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਵ) ਸ੍ਰੀਮਤੀ ਸੁਰਭੀ ਮਲਿਕ ਨੇ ਜ਼ਿਲ•ਾ ਲੁਧਿਆਣਾ ਦੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਇਨ•ਾਂ ਮੁਕਾਬਲਿਆਂ ਲਈ ਹੁਣੇ ਤੋਂ ਹੀ ਤਿਆਰੀ ਸ਼ੁਰੂ ਕਰ ਦੇਣ ਤਾਂ ਜੋ ਰਾਸ਼ਟਰੀ ਪੱਧਰ 'ਤੇ ਜ਼ਿਲ•ਾ ਲੁਧਿਆਣਾ ਦਾ ਨਾਮ ਰੌਸ਼ਨ ਕੀਤਾ ਜਾ ਸਕੇ।

No comments:

Post a Comment