Saturday 7 October 2017

ਜ਼ਿਲਾ ਬਿਊਰੋ ਆਫ਼ ਰੋਜ਼ਗਾਰ ਐਂਟਰਪ੍ਰਾਈਜਿਜ਼ ਵੱਲੋਂ ਰੋਜ਼ਗਾਰ ਮੇਲਾ 11 ਨੂੰ

-ਘਰ-ਘਰ ਨੌਕਰੀ ਮੁਹਿੰਮ-

ਫਿੱਟਰ ਟਰੇਡ ਨਾਲ ਸੰਬੰਧਤ ਬੇਰੁਜ਼ਗਾਰ ਲੈ ਸਕਦੇ ਹਨ ਹਿੱਸਾ-ਕਾਰਜਕਾਰੀ ਮੈਜਿਸਟ੍ਰੇਟ

ਲੁਧਿਆਣਾ - ਜ਼ਿਲਾ ਬਿਊਰੋ ਆਫ਼ ਰੋਜ਼ਗਾਰ ਐਂਟਰਪ੍ਰਾਈਜਿਜ਼ ਵੱਲੋਂ ਮਿਤੀ 11 ਅਕਤੂਬਰ, 2017 ਨੂੰ ਫਿਟਰ ਟਰੇਡ ਦਾ ਰੋਜ਼ਗਾਰ ਮੇਲਾ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਕਾਰਜਕਾਰੀ ਮੈਜਿਸਟ੍ਰੇਟ ਸ੍ਰੀਮਤੀ ਸਵਾਤੀ ਟਿਵਾਣਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਮੇਲਾ ਜ਼ਿਲ•ਾ ਉਦਯੋਗ ਕੇਂਦਰ, ਪ੍ਰਤਾਪ ਚੌਂਕ, ਲੁਧਿਆਣਾ ਦੇ ਦਫਤਰ ਵਿਖੇ ਸਵੇਰੇ 11.00 ਵਜੇ ਸ਼ੁਰੂ ਹੋਵੇਗਾ, ਜਿਸ ਵਿੱਚ ਫਿਟਰ ਟਰੇਡ ਨਾਲ ਸੰੰਬੰਧਤ ਬੇਰੁਜ਼ਗਾਰ ਅਤੇ ਲੋੜਵੰਦ ਨੌਜਵਾਨ ਹਿੱਸਾ ਲੈ ਸਕਦੇ ਹਨ। ਇਸ ਮੇਲੇ ਵਿੱਚ ਲੁਧਿਆਣਾ ਸਮੇਤ ਸੂਬੇ ਦੀਆਂ ਕਈ ਕੰਪਨੀਆਂ ਵੱਲੋਂ ਭਰਤੀ ਕੀਤੀ ਜਾਵੇਗੀ। ਇਹ ਰੋਜ਼ਗਾਰ ਮੇਲਾ ਪੰਜਾਬ ਸਰਕਾਰ ਦੀ ਘਰ-ਘਰ ਨੌਕਰੀ ਸਕੀਮ ਤਹਿਤ ਆਯੋਜਿਤ ਕੀਤਾ ਜਾ ਰਿਹਾ ਹੈ।

ਸ੍ਰੀਮਤੀ ਟਿਵਾਣਾ ਨੇ ਫਿਟਰ ਟਰੇਡ ਨਾਲ ਸੰੰਬੰਧਤ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਮਿਤੀ 11 ਅਕਤੂਬਰ ਨੂੰ ਸਵੇਰੇ 11.00 ਵਜੇ ਜ਼ਿਲ•ਾ ਉਦਯੋਗ ਕੇਂਦਰ, ਪ੍ਰਤਾਪ ਚੌਂਕ, ਮਿਲਰ ਗੰਜ ਰੋਡ, ਨਿਰੰਕਾਰੀ ਮੁਹੱਲਾ ਲੁਧਿਆਣਾ ਵਿਖੇ ਪਹੁੰਚ ਕੇ ਨੌਕਰੀ ਪ੍ਰਾਪਤ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ 0161-2403537 ਮੋਬਾਇਲ ਨੰ: 8968804138 'ਤੇ ਸੰਪਰਕ ਕੀਤਾ ਸਕਦਾ ਹੈ।

No comments:

Post a Comment