Sunday 29 October 2017

पंजाब के कैबिनेट मंत्री नवजोत सिंह सिद्धू ने अबोहर शहर को गोद लिया, लगभग 500 करोड़ के कार्यों की शुरुआत,

अबोहर : अबोहर में आज पंजाब के कैबिनेट मंत्री नवजोत सिंह सिद्धू ने करोड़ों की लागत के प्रोजैक्टों की शुरुआत की है जिससे स्थानीय लोगों को पिछले लम्बे समय से सीवरेज जैसी भयानक समस्याओं से अब छुटकारा मिलेगा सिद्धू ने कहा कि अबोहर शहर को वो गोद ले रहे है पिछले समय में हुए घपलों की निष्पक्ष जांच होगी जिसमे दोषी को किसी कीमत पर बक्शा नहीं जाएगा
पिछले लम्बे समय से अबोहर शहर वासी बड़ी समस्याओं से झूझ रहे है सीवरेज की समस्या टूटी सड़कों ने लोगों का जीना मुहाल कर रखा था लेकिन अब पंजाब के कैबिनेट मंत्री नवजोत सिंह सिद्धू ने अबोहर शहर को गोद ले लिया है और आज यहाँ पहुंचे अपने दौरे दौरान नवजोत सिंह सिद्धू द्वारा सुनील जाखड़ के पक्ष में लोगों में कांग्रेस सरकार उपलब्धिया गिनवाते उन्होंने लगभग 500 करोड़ के कार्यों की शुरुआत की और कहा कि अबोहर शहर जो भारत के बदसूरत शहरों में आया था उसे अब उनके द्वारा गोद ले लिया गया है सिद्धू अबोहर की ठाकर आबादी में पहुंचे जहाँ एक सादे समारोह दौरान उन्होंने हल से गड्डा खोद अमृतयोजना तहत होने वाले इन विकास कार्यों की शुरुआत की पत्रकारों से बातचीत दौरान नवजोत सिंह सिद्धू ने कहा कि अबोहर में 163 करोड़ का प्रोजेक्ट आज से शुरू किया गया है और स्थनीय इलाके के रहने वाले और पंजाब कांग्रेस के मुख्य नेता सुनील जाखड़ द्वारा दिए गए सभी प्रपोजल उनके द्वारा मंजूर कर दिए गए है इतना ही नहीं सुनील जाखड़ द्वारा आने वाले प्रत्येक प्रपोजल को उनके द्वारा आँख बंद कर साइन किया जाएगा सिद्धू ने कहा कि पिछले समय दौरान अबोहर में बहुत बड़ा घपला हुआ है जिसके लिए विजिलेंस की टीम द्वारा जांच की जा रही है इसमें जो भी दोषी पाया गया उसके खिलाफ सख्त कार्यवाही की जाएगी, नवजोत सिंह सिद्धू  उधर सांसद और कांग्रेस प्रेदशाध्यक्ष सुनील जाखड़ ने कहा कि उन्होंने राजनितिक करियर की शुरुआत अबोहर से की है और स्थानीय लोगों ने उन्हें मान सन्मान दिया है गुरदासपुर की जिम्मेवारी तो उनके सर पर है ही साथ ही अबोहर के लोगों को किए वायदे भी वो पूरे करेंगे और प्रत्येक वर्ग की बात संसद में उठाएंगे वंही सुनील जाखड़ ने कोलियांवाली हमले मामले पर बोलते हुए कहा कि पूर्व मुख्यमंत्री प्रकाश सिंह बादल अस्पताल में चार चार घंटे बैठ कर पुलिस को दबाना चाहते है जिसे कांग्रेस कभी कामयाब नहीं होने देगी,

Saturday 28 October 2017

PROVIDE BEST EXTENSION SERVICES TO FARMERS: AJAY VIR JAKHAR

LUDHIANA - The Chairman of Punjab State Farmers’ Commission, Mr Ajay Vir Jakhar called for providing best extension services to the farmers of Punjab. Interacting with the senior officials and extension specialists of PAU, Mr Jakhar said farm extension services need to be revived with focus on understanding farmers’ problems, providing solutions and making additions to fortify the entire system. “With the best facilities available, why not provide best extension services to the farmers,” he observed. The target should be set to reduce the use of chemicals by 10 per cent, he suggested. In addition, there is a need to record farmer’s opinion about the problems being faced by him, he said. Mr Jakhar also stressed on spreading wings in Punjab through social media by involving more and more number of farmers as members of various groups.

Mr Jakhar visited Punjab Agricultural University to discuss the ways to strengthen the existing extension system. Dr Baldev Singh Dhillon, Vice-Chancellor, PAU; Dr B.S. Sidhu, Agriculture Commissioner, Punjab; Dr R.S. Sidhu, Registrar; Dr Navtej Bains, Director of Research; and Dr Ashok Kumar, Director of Extension Education, were present at the meeting. The Deputy/Associate Directors of Krishi Vigyan Kendras, senior extension specialists from Farm Advisory Service Centres, extension specialists from Directorate of Extension Education and heads of various departments, PAU, also attended the meet.

Dr Dhillon highlighted the initiatives, taken by PAU, to strengthen the existing extension system of PAU. He also explained  the importance of on-farm trials. In his welcomed remarks, Dr Sidhu said with the agriculture policy being framed, this meeting aims at discussing the ways to fortify extension services.

            Dr Kumar, while highlighting the extension activities, said evaluation, refinement and dissemination of technologies; and planning and organization of trainings are the thrust areas of the extension system of PAU. Kisan Melas, workshops, trainings, adaptive research trials, demonstrations, field days, exhibitions, campaigns etc. are the diverse extension modes through which technologies are disseminated, he informed.  Dr Kumar also briefed about agricultural production, processing and value addition clubs; utility services being provided by PAU, latest modules for transfer of technology; and management of whitefly during Kharif 2016.

            Later, Dr Dhillon proposed the vote of thanks. Mr Jakhar was presented a set of PAU publications by the VC

ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰਾਂ ਦੀ ਇੱਕੋ ਵੇਲੇ ਅਚਨਚੇਤ ਚੈਕਿੰਗ -ਸਰਕਾਰੀ ਮੁਲਾਜ਼ਮਾਂ ਸਮੇਤ 32 ਗੈਰ ਹਾਜ਼ਰ ਮਿਲੇ

-ਗੈਰ ਹਾਜ਼ਰਾਂ ਖ਼ਿਲਾਫ਼ ਵਿਭਾਗੀ ਕਾਰਵਾਈ ਲਈ ਲਿਖਿਆ ਜਾਵੇਗਾ-ਡਿਪਟੀ ਕਮਿਸ਼ਨਰ

ਲੁਧਿਆਣਾ - ਪੰਜਾਬ ਸਰਕਾਰ ਵੱਲੋਂ ਸਰਕਾਰੀ ਦਫ਼ਤਰਾਂ ਵਿੱਚ ਸਾਰੇ ਅਧਿਕਾਰੀਆਂ/ਕਰਮਚਾਰੀਆਂ ਦੀ ਹਾਜ਼ਰੀ ਨੂੰ ਯਕੀਨੀ ਬਣਾਉਣ ਲਈ ਦਿੱਤੇ ਗਏ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਦੀ ਆਦੇਸ਼ਾਂ 'ਤੇ ਅੱਜ ਜ਼ਿਲ•ਾ ਲੁਧਿਆਣਾ ਵਿੱਚ ਪੈਂਦੇ ਸਾਰੇ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰਾਂ ਦੀ ਚੈਕਿੰਗ ਇੱਕੋ ਵੇਲੇ ਕੀਤੀ ਗਈ, ਜਿਸ ਦੌਰਾਨ ਕੁੱਲ 32 ਗੈਰ ਹਾਜ਼ਰ ਪਾਏ ਗਏ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਡਾ. ਪੂਨਮ ਪ੍ਰੀਤ ਕੌਰ ਨੇ ਦੱਸਿਆ ਕਿ ਇਹ ਚੈਕਿੰਗ ਅੱਜ ਸਵੇਰੇ 9.00 ਵਜੇ ਸਮੂਹ ਨਾਇਬ ਤਹਿਸੀਲਦਾਰਾਂ ਵੱਲੋਂ ਕੀਤੀ ਗਈ, ਜਿਸ ਦੌਰਾਨ 20 ਸਰਕਾਰੀ ਮੁਲਾਜ਼ਮ, 10 ਮਨਰੇਗਾ ਕਰਮਚਾਰੀ ਅਤੇ 2 ਡੇਲੀ ਵੇਜ਼ ਕਰਮਚਾਰੀ ਗੈਰ ਹਾਜ਼ਰ ਪਾਏ ਗਏ। ਚੈਕਿੰਗ ਦੌਰਾਨ ਕੋਈ ਵੀ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਜਾਂ ਸੀਨੀਅਰ ਅਧਿਕਾਰੀ ਗੈਰਹਾਜ਼ਰ ਨਹੀਂ ਪਾਇਆ ਗਿਆ।

ਇਸ ਸੰਬੰਧੀ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਕਿਹਾ ਕਿ ਗੈਰ ਹਾਜ਼ਰ ਪਾਏ ਗਏ ਇਨ•ਾਂ ਕਰਮਚਾਰੀਆਂ ਖ਼ਿਲਾਫ਼ ਵਿਭਾਗੀ ਕਾਰਵਾਈ ਕਰਨ ਲਈ ਸੰਬੰਧਤ ਵਿਭਾਗਾਂ ਨੂੰ ਲਿਖਿਆ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਸਰਕਾਰੀ ਡਿਊਟੀ ਪ੍ਰਤੀ ਕੁਤਾਹੀ ਕਿਸੇ ਵੀ ਹੀਲੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸ੍ਰੀ ਅਗਰਵਾਲ ਨੇ ਕਿਹਾ ਕਿ ਜ਼ਿਲ•ਾ ਲੁਧਿਆਣਾ ਵਿੱਚ ਦਫ਼ਤਰੀ ਅਤੇ ਸਮੇਂ ਦੀ ਪਾਬੰਦੀ ਨੂੰ ਬਣਾਈ ਰੱਖਣ ਲਈ ਭਵਿੱਖ ਵਿੱਚ ਵੀ ਅਜਿਹੀਆਂ ਚੈਕਿੰਗਾਂ ਜਾਰੀ ਰਹਿਣਗੀਆਂ।

ਸਵ: ਰਵਿੰਦਰ ਗੋਸਾਈ ਦੀ ਸ਼ਹਾਦਤ ਨੂੰ ਅਮਨ-ਸ਼ਾਂਤੀ, ਦੇਸ਼ ਦੀ ਏਕਤਾ-ਆਖੰਡਤਾ ਲਈ ਕੁਰਬਾਨੀ ਦੇ ਤੌਰ 'ਤੇ ਯਾਦ ਰੱਖਿਆ ਜਾਵੇਗਾ-ਰਵਨੀਤ ਸਿੰਘ ਬਿੱਟੂ

-ਮਾਲੀ ਸਹਾਇਤਾ ਵਜੋਂ ਪਰਿਵਾਰ ਨੂੰ 5 ਲੱਖ ਦਾ ਚੈਕ ਭੇਟ ਕੀਤਾ

-ਕਿਹਾ! ਪ੍ਰਸ਼ਾਸ਼ਨ ਅਤੇ ਸੂਬਾ ਸਰਕਾਰ ਦੁੱਖ ਦੀ ਘੜੀ ਗੋਸਾਈ ਪਰਿਵਾਰ ਨਾਲ

ਲੁਧਿਆਣਾ - ਸ੍ਰ. ਰਵਨੀਤ ਸਿੰਘ ਬਿੱਟੂ ਮੈਂਬਰ ਪਾਰਲੀਮੈਂਟ ਅੱਜ ਲੁਧਿਆਣਾ ਵਿਖੇ ਪੰਜਾਬ ਸਰਕਾਰ ਅਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵੱਲੋਂ ਆਰ.ਐਸ.ਐਸ ਆਗੂ ਸਵ. ਰਵਿੰਦਰ ਗੋਸਾਈ ਦੇ ਅੰਤਿਮ ਰਸਮਾਂ ਅਤੇ ਸ਼ੋਕ ਸਮਾਗਮ ਵਿੱਚ ਸ਼ਾਮਿਲ ਹੋਣ ਤੇ ਸ਼ਰਧਾਜ਼ਲੀ ਭੇਟ ਕਰਨ ਲਈ ਵਿਸ਼ੇਸ਼ ਤੌਰ ਪਹੁੰਚੇ। ਇਸ ਮੌਕੇ ਸ੍ਰੀ ਵਿਜੈ ਸਾਂਪਲਾ ਕੇਂਦਰੀ ਮੰਤਰੀ ਅਤੇ ਸ੍ਰੀ ਸੰਜੇ ਤਲਵਾੜ ਵਿਧਾਇਕ ਵੀ ਹਾਜ਼ਰ ਸਨ।

ਸੋਗ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰ. ਬਿੱਟੂ ਨੇ ਕਿਹਾ ਕਿ ਸਵ: ਗੋਸਾਈ ਦੀ ਹੱਤਿਆ ਸੂਬੇ ਦੀ ਭਾਈਚਾਰਕ ਸਾਂਝ ਨੂੰ ਤੋੜਨ ਵਾਲੀਆਂ ਤਾਕਤਾਂ ਦਾ ਕੰਮ ਹੈ, ਪ੍ਰੰਤੂ ਪੰਜਾਬ ਵਿਰੋਧੀ ਮਨਸੂਬੇ ਅਤੇ ਦੇਸ਼ ਦੀ ਏਕਤਾ ਆਖੰਡਤਾ ਅਤੇ ਆਪਸੀ ਪਿਆਰ ਨੂੰ ਨੁਕਸਾਨ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਕਿਸੇ ਵੀ ਕੀਮਤ 'ਤੇ ਕਾਮਯਾਬ ਨਹੀਂ ਹੋਣ ਦਿੱਤੇ ਜਾਣਗੀਆਂ। ਉਹਨਾਂ ਕਿਹਾ ਕਿ ਸਵ: ਗੋਸਾਈ ਦੀ ਸ਼ਹਾਦਤ ਨੂੰ ਅਮਨ-ਸ਼ਾਂਤੀ, ਦੇਸ਼ ਦੀ ਏਕਤਾ-ਆਖੰਡਤਾ ਲਈ ਦਿੱਤੀ ਕੁਰਬਾਨੀ ਦੇ ਤੌਰ 'ਤੇ ਯਾਦ ਰੱਖਿਆ ਜਾਵੇਗਾ। ਉਹਨਾਂ ਗੋਸਾਈ ਪਰਿਵਾਰ ਦੀ ਸੰਜਮ ਤੇ ਸਹਿਣ-ਸ਼ਕਤੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਵੇਂ ਇਹ ਦੁੱਖ ਬਹੁਤ ਵੱਡਾ ਹੈ, ਪਰ ਪਰਿਵਾਰ ਨੇ ਆਮ ਲੀਹਾਂ ਤੋਂ ਹਟ ਕੇ ਕੋਈ ਰੋਸ ਧਰਨਾ ਜਾਂ ਪ੍ਰਦਰਸ਼ਨ ਨਹੀਂ ਕੀਤਾ ਸਗੋਂ ਸਰਕਾਰ ਵੱਲੋਂ ਕੀਤੀ ਜਾ ਰਹੀ ਕਾਰਵਾਈ 'ਤੇ ਪੂਰਾ ਭਰੋਸਾ ਪ੍ਰਗਟਾਇਆ ਹੈ ਅਤੇ ਪੰਜਾਬ ਸਰਕਾਰ ਵੱਲੋਂ ਵੀ ਮਾਮਲੇ ਦੀ ਤੈਅ ਤੱਕ ਜਾਣ ਲਈ ਇਸ ਦੀ ਜਾਂਚ ਦਾ ਕੰਮ ਦੇਸ਼ ਦੀ ਸਭ ਤੋਂ ਵੱਡੀ ਏਜੰਸੀ ਨੂੰ ਸੌਪਿਆ ਗਿਆ ਹੈ। ਉਹਨਾਂ ਪ੍ਰਮਾਤਮਾ ਅੱਗੇ ਪਰਿਵਾਰ ਨੂੰ ਬਲ ਬਖ਼ਸ਼ਣ ਅਤੇ ਭਾਣਾ ਮੰਨਣ ਦੀ ਅਰਦਾਸ ਕੀਤੀ। ਇਸ ਮੌਕੇ ਉਹਨਾਂ ਪਰਿਵਾਰ ਨੂੰ ਪੰਜ ਲੱਖ ਰੁਪਏ ਦਾ ਚੈੱਕ ਵੀ ਭੇਟ ਕੀਤਾ ਅਤੇ ਦੱਸਿਆ ਕਿ ਪਰਿਵਾਰ ਦੇ ਇੱਕ ਮੈਂਬਰ ਨੂੰ ਆਉਣ ਵਾਲੇ ਹਫ਼ਤੇ ਵਿੱਚ ਸਰਕਾਰੀ ਨੌਕਰੀ ਦਾ ਨਿਯੁਕਤੀ ਪੱਤਰ ਵੀ ਦੇ ਦਿੱਤਾ ਜਾਵੇਗਾ। 

ਅੰਤਿਮ ਰਸਮਾਂ ਸਮਾਗਮ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ. ਬਿੱਟੂ ਨੇ ਕਿਹਾ ਕਿ ਇਹ ਹਾਦਸਾ ਇੱਕ ਸੋਚੀ ਸਮਝੀ ਚਾਲ ਅਧੀਨ ਪਾਕਿਸਤਾਨ ਅਤੇ ਕੈਨੇਡਾ ਬੈਠੀਆਂ ਦੇਸ਼ ਵਿਰੋਧੀ ਤਾਕਤਾਂ ਨੇ ਕਰਵਾਇਆ ਹੈ, ਜੋ ਜਲਦੀ ਹੀ ਬੇ-ਨਕਾਬ ਕਰ ਦਿੱਤੀਆਂ ਜਾਣਗੀਆਂ। ਉਹਨਾਂ ਦੱਸਿਆ ਕਿ ਆਧੁਨਿਕ ਤਕਨਾਲੋਜੀ ਅਤੇ ਸਾਧਨਾਂ ਦਾ ਲਾਹਾ ਲੈ ਕੇ ਅਜਿਹੀਆਂ ਵਾਰਦਾਤਾਂ ਕੀਤੀਆਂ ਜਾ ਰਹੀਆਂ ਹਨ, ਜਿਸ ਕਾਰਨ ਜਾਂਚ ਵਿੱਚ ਕੁੱਝ ਦੇਰੀ ਹੋ ਰਹੀ ਹੈ, ਪ੍ਰੰਤੂ ਦੋਸ਼ੀ ਜਲਦੀ ਹੀ ਜੇਲ• ਅੰਦਰ ਹੋਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਮੰਤਰੀ ਸ੍ਰੀਮਤੀ ਲਕਸ਼ਮੀ ਕਾਂਤਾ ਚਾਵਲਾ ਤੇ ਸ੍ਰੀ ਅਨਿਲ ਜੋਸ਼ੀ, ਪ੍ਰੋ: ਰਜਿੰਦਰ ਭੰਡਾਰੀ ਤੋਂ ਇਲਾਵਾ ਧਾਰਮਿਕ, ਸਮਾਜਿਕ ਸੰਸਥਾਵਾਂ, ਵਿਦਿਅਕ ਸੰਸਥਾਵਾਂ ਦੇ ਆਗੂ ਹਾਜ਼ਰ ਸਨ।

PF निकालना हुआ आसान, अब नहीं लगाने पड़ेंगे कंपनी के चक्‍कर

अपने प्रोविडेंट फंड खाते से पीएफ विद्ड्रॉ करना कभी आसान नहीं रहा है. इसे निकालने के लिए फॉर्म पर कंपनी का हस्‍ताक्षर होना जरूरी है, लेकिन अब आपको इस झंझट से नहीं जूझना पड़ेगा.

भविष्‍य निधी संगठन (EPFO) ने एक नया फॉर्म जारी किया है. इस फॉर्म में आपको इम्‍प्‍लॉयर के हस्‍ताक्षर की जरूरत नहीं पड़ती. इससे आप कंपनी के चक्‍कर काटने से बच जाते हैं.

इस फॉर्म का फायदा आपको तब ही मिलेगा, जब आपके पास UAN नंबर हो. इसके अलावा आपकी केवाईसी पूरी हो और बैंक अकाउंट आधार से लिंक हो.

अगर ऊपर दी गई सभी शर्तें आप पूरी करते हैं, तो आप पीएफ निकालने के लिए फॉर्म 19 का इस्‍तेमाल कर सकते हैं.

इस फॉर्म को भरने के बाद आपको कंपनी के चक्‍कर तो नहीं काटने पड़ेंगे, लेकिन फिलहाल यह फॉर्म आप ऑनलाइन नहीं भर सकते. आपको पीएफ ऑफिस जाकर यह फॉर्म जमा करना होगा.

हालांकि जल्‍द ही ईपीएफओ से इसे ऑनलाइन करने की तैयारी कर रहा है. इसके अलावा ईपीएफओ ने एक और सुविधा अपने सब्‍सक्राइबर्स को दी है.

इस नई सुविधा के तहत नौकरी बदलने पर आपको ईपीएफ ट्रांसफर करने के लिए अलग से फॉर्म-13 नहीं भरना होगा. यह अब अपनेआप हो जाएगा.

नौकरी बदलते वक्‍त आपको नया एफ-11 कंपोजिट फॉर्म भरना होगा. इसमें आपको बैंक अकाउंट और आधार नंबर समेत अन्‍य जानकारी उपलब्‍ध करानी होगी.

एफ-11 फॉर्म में ईपीएफ अकाउंट की जानकारी दर्ज होने के बाद ईपीएफओ फंड अपनेआप नए अकाउंट में ट्रांसफर कर दिया जाएगा.

ਸਬੂਤਾਂ ਦੇ ਆਧਾਰ 'ਤੇ ਹਰੇਕ ਨਸ਼ਾ ਕਾਰੋਬਾਰੀ ਨੂੰ ਸਜ਼ਾ ਮਿਲੇਗੀ-ਰਵਨੀਤ ਬਿੱਟੂ

-ਕਿਹਾ! ਗੁਰਦਾਸਪੁਰ ਲੋਕ ਸਭਾ ਚੋਣ ਵਿੱਚ ਜੀ.ਐਸ.ਟੀ. ਅਤੇ ਨੋਟਬੰਦੀ ਦਾ ਅਸਰ ਸਾਫ਼ ਦਿਖਿਆ

-ਹਿਮਾਚਲ ਕਾਂਗਰਸ ਵਿੱਚ ਕੋਈ ਧੜੇਬੰਦੀ ਨਹੀਂ, ਪਾਰਟੀ ਸ਼ਾਨਦਾਰ ਜਿੱਤ ਦਰਜ ਕਰੇਗੀ

ਲੁਧਿਆਣਾ - ਅੱਜ ਇੱਥੇ ਇੱਕ ਸਮਾਗਮ 'ਚ ਸ਼ਮੂਲੀਅਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਨਸ਼ੇ ਦੇ ਕਾਰੋਬਾਰੀ ਭਾਵੇਂ ਕਿੰਨੇ ਵੱਡੇ ਰੁਤਬੇ ਜਾਂ ਅਹੁਦੇ ਦਾ ਮਾਲਕ ਰਹਿ ਚੁੱਕਿਆ ਹੋਵੇ, ਉਸ ਨੂੰ ਸਜ਼ਾ ਮਿਲਣਾ ਤੈਅ ਹੈ। ਉਨ•ਾਂ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਦਾ ਭਾਵੇਂਕਿ ਨਸ਼ਾ ਮਾਮਲਿਆਂ ਨਾਲ ਨਾਮ ਕਥਿਤ ਤੌਰ 'ਤੇ ਜੁੜਿਆ ਹੋਇਆ ਹੈ, ਪ੍ਰੰਤੂ ਅਜੇ ਇਸ ਦੀ ਜਾਂਚ ਚੱਲ ਰਹੀ ਹੈ ਅਤੇ ਜਾਂਚ ਮੁਕੰਮਲ ਹੋਣ ਉਪਰੰਤ ਸਬੂਤਾਂ ਦੇ ਅਧਾਰ 'ਤੇ ਉਸ ਨੂੰ ਵੀ ਕਾਨੂੰਨ ਮੁਤਾਬਿਕ ਸਜ਼ਾ ਮਿਲੇਗੀ। 

ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰੀ ਸੁਨੀਲ ਜਾਖੜ ਨੂੰ ਮਿਲੀ ਇਤਿਹਾਸਕ ਜਿੱਤ 'ਤੇ ਪੱਤਰਕਾਰਾਂ ਨੂੰ ਜਵਾਬ ਦਿੰਦਿਆਂ ਸ੍ਰ. ਬਿੱਟੂ ਨੇ ਕਿਹਾ ਹੈ ਕਿ ਇਸ ਜਿੱਤ ਨਾਲ ਸੂਬੇ ਵਿੱਚ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਗਠਜੋੜ ਅਤੇ ਆਮ ਆਦਮੀ ਪਾਰਟੀ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ। ਜੀ.ਐਸ.ਟੀ. ਅਤੇ ਨੋਟਬੰਦੀ ਨੇ ਆਮ ਲੋਕਾਂ ਸਮੇਤ ਹਰੇਕ ਵਰਗ ਦਾ ਜੀਣਾ ਮੁਸ਼ਕਿਲ ਕਰ ਦਿੱਤਾ ਹੈ, ਜਿਸ ਦੀ ਸਜ਼ਾ ਲੋਕ ਆਉਂਦੀਆਂ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਿਧਾਨ ਸਭਾ ਚੋਣਾਂ ਵਿੱਚ ਦੇਣਗੇ।

ਉਹਨਾਂ ਦੱਸਿਆ ਕਿ ਨੋਟਬੰਦੀ ਨਾਲ ਬੀ.ਜੇ.ਪੀ. ਸਰਕਾਰ ਨੇ ਆਪਣੇ ਚਹੇਤਿਆਂ ਦੇ ਕਾਲੇ ਧਨ ਨੂੰ ਸਫੇਦ ਕੀਤਾ ਅਤੇ ਆਮ ਲੋਕਾਂ 'ਤੇ ਲਾਠੀਆਂ ਚਲਾਈਆਂ ਹਨ, ਜਿਸ ਦਾ ਖਮਿਆਜ਼ਾ ਬੀ.ਜੇ.ਪੀ. ਨੂੰ ਭੁਗਤਣਾ ਪਵੇਗਾ। ਉਨਾਂ ਕਿਹਾ ਕਿ ਪਿਛਲੀ ਸੂਬਾ ਸਰਕਾਰ ਨੇ ਆਖਰੀ ਸਮੇਂ ਖਜ਼ਾਨੇ 'ਤੇ 31 ਹਜ਼ਾਰ ਕਰੋੜ ਰੁਪਏ ਦਾ ਬੋਝ ਪਾਇਆ, ਜਿਸ ਕਰਕੇ ਆਰਥਿਕਤਾ ਵਿੱਚ ਖੜੋਤ ਆਉਣੀ ਸ਼ੁਰੂ ਹੋ ਗਈ।

ਉਨਾਂ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਆਰਥਿਕਤਾ ਵਿੱਚ ਲਿਆਂਦੀ ਖੜੋਤ ਨੂੰ ਤੋੜਿਆ ਜਾ ਰਿਹਾ ਹੈ ਅਤੇ ਸੂਬੇ ਵਿੱਚ ਕਾਂਗਰਸ ਪਾਰਟੀ ਸੂਬੇ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ। ਉਨਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਪਾਰਟੀ ਵਿੱਚ ਕੋਈ ਵੀ ਧੜੇਬੰਦੀ ਨਹੀਂ ਅਤੇ ਹਿਮਾਚਲ ਪ੍ਰਦੇਸ਼ ਵਿੱਚ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਸੂਬੇ ਦੇ ਤਕਰੀਬਨ 25-30 ਵਿਧਾਇਕਾਂ ਅਤੇ ਯੂਥ ਕਾਂਗਰਸੀ ਵਰਕਰਾਂ ਦੀ ਡਿਊਟੀ ਲਗਾਈ ਗਈ ਹੈ। ਉਨਾਂ ਕਿਹਾ ਕਿ ਲੋਕ ਜੀ.ਐਸ.ਟੀ.ਅਤੇ ਨੋਟਬੰਦੀ ਦੀ ਸਜ਼ਾ ਆਉਂਦੀਆਂ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਚੋਣਾਂ ਵਿੱਚ ਦੇਣਗੇ।

Wednesday 25 October 2017

31 ਅਕਤੂਬਰ ਨੂੰ ਰਾਸ਼ਟਰੀ ਏਕਤਾ ਦਿਵਸ ਵਜੋਂ ਮਨਾਇਆ ਜਾਵੇਗਾ

ਲੋਕ ਇਸ ਦਿਵਸ ਨੂੰ ਵਧ ਚਡ਼ ਕੇ ਉਤਸ਼ਾਹ ਨਾਲ ਮਨਾਉਣ-ਡਿਪਟੀ ਕਮਿਸ਼ਨਰ

ਲੁਧਿਆਣਾ, 25 ਅਕਤੂਬਰ  :  ਦੇਸ਼ ਦੀ ਅਜ਼ਾਦੀ ਅਤੇ ਆਖੰਡਤਾ ਲਈ ਆਪਣਾ ਵਡਮੁੱਲਾ ਯੋਗਦਾਨ ਪਾਉਣ ਵਾਲੇ ਅਤੇ ਦੇਸ਼ ਦੇ ਪਹਿਲੇ ਉੱਪ ਪ੍ਰਧਾਨ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਦੇ ਜਨਮ ਦਿਵਸ ਸੰਬੰਧੀ ਮਿਤੀ 31 ਅਕਤੂਬਰ ਨੂੰ ਸਾਰੇ ਦੇਸ਼ ਵਿੱਚ ‘ਰਾਸ਼ਟਰੀ ਏਕਤਾ ਦਿਵਸ’ ਵਜੋਂ ਮਨਾਇਆ ਜਾ ਰਿਹਾ ਹੈ।
ਇਸ ਸੰਬੰਧੀ ਪੰਜਾਬ ਸਰਕਾਰ ਦੀ ਤਰਫੋਂ ਪ੍ਰਾਪਤ ਪੱਤਰ ਦਾ ਹਵਾਲਾ ਦਿੰਦਿਆਂ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਇਸ ਦਿਨ ਜਿੱਥੇ ਸਾਰੇ ਸਰਕਾਰੀ ਦਫ਼ਤਰਾਂ, ਸੰਸਥਾਵਾਂ ਅਤੇ ਹੋਰ ਅਦਾਰਿਆਂ ਵਿੱਚ ਸਵੇਰੇ 11 ਵਜੇ ਅਧਿਕਾਰੀਆਂ, ਕਰਮਚਾਰੀਆਂ, ਵਿਦਿਆਰਥੀਆਂ ਅਤੇ ਲੋਕਾਂ ਨੂੰ ਦੇਸ਼ ਵਿੱਚ ਏਕਤਾ, ਆਖੰਡਤਾ ਅਤੇ ਦੇਸ਼ ਦੀ ਸੁਰੱਖਿਆ ਨੂੰ ਬਣਾਈ ਰੱਖਣ ਲਈ ਆਪਾ ਸਮਰਪਿਤ ਕਰਨ ਸੰਬੰਧੀ ਸਹੁੰ ਚੁਕਾਈ ਜਾਵੇਗੀ, ਉਥੇ ਹੀ ਜ਼ਿਲਾ ਪ੍ਰਸਾਸ਼ਨ ਵੱਲੋਂ ਅਤੇ ਪੁਲਿਸ ਪ੍ਰਸਾਸ਼ਨ ਵੱਲੋਂ ‘ਏਕਤਾ ਲਈ ਦੌਡ਼’ (ਰਨ ਫਾਰ ਯੂਨਿਟੀ) ਦਾ ਵੀ ਆਯੋਜਨ ਕੀਤਾ ਜਾਵੇਗਾ।
ਇਹ ਦੌਡ਼ ਸਵੇਰੇ 6 ਵਜੇ ਤੋਂ 7 ਵਜੇ ਤੱਕ ਲਗਾਈ ਜਾਵੇਗੀ, ਜਿਸ ਵਿੱਚ ਹਰੇਕ ਜ਼ਿਲਾ ਵਾਸੀ ਭਾਗ ਲੈ ਸਕਦਾ ਹੈ। ਇਸ ਲਈ ਰਜਿਸਟਰੇਸ਼ਨ ਗੁਰੂ ਨਾਨਕ ਸਟੇਡੀਅਮ ਵਿਖੇ ਸਵੇਰੇ 5 ਵਜੇ ਸ਼ੁਰੂ ਹੋ ਜਾਵੇਗੀ। ਦੌਡ਼ ਸਟੇਡੀਅਮ ਤੋਂ ਸ਼ੁਰੂ ਹੋ ਕੇ ਫੁਹਾਰਾ ਚੌਕ, ਘੁਮਾਰ ਮੰਡੀ, ਭਾਈ ਬਾਲਾ ਚੌਕ, ਭਾਰਤ ਨਗਰ ਚੌਕ, ਦੁਰਗਾ ਮਾਤਾ ਮੰਦਿਰ ਅਤੇ ਸਟੇਡੀਅਮ ਵਿਖੇ ਸਮਾਪਤ ਹੋਵੇਗੀ। ਇਸ ਦੌਡ਼ ਵਿੱਚ ਹਾਲੇ ਤੱਕ 1200 ਤੋਂ ਵਧੇਰੇ ਲੋਕਾਂ ਨੇ ਭਾਗ ਲੈਣ ਦੀ ਸਹਿਮਤੀ ਦੇ ਦਿੱਤੀ ਹੈ।
ਇਸ ਤੋਂ ਇਲਾਵਾ ਇਸ ਦਿਨ ਪੁਲਿਸ ਵਿਭਾਗ ਵੱਲੋਂ ਆਪਣੇ-ਆਪਣੇ ਖੇਤਰਾਂ ਵਿੱਚ ਮਾਰਚ ਪਾਸਟ ਵੀ ਕੱਢਿਆ ਜਾਵੇਗਾ ਤਾਂ ਜੋ ਦੇਸ਼ ਦੀ ਏਕਤਾ, ਇਕਸਾਰਤਾ ਅਤੇ ਸੁਰੱਖਿਆ ਨੂੰ ਖ਼ਤਰੇ ਵਿੱਚ ਪਾਉਣ ਵਾਲੀਆਂ ਤਾਕਤਾਂ ਨੂੰ ਠੱਲ ਪਾਈ ਜਾ ਸਕੇ। ਸ੍ਰੀ ਅਗਰਵਾਲ ਨੇ ਸਮੂਹ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ-ਆਪਣੇ ਪੱਧਰ ‘ਤੇ ਇਸ ਦਿਨ ਨੂੰ ਰਾਸ਼ਟਰੀ ਏਕਤਾ ਦਿਵਸ ਵਜੋਂ ਮਨਾਉਣ ਲਈ ਉਪਰਾਲੇ ਕਰਨ।

Monday 23 October 2017

ਜਿਲਾ ਲੁਧਿਆਣਾ ਦੀਆਂ ਮੰਡੀਆਂ ਪੁੱਜੇ ਝੋਨੇ ‘ਚੋਂ 6 ਲੱਖ ਮੀਟਰਕ ਟਨ ਦੇ ਕਰੀਬ ਦੀ ਖਰੀਦ ਪ੍ਰਬੰਧ ਸੁਚਾਰੂ ਤਰੀਕੇ ਨਾਲ ਜਾਰੀ-ਡਿਪਟੀ ਕਮਿਸ਼ਨਰ


ਲੁਧਿਆਣਾ : ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਹੈ ਕਿ ਜਿਲਾ ਲੁਧਿਆਣਾ ਦੀਆਂ ਸਾਰੀਆਂ ਦਾਣਾ ਮੰਡੀਆਂ ਵਿੱਚ ਝੋਨੇ ਦੇ ਖਰੀਦ ਕਾਰਜ ਬਹੁਤ ਹੀ ਸੁਚੱਜੇ ਤਰੀਕੇ ਨਾਲ ਚੱਲ ਰਹੇ ਹਨ। ਜਿਲੇ ਦੀਆਂ ਮੰਡੀਆਂ ਵਿੱਚ ਪੁੱਜੀ 609774 ਮੀਟਰਕ ਟਨ ਝੋਨੇ ਦੀ ਫਸਲ ਵਿੱਚੋਂ 578786 ਮੀਟਰਕ ਟਨ ਦੀ ਖਰੀਦ ਅਤੇ 444841 ਮੀਟਰਕ ਟਨ ਦੀ ਚੁਕਾਈ ਵੀ ਹੋ ਚੁੱਕੀ ਹੈ। ਊਨਾ ਦੱਸਿਆ ਕਿ ਇਹ ਹੀ ਨਹੀਂ ਸਗੋਂ ਕਿਸਾਨਾਂ ਨੂੰ ਊਨਾ ਦੀ ਅਦਾਇਗੀ ਵੀ ਸਮੇਂ ਸਿਰ ਕੀਤੀ ਜਾ ਰਹੀ ਹੈ, ਜਿਸ ਤਹਿਤ ਹੁਣ ਤੱਕ 747.62 ਕਰੋੜ ਰੁਪਏ ਦੀ ਅਦਾਇਗੀ ਕਿਸਾਨਾਂ ਨੂੰ ਕੀਤੀ ਜਾ ਚੁੱਕੀ ਹੈ। ਊਨਾ ਕਿਹਾ ਕਿ ਜ਼ਿਲ•ੇ ਦੀਆਂ ਮੰਡੀਆਂ ਵਿੱਚ ਬਾਰਦਾਨੇ ਦੀ ਕੋਈ ਕਮੀ ਨਹੀਂ ਹੈ। ਇਸ ਤੋਂ ਇਲਾਵਾ ਸਾਰੇ ਖਰੀਦ ਕਾਰਜ ਸੁਚੱਜੇ ਤਰੀਕੇ ਨਾਲ ਚੱਲ ਰਹੇ ਹਨ। ਊਨਾ ਦੱਸਿਆ ਕਿ ਜਿਲੇ ਦੀਆਂ ਵੱਖ-ਵੱਖ ਮੰਡੀਆਂ ਵਿੱਚ ਹੋਈ ਝੋਨੇ ਦੀ ਆਮਦ ਵਿੱਚੋਂ ਪਨਗਰੇਨ ਨੇ 216015 ਮੀਟਰਕ ਟਨ, ਮਾਰਕਫੈੱਡ ਨੇ 116899 ਮੀਟਰਕ ਟਨ, ਪਨਸਪ ਨੇ 115883 ਮੀਟਰਕ ਟਨ, ਪੰਜਾਬ ਰਾਜ ਵੇਅਰਹਾਊਸ ਨਿਗਮ ਨੇ 65809 ਮੀਟਰਕ ਟਨ, ਪੰਜਾਬ ਐਗਰੋ ਨੇ 63146 ਮੀਟਰਕ ਟਨ, ਐੱਫ. ਸੀ. ਆਈ. ਨੇ 140 ਮੀਟਰਕ ਟਨ ਅਤੇ ਪ੍ਰਾਈਵੇਟ ਖਰੀਦਦਾਰਾਂ ਨੇ 894 ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਹੈ। ਵਿਕੇ ਮਾਲ ਵਿੱਚੋਂ ਪਨਗਰੇਨ ਦਾ 165605 ਮੀਟਰਕ ਟਨ, ਮਾਰਕਫੈੱਡ ਦਾ 85175 ਮੀਟਰਕ ਟਨ, ਪਨਸਪ ਦਾ 89950 ਮੀਟਰਕ ਟਨ, ਪੰਜਾਬ ਰਾਜ ਵੇਅਰਹਾਊਸ ਨਿਗਮ ਦਾ 52215, ਪੰਜਾਬ ਐਗਰੋ ਦਾ 50934, ਐੱਫ. ਸੀ. ਆਈ. ਦਾ 68 ਮੀਟਰਕ ਟਨ ਅਤੇ ਪ੍ਰਾਈਵੇਟ ਖਰੀਦਦਾਰਾਂ ਦੇ 894 ਮੀਟਰਕ ਟਨ ਮਾਲ ਦੀ ਚੁਕਾਈ ਹੋ ਚੁੱਕੀ ਹੈ।
ਊਨਾ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਰਾਜ ਦੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਦਾ ਇੱਕ-ਇੱਕ ਦਾਣਾ ਖਰੀਦਣ ਅਤੇ ਚੁੱਕਣ ਲਈ ਵਚਨਬੱਧ ਹੈ। ਖਰੀਦ ਕਾਰਜਾਂ ਨੂੰ ਸੁਚਾਰੂ ਤਰੀਕੇ ਨਾਲ ਨੇਪਰੇ ਚਾੜਨ ਲਈ ਰਾਜ ਦੀ ਸਾਰੀ ਸਰਕਾਰੀ ਮਸ਼ੀਨਰੀ ਸਿਰਤੋੜ ਯਤਨ ਕਰ ਰਹੀ ਹੈ। ਕਿਸਾਨਾਂ ਨੂੰ ਫਸਲ ਦੀ ਅਦਾਇਗੀ ਵੀ ਸਮੇਂ ਸਿਰ ਕੀਤੀ ਜਾ ਰਹੀ ਹੈ। ਊਨਾ ਦੱਸਿਆ ਕਿ ਝੋਨੇ ਦੀ ਸਾਰੀ ਖਰੀਦ ਪ੍ਰਕਿਰਿਆ ‘ਤੇ ਆਨਲਾਈਨ ਨਜ਼ਰ ਰੱਖੀ ਜਾ ਰਹੀ ਹੈ ਅਤੇ ਸ਼ਿਕਾਇਤਾਂ ‘ਤੇ ਸਮੱਸਿਆਵਾਂ ਦੇ ਤੁਰੰਤ ਨਿਪਟਾਰੇ ਲਈ ਮੰਡੀਆਂ ਵਿੱਚ ਵੀ ਸ਼ਿਕਾਇਤ ਨਿਵਾਰਣ ਸੈੱਲਾਂ ਦੀ ਵੀ ਸਥਾਪਨਾ ਕੀਤੀ ਗਈ ਹੈ।
ਊਨਾ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀਆਂ ਵਿਚ ਸੁੱਕਾ ਝੋਨਾ ਲੈ ਕੇ ਆਉਣ ਤਾਂ ਜੋ ਫਸਲ ਦੀ ਤੁਰੰਤ ਖਰੀਦ ਯਕੀਨੀ ਬਣਾਈ ਜਾ ਸਕੇ। ਊਨਾ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਰੋਜ਼ਾਨਾ ਮੰਡੀਆਂ ਦਾ ਦੌਰਾ ਕਰਨ ਅਤੇ ਦੌਰੇ ਉਪਰੰਤ ਉਥੇ ਲਗਾਏ ਗਏ ਵਿਸ਼ੇਸ਼ ਰਜਿਸਟਰ ਵਿੱਚ ਇੰਦਰਾਜ਼ ਕਰਨਾ ਯਕੀਨੀ ਬਣਾਉਣ।

ਪੰਜਾਬ ਦੇ ਰਾਜਪਾਲ ਸ੍ਰੀ ਵੀ. ਪੀ. ਸਿੰਘ ਬਦਨੌਰ ਨੇ ਅੱਜ ਸਵਰਗੀ ਰਵਿੰਦਰ ਗੋਸਾਂਈ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ

ਲੁਧਿਆਣਾ : ਪੰਜਾਬ ਦੇ ਰਾਜਪਾਲ ਸ੍ਰੀ ਵੀ. ਪੀ. ਸਿੰਘ ਬਦਨੌਰ ਨੇ ਅੱਜ ਸਵਰਗੀ ਰਵਿੰਦਰ ਗੋਸਾਂਈ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਊਨਾ ਨੂੰ ਭਰੋਸਾ ਦਿਵਾਇਆ ਕਿ ਆਰ. ਐੱਸ. ਐੱਸ. ਦੇ ਸਾਬਕਾ ਆਗੂ ਮਰਹੂਮ ਗੋਸਾਂਈ ਦੇ ਕਾਤਲ ਜਲਦ ਹੀ ਸਲਾਖ਼ਾਂ ਦੇ ਪਿੱਛੇ ਹੋਣਗੇ। ਇਸ ਮੌਕੇ ਊਨਾ ਪੁਲਿਸ ਪ੍ਰਸਾਸ਼ਨ ਤੋਂ ਇਸ ਮਾਮਲੇ ਦੀ ਜਾਂਚ ਦੀ ਪ੍ਰਗਤੀ ਬਾਰੇ ਵੀ ਪੁੱਛ ਗਿੱਛ ਕੀਤੀ।
ਦੱਸਣਯੋਗ ਹੈ ਕਿ ਸ੍ਰੀ ਰਵਿੰਦਰ ਗੋਸਾਂਈ ਦਾ ਬੀਤੇ ਦਿਨੀਂ ਸਮਾਜ ਵਿਰੋਧੀ ਅਨਸਰਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ, ਜਿਸ ਨਾਲ ਸਮਾਜ ਦੇ ਹਰ ਵਰਗ ਵਿੱਚ ਕਾਫੀ ਰੋਸ ਦੀ ਲਹਿਰ ਹੈ। ਇਸ ਮਾਮਲੇ ਸੰਬੰਧੀ ਜਿੱਥੇ ਪੰਜਾਬ ਪੁਲਿਸ ਵੱਲੋਂ ਕਾਤਲਾਂ ਨੂੰ ਫੜਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ, ਉਥੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ਦੀ ਜਾਂਚ ਦਾ ਕੰਮ ਐੱਨ. ਆਈ. ਏ. ਨੂੰ ਸੌਂਪਣ ਦਾ ਵੀ ਐਲਾਨ ਕੀਤਾ ਸੀ। ਮਰਹੂਮ ਗੋਸਾਂਈ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਸ੍ਰੀ ਬਦਨੌਰ ਨੇ ਭਰੋਸਾ ਦਿੱਤਾ ਕਿ ਪੰਜਾਬ ਪੁਲਿਸ ਅਤੇ ਹੋਰ ਜਾਂਚ ਏਜੰਸੀਆਂ ਕਾਤਲਾਂ ਬਾਰੇ ਸੁਰਾਗ ਲੱਭਣ ਲਈ ਲਗਾਤਾਰ ਯਤਨਸ਼ੀਲ ਹਨ, ਕਾਤਲਾਂ ਨੂੰ ਜਲਦ ਹੀ ਕਾਬੂ ਕਰਕੇ ਸਲਾਖ਼ਾਂ ਪਿੱਛੇ ਸੁੱਟਿਆ ਜਾਵੇਗਾ।
ਇਸ ਮੌਕੇ ਊਨਾ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸ੍ਰੀ ਆਰ. ਐੱਨ. ਢੋਕੇ ਅਤੇ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨਾਲ ਵੀ ਮੁਲਾਕਾਤ ਕੀਤੀ ਅਤੇ ਇਸ ਮਾਮਲੇ ਦੀ ਜਾਂਚ ਸੰਬੰਧੀ ਪ੍ਰਗਤੀ ਦਾ ਜਾਇਜ਼ਾ ਲਿਆ। ਊਨਾ ਅਧਿਕਾਰੀਆਂ ਨੂੰ ਕਿਹਾ ਕਿ ਇਸ ਮਾਮਲੇ ਨੂੰ ਬੇਹੱਦ ਗੰਭੀਰਤਾ ਨਾਲ ਲੈਂਦਿਆਂ ਜਾਂਚ ਕੀਤੀ ਜਾਵੇ ਕਿਉਂਕਿ ਇਹ ਮਾਮਲਾ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਨਾਲ ਜੁੜਿਆ ਹੋਇਆ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਿਲਾ ਅਤੇ ਪੁਲਿਸ ਪ੍ਰਸਾਸ਼ਨ ਦੇ ਸੀਨੀਅਰ ਅਧਿਕਾਰੀ, ਭਾਜਪਾ ਆਗੂ ਸ੍ਰੀ ਰਵਿੰਦਰ ਅਰੋੜਾ, ਸ੍ਰੀ ਵਿਨੀਤ ਜੋਸ਼ੀ ਅਤੇ ਹੋਰ ਵੀ ਹਾਜ਼ਰ ਸਨ।

Saturday 21 October 2017

ਹੀਰੋ ਗਰੁੱਪ ਕਰੇਗਾ ਪੁਲਿਸ ਲਾਈਨਜ਼ ਲੁਧਿਆਣਾ ਦੇ ਖੇਡ ਮੈਦਾਨ ਦੀ ਕਾਇਆ ਕਲਪ – ਪੁਲਿਸ ਕਮਿਸ਼ਨਰ ਢੋਕੇ

-ਟਰੈਕ ਸਮੇਤ ਹੋਰ ਸਹੂਲਤਾਂ ਦਾ ਕੰਮ ਅਗਲੇ 2 ਮਹੀਨੇ ਵਿੱਚ ਹੋਵੇਗਾ ਪੂਰਾ

ਲੁਧਿਆਣਾ, 20 ਅਕਤੂਬਰ :-ਵਿਸ਼ਵ ਪ੍ਰਸਿੱਧ ਸਾਈਕਲ ਨਿਰਮਾਤਾ ਕੰਪਨੀ ਹੀਰੋ ਨੇ ਸਥਾਨਕ ਪੁਲਿਸ ਲਾਈਨਜ਼ ਸਥਿਤ ਖੇਡ ਮੈਦਾਨ ਦੀ ਪੂਰੀ ਤਰਾਂ ਕਾਇਆ ਕਲਪ ਕਰਨ ਦਾ ਫੈਸਲਾ ਕੀਤਾ ਹੈ। ਇਥੇ ਉਸਾਰੇ ਜਾਣ ਵਾਲੇ ਅਤਿ ਆਧੁਨਿਕ ਸਟੇਡੀਅਮ ਦੇ ਉਸਾਰੀ ਕਾਰਜਾਂ ਦਾ ਅੱਜ ਪੁਲਿਸ ਕਮਿਸ਼ਨਰ ਸ੍ਰੀ ਆਰ. ਐੱਨ. ਢੋਕੇ ਅਤੇ ਹੀਰੋ ਸਾਈਕਲ ਦੇ ਪ੍ਰਮੁੱਖ ਸ੍ਰੀ ਪੰਕਜ ਮੁੰਜ਼ਾਲ ਨੇ ਨੀਂਹ ਪੱਥਰ ਰੱਖਿਆ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਪੰਕਜ ਮੁੰਜ਼ਾਲ ਨੇ ਦੱਸਿਆ ਕਿ ਲੁਧਿਆਣਾ ਵਰਗੇ ਸ਼ਹਿਰ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਪੁਲਿਸ ਅਧਿਕਾਰੀ ਅਤੇ ਮੁਲਾਜ਼ਮ ਇਥੇ ਦਿਨ ਰਾਤ ਕਾਫੀ ਮਿਹਨਤ ਕਰਦੇ ਹਨ। ਨਿੱਤ ਦਿਨ ਦੀ ਦੌੜ ਭੱਜ ਵਾਲੀ ਜ਼ਿੰਦਗੀ ਵਿੱਚ ਉਹ ਨਾ ਤਾਂ ਆਪਣੇ ਆਪ ਨੂੰ ਫਿੱਟ ਰੱਖ ਸਕਦੇ ਹਨ ਅਤੇ ਨਾ ਹੀ ਉਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਚੰਗੀਆਂ ਸਹੂਲਤਾਂ ਮਿਲਦੀਆਂ ਹਨ। ਇਸੇ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਉਨਾਂ ਦੀ ਕੰਪਨੀ ਵੱਲੋਂ ਚਲਾਈ ਜਾ ਰਹੀ ਓ. ਪੀ. ਮੁੰਜ਼ਾਲ ਫਾਊਂਡੇਸ਼ਨ ਨੇ ਫੈਸਲਾ ਕੀਤਾ ਹੈ ਕਿ ਪੁਲਿਸ ਲਾਈਨਜ਼ ਲੁਧਿਆਣਾ ਵਿੱਚ ਇੱਕ ਉੱਚ ਪੱਧਰ ਦਾ ਸਟੇਡੀਅਮ ਵਿਕਸਤ ਕੀਤਾ ਜਾਵੇਗਾ।
ਉਨਾਂ ਕਿਹਾ ਕਿ ਇਸ ਪ੍ਰੋਜੈਕਟ ਤਹਿਤ ਸਮੁੱਚੇ ਖੇਡ ਮੈਦਾਨ ਦੀ ਚਾਰ ਦੀਵਾਰੀ ਕੀਤੀ ਜਾਵੇਗੀ, ਜਿਸ ਵਿੱਚ 400 ਮੀਟਰ ਦਾ ਟਰੈਕ ਬਣਾਇਆ ਜਾਵੇਗਾ, ਜਿੱਥੇ ਪੁਲਿਸ ਅਧਿਕਾਰੀ ਅਤੇ ਮੁਲਾਜ਼ਮ ਰੋਜ਼ਾਨਾ ਸੈਰ ਅਤੇ ਹੋਰ ਸਰੀਰਕ ਕਸਰਤ ਕਿਰਿਆਵਾਂ ਕਰ ਸਕਣਗੇ। ਬੱਚਿਆਂ ਦੇ ਮਨੋਰੰਜਨ ਲਈ ਵਿਸ਼ੇਸ਼ ਖੇਡਾਂ, ਥੀਏਟਰ ਅਤੇ ਹੋਰ ਮਨੋਰੰਜਨ ਦੇ ਸਾਧਨ ਸਥਾਪਤ ਕੀਤੇ ਜਾਣਗੇ ਤਾਂ ਜੋ ਹਰੇਕ ਵਰਗ ਦਾ ਇਥੇ ਮਨ ਪ੍ਰਚਾਇਆ ਜਾ ਸਕੇ। ਉਨਾਂ ਭਰੋਸਾ ਦਿੱਤਾ ਕਿ ਇਸ ਪ੍ਰੋਜੈਕਟ ‘ਤੇ ਅੱਜ ਹੀ ਕੰਮ ਸ਼ੁਰੂ ਹੋ ਗਿਆ ਹੈ, ਜੋ ਕਿ ਅਗਲੇ ਦੋ ਮਹੀਨਿਆਂ ਵਿੱਚ ਬਿਲਕੁਲ ਮੁਕੰਮਲ ਕਰ ਲਿਆ ਜਾਵੇਗਾ।
ਪੁਲਿਸ ਕਮਿਸ਼ਨਰ ਸ੍ਰੀ ਢੋਕੇ ਨੇ ਸੰਬੋਧਨ ਕਰਦਿਆਂ ਸ੍ਰੀ ਪੰਕਜ਼ ਮੁੰਜ਼ਾਲ, ਓ. ਪੀ. ਮੁੰਜ਼ਾਲ ਫਾਊਂਡੇਸ਼ਨ ਅਤੇ ਹੀਰੋ ਕੰਪਨੀ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨਾਂ ਪੁਲਿਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਕਿਹਾ ਕਿ ਉਹ ਡਿਊਟੀ ਦੇ ਨਾਲ-ਨਾਲ ਆਪਣੀ ਸਿਹਤ ਦਾ ਵੀ ਖ਼ਿਆਲ ਰੱਖਣ। ਤਨਦੇਹੀ ਨਾਲ ਡਿਊਟੀ ਤਾਂ ਹੀ ਹੋ ਸਕਦੀ ਹੈ ਜੇਕਰ ਵਿਅਕਤੀ ਸਰੀਰਕ ਤੌਰ ‘ਤੇ ਫਿੱਟ ਰਹੇਗਾ। ਉਨਾਂ ਅਪੀਲ ਕੀਤੀ ਕਿ ਅਧਿਕਾਰੀ ਅਤੇ ਮੁਲਾਜ਼ਮ ਆਪਣੀ ਅਤੇ ਪੁਲਿਸ ਵਿਭਾਗ ਦੀ ਰੈਪੂਟੇਸ਼ਨ ਦਾ ਪੂਰਾ-ਪੂਰਾ ਖ਼ਿਆਲ ਰੱਖਣ ਕਿਉਂਕਿ ਲੋਕ ਉਨਾਂ ਨੂੰ ਇਨਸਾਫ਼ ਅਤੇ ਸਹੀ ਵਰਤਾਅ ਦੀ ਉਮੀਦ ਰੱਖਦੇ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਚਾਰੂ ਮੁੰਜ਼ਾਲ, ਡਿਪਟੀ ਕਮਿਸ਼ਨਰ ਪੁਲਿਸ ਸ੍ਰੀ ਧਰੁਮਨ ਨਿੰਬਲੇ, ਡਿਪਟੀ ਕਮਿਸ਼ਨਰ ਪੁਲਿਸ ਸ੍ਰ. ਗਗਨਅਜੀਤ ਸਿੰਘ, ਸ੍ਰੀ ਸੰਦੀਪ ਗਰਗ, ਸ੍ਰੀ ਸੁਰਿੰਦਰ ਲਾਂਬਾ, ਸ੍ਰ. ਸੁਖਪਾਲ ਸਿੰਘ ਬਰਾੜ ਅਤੇ ਸ੍ਰ. ਜਸਵੀਰ ਸਿੰਘ (ਸਾਰੇ ਵਧੀਕ ਡਿਪਟੀ ਕਮਿਸ਼ਨਰ ਪੁਲਿਸ) ਅਤੇ ਹੋਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

*विद्यार्थी जीवन में समय प्रबंधन (टाइम मैनेजमेंट) तथा सकारात्मक सोच का विशेष महत्व* : *राजीव गुप्ता*

विद्यार्थी जीवन में समय प्रबंधन तथा सकारात्मक सोच का विशेष महत्व है। जो विद्यार्थी समय प्रबंधन के मुताबिक पढ़ाई करते हैं, वे अच्छे नंबरों से पास तो होते ही है, साथ ही सफलता उनके कदम भी चूमती है। यह बात आधारशिला प्ले वे कान्वेंट स्कूल के प्रिंसिपल राजीव गुप्ता ने कही।
राजीव गुप्ता अनुसार विद्यार्थियों में संचार कौशल, बेहतर तरीके से पढ़ने व लिखने की क्षमता के साथ-साथ आत्मविश्वास का होना बेहद जरूरी है। अक्सर देखा जाता है कि कुछ विद्यार्थियों को अपने विषय से संबंधित नॉलेज (ज्ञान)तो होती है, बावजूद इसके वे अपनी बात को बेहतर तरीके से नहीं रख पाते। जिसका मुख्य कारण आत्मविश्वास की कमी कहा जा सकता है। उन्होंने छात्राओं से आह्वान किया कि वे अपने विषय पर एकाग्रता बढ़ाए। ऐसा करने से जहां उनकी विषय पर पकड़ बनेगी, वहीं उनके आत्मविश्वास को भी बढ़ावा मिलेगा। साथ ही उन्होंने कहा कि साक्षात्कार के दौरान प्रश्नों का जवाब देते समय कभी भी हड़बड़ाहट न दिखाएं। उनसे जो प्रश्न पूछा गया है, पहले उसे ध्यान से सुने और फिर बड़ी सहजता से उसका जवाब दें। कई बार साक्षात्कार देने वाले को प्रश्न का जवाब आता है, लेकिन फिर भी वह जवाब नहीं दे पाता। इसका भी मुख्य कारण उन्होंने आत्मविश्वास की कमी बताया। उन्होंने छात्राओं को मस्तिष्क के विकास, आत्मविश्वास बढ़ाने, तर्कबुद्धि के विकास तथा पढ़ने की क्षमता को बढाने के साथ ही,जीवन में टाइम मैनेजमेंट के महत्व को बताते हुए कहा जो विद्यार्थी टाइम मैनेजमेंट कर प्रतियोगी परीक्षाओं की तैयारी करते हैं, वे एक दिन बुलंदियों को छूते हैं।उन्होंने बताया कि आधारशिला स्कूल में बच्चों को एक्टिविटीज की सहायता से शिक्षा दी जाती है जिससे उनका आत्मविश्वास बढता है और उनमें समय प्रबंधन स्किल भी पैदा होता है।

ਬਾਬਾ ਵਿਸ਼ਵਕਰਮਾ ਸ੍ਰਿਸ਼ਟੀ ਦੇ ਸ੍ਰੇਸ਼ਟ ਨਿਰਮਾਤਾ-ਰਵਨੀਤ ਸਿੰਘ ਬਿੱਟੂ


ਸਮਾਜ ਦੇ ਹਰੇਕ ਵਰਗ ਨੂੰ ਬਾਬਾ ਵਿਸ਼ਵਕਰਮਾ ਦੀ ਸੋਚ ‘ਤੇ ਚੱਲਣ ਦਾ ਸੱਦਾ

ਲੁਧਿਆਣਾ,  :  ਬਾਬਾ ਵਿਸ਼ਵਕਰਮਾ ਜੀ ਨੂੰ ਭਾਵਭਿੰਨਾ ਸਤਿਕਾਰ ਭੇਟ ਕਰਦਿਆਂ ਮੈਂਬਰ ਲੋਕ ਸਭਾ . ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਬਾਬਾ ਜੀ ਪੂਰੇ ਬ੍ਰਹਿਮੰਡ (ਸ੍ਰਿਸ਼ਟੀ) ਦੇ ਸ੍ਰੇਸ਼ਟ ਨਿਰਮਾਤਾ ਹਨ, ਜਿਨਾਂ ਨੂੰ ਸਨਅਤਾਂ ਵਿੱਚ ਕਿਰਤੀਆਂ ਵੱਲੋਂ ਵਰਤੀ ਜਾਂਦੀ ਮਸ਼ੀਨਰੀ ਅਤੇ ਸੰਦਾਂ ਦਾ ਮਾਲਿਕ ਮੰਨਿਆ ਜਾਂਦਾ ਹੈ।
‘ਕਿਰਤ ਦੇ ਦੇਵਤਾ’ ਵਜੋਂ ਜਾਣੇ ਜਾਂਦੇ ਬਾਬਾ ਵਿਸ਼ਵਕਰਮਾ ਦੇ ਜਨਮ ਉਤਸਵ ਸੰਬੰਧੀ ਸਥਾਨਕ ਗੁਰੂ ਨਾਨਕ ਦੇਵ ਭਵਨ ਵਿਖੇ ਕਰਵਾਏ ਗਏ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ . ਬਿੱਟੂ ਨੇ ਕਿਹਾ ਕਿ ਕਿਸੇ ਵੀ ਸੂਬੇ ਜਾਂ ਖਿੱਤੇ ਦਾ ਸਨਅਤੀ ਵਿਕਾਸ ਤਾਂ ਹੀ ਸੰਭਵ ਹੈ, ਜੇਕਰ ਉਥੇ ਸਨਅਤਾਂ ਨੂੰ ਵਿਕਸਤ ਕਰਨ ਲਈ ਬਾਬਾ ਵਿਸ਼ਵਕਰਮਾ ਦੀ ਜੀ ਸੋਚ ਨੂੰ ਲਾਗੂ ਕੀਤਾ ਜਾਵੇ ਅਤੇ ਸਨਅਤਾਂ ਵਿੱਚ ਕੰਮ ਕਰਦੇ ਕਾਮਿਆਂ ਨੂੰ ਬਣਦਾ ਸਤਿਕਾਰ ਅਤੇ ਮਿਹਨਤ ਦਾ ਮੁੱਲ ਮਿਲੇ। ਉਨਾਂ ਕਿਹਾ ਕਿ ਪੰਜਾਬ ਸਰਕਾਰ ਜਿੱਥੇ ਸਨਅਤਾਂ ਦੇ ਵਿਕਾਸ ਲਈ ਉਪਰਾਲੇ ਕਰ ਰਹੀ ਹੈ, ਉਥੇ ਹੀ ਮਜਦੂਰ ਅਤੇ ਹਰੇਕ ਵਰਗ ਦੇ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ।
ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਾਬਾ ਜੀ ਦੀ ਸੋਚ ਨੂੰ ਅਪਣਾਉਂਦਿਆਂ ਸੂਬੇ ਵਿੱਚ ਹੁਨਰ ਵਿਕਾਸ ਸਿਖ਼ਲਾਈ ‘ਤੇ ਸਭ ਤੋਂ ਵਧੇਰੇ ਜ਼ੋਰ ਦਿੱਤਾ ਜਾ ਰਿਹਾ ਹੈ ਕਿਉਂਕਿ ਬਾਬਾ ਜੀ ਵੱਲੋਂ ਦਰਸਾਏ ਰਸਤੇ ‘ਤੇ ਚੱਲਦਿਆਂ ਹੁਨਰਮੰਦ ਹੋ ਕੇ ਦੇਸ਼ ਦੇ ਵਿਕਾਸ ਵਿੱਚ ਵਡਮੁੱਲਾ ਯੋਗਦਾਨ ਪਾਇਆ ਜਾ ਸਕਦਾ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੁਨਰ ਵਿਕਾਸ ਸਿਖ਼ਲਾਈ ‘ਤੇ ਦਿੱਤੇ ਜਾ ਰਹੇ ਜ਼ੋਰ ਨਾਲ ਨੌਜਵਾਨਾਂ ਦਾ ਭਵਿੱਖ ਸੰਵਾਰਿਆ ਜਾਵੇਗਾ ਤਾਂ ਜੋ ਇਹ ਵਧੀਆ, ਇੱਜ਼ਤ ਵਾਲਾ ਅਤੇ ਸੁਰੱਖਿਅਤ ਜੀਵਨ ਮਾਣ ਸਕਣ। ਹਰ ਵਰਗ ਦੇ ਲੋਕਾਂ ਨੂੰ ਬਾਬਾ ਵਿਸ਼ਵਕਰਮਾ ਜੀ ਵੱਲੋਂ ਦਰਸਾਏ ਹੋਏ ਰਸਤੇ ‘ਤੇ ਚੱਲਣ ਦੀ ਅਪੀਲ ਕੀਤੀ।

 

ਸਮਾਗਮ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ  ਪ੍ਰਦੀਪ ਕੁਮਾਰ ਅਗਰਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਕੋਸ਼ਿਸ਼ ਹੈ ਕਿ ਨੌਜਵਾਨ ਵਰਗ ਨੂੰ ਕਿਸੇ ਨਾ ਕਿਸੇ ਤਰੀਕੇ ਕਿੱਤਾਮੁੱਖੀ ਅਤੇ ਤਕਨੀਕੀ ਸਿੱਖਿਆ ਮੁਹੱਈਆ ਕਰਵਾਈ ਜਾਵੇ। ਉਨਾਂ ਜ਼ਿਲਾ ਲੁਧਿਆਣਾ ਦਾ ਵਰਨਣ ਕਰਦਿਆਂ ਕਿਹਾ ਕਿ ਇਥੇ ਪੰਜਾਬ ਸਰਕਾਰ ਵੱਲੋਂ ਇੱਕ ਬਹੁਪੱਖੀ ਹੁਨਰ ਵਿਕਾਸ ਕੇਂਦਰ ਦੇ ਨਾਲ-ਨਾਲ ਹੋਰ ਕਈ ਹੁਨਰ ਵਿਕਾਸ ਕੇਂਦਰ ਖੋਲੇ  ਗਏ ਹਨ, ਜਿਨਾਂ ਦਾ ਭਵਿੱਖ ਵਿੱਚ ਬਹੁਤ ਲਾਭ ਮਿਲੇਗਾ। ਉਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਕਿੱਤਾਮੁੱਖੀ ਸਿਖ਼ਲਾਈ ਲੈ ਕੇ ਆਪਣੇ ਪੈਰਾਂ  ‘ਤੇ ਖੁਦ ਖਡ਼ੇ ਹੋਣ ਅਤੇ ਦੇਸ਼ ਨੂੰ ਵਿਕਸਿਤ ਦੇਸ਼ਾਂ ਦੀ ਸੂਚੀ ਵਿੱਚ ਲਿਜਾਣ ਵਿੱਚ ਆਪਣਾ ਯੋਗਦਾਨ ਪਾਉਣ।
ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਵਿਧਾਇਕ  ਸੁਰਿੰਦਰ ਡਾਬਰ, ਵਿਧਾਇਕ  ਕੁਲਦੀਪ ਸਿੰਘ ਵੈਦ, ਸ੍ਰੀ ਗੁਰਪ੍ਰੀਤ ਗੋਗੀ ਤੇ ਸ੍ਰ. ਗੁਰਦੇਵ ਸਿੰਘ ਲਾਪਰਾਂ ਦੋਵੇਂ ਜ਼ਿਲਾ ਕਾਂਗਰਸ ਪ੍ਰਧਾਨ, ਮਹਿਲਾ ਕਾਂਗਰਸੀ ਆਗੂ ਸ੍ਰੀਮਤੀ ਲੀਨਾ ਟਪਾਰੀਆ ਅਤੇ ਹੋਰਾਂ ਨੇ ਵੀ ਸੰਬੋਧਨ ਕੀਤਾ। ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਵਿਧਾਇਕ ਸੰਜੈ ਤਲਵਾਡ਼, ਵਧੀਕ ਡਿਪਟੀ ਕਮਿਸ਼ਨਰ (ਜ) . ਇਕਬਾਲ ਸਿੰਘ ਸੰਧੂ, ਐੱਸ. ਡੀ.  ਐਮ. . ਦਮਨਜੀਤ ਸਿੰਘ ਮਾਨ,ਅਮਰਜੀਤ ਸਿੰਘ ਟਿੱਕਾ ਤੇ  ਅਮਰਜੀਤ ਸਿੰਘ ਓਬਰਾਏ ਦੋਵੇਂ ਜਨਰਲ ਸਕੱਤਰ ਪੰਜਾਬ ਕਾਂਗਰਸ, ਰਾਜੀਵ ਰਾਜਾ ਜ਼ਿਲਾ ਯੂਥ ਕਾਂਗਰਸ ਪ੍ਰਧਾਨ, ਮੇਜਰ ਸਿੰਘ ਭੈਣੀ, ਕੇ. ਕੇ. ਬਾਵਾ, ਨਰੇਸ਼ ਧੀਂਗਾਨ, ਸ੍ਰੀ ਸੁਸ਼ੀਲ ਪਰਾਸ਼ਰ,  ਸੁਸ਼ੀਲ ਮਲਹੋਤਰਾ, ਮੁਹੰਮਦ ਗੁਲਾਬ,  ਨਿਰਮਲ ਸਿੰਘ ਕੈਡ਼ਾ,  ਗੁਰਬਚਨ ਸਿੰਘ ਅਤੇ ਹੋਰ ਵੀ ਹਾਜ਼ਰ ਸਨ।