Thursday, 9 November 2017

ਦੋ ਗੁੰਮਸ਼ੁਦਾ ਬੱਚਿਆਂ ਦੇ ਵੇਰਵੇ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਵੱਲੋਂ ਜਾਰੀ

November 9, 2017 

ਲੁਧਿਆਣਾ,-ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਲੁਧਿਆਣਾ ਸ੍ਰੀਮਤੀ ਰਸ਼ਮੀ ਨੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗੁਰਦਾਸਪੁਰ ਤੋਂ ਪ੍ਰਾਪਤ ਪੱਤਰ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਦੋ ਬੱਚੇ (ਰਾਜੀਵ ਅਤੇ ਕਰਨ) ਅਲੱਗ-ਅਲੱਗ ਥਾਵਾਂ ਤੋਂ ਗੁੰਮਸ਼ੁਦਾ ਪਾਏ ਗਏ ਹਨ। ਇਨ੍ਹਾਂ ਬੱਚਿਆਂ ਨੂੰ ਇਨ੍ਹਾਂ ਦੇ ਮਾਪਿਆਂ ਨਾਲ ਮਿਲਵਾਉਣ ਲਈ ਯਤਨ ਕੀਤੇ ਜਾ ਰਹੇ ਹਨ।
ਉਨ੍ਹਾਂ ਬੱਚਿਆਂ ਦਾ ਵੇਰਵਾ ਜਾਰੀ ਕਰਦਿਆਂ ਦੱਸਿਆ ਕਿ ਇੱਕ ਬੱਚਾ ਆਪਣੇ ਆਪ ਨੂੰ ਕਰਨ ਦੱਸਦਾ ਹੈ, ਜਿਸ ਦੀ ਉਮਰ 11-12 ਸਾਲ ਹੈ ਅਤੇ ਨੈਣ ਨਕਸ਼ ਤਿੱਖੇ ਅਤੇ ਰੰਗ ਸਾਂਵਲਾ ਹੈ। ਬੱਚੇ ਅਨੁਸਾਰ ਉਹ ਬਿਆਸ (ਜ਼ਿਲ੍ਹਾ ਅੰਮ੍ਰਿਤਸਰ) ਨਾਲ ਸੰਬੰਧ ਰੱਖਦਾ ਹੈ ਅਤੇ ਉਸਨੂੰ ਕੋਈ ਟਰੱਕ ਡਰਾਈਵਰ ਬਿਆਸ ਦੇ ਪੁੱਲ ਤੋਂ ਟਰੱਕ ‘ਤੇ ਚੜ੍ਹਾ ਕੇ ਪਿੰਡ ਗਿੱਲ ਮੰਝ, ਬਲਾਕ ਕਾਹਨੂੰਵਾਲ, ਜ਼ਿਲ੍ਹਾ ਗੁਰਦਾਸਪੁਰ ਛੱਡ ਗਿਆ। ਇਹ ਬੱਚਾ ਪਿਛਲੇ ਡੇਢ ਸਾਲ ਤੋਂ ਚਿਲਡਰਨ ਹੋਮ, ਗੁਰਦਾਸਪੁਰ ਵਿਖੇ ਰਹਿ ਰਿਹਾ ਹੈ।
ਇਸ ਤੋਂ ਇਲਾਵਾ ਦੂਜਾ ਬੱਚਾ ਆਪਣੇ ਆਪ ਨੂੰ ਰਾਜੀਵ ਪੁੱਤਰ ਸ੍ਰੀ ਧਰਮਪਾਲ ਦੱਸਦਾ ਹੈ। ਸਾਲ 2011 ਤੋਂ ਇਹ ਬੱਚਾ ਚਿਲਡਰਨ ਹੋਮ, ਗੁਰਦਾਸਪੁਰ ਵਿਖੇ ਰਹਿ ਰਿਹਾ ਹੈ। ਉਸ ਸਮੇਂ ਬੱਚੇ ਦੀ ਉਮਰ 4-5 ਸਾਲ ਸੀ। ਬੱਚੇ ਅਨੁਸਾਰ ਉਸਦੀ ਮਾਤਾ ਦਾ ਨਾਮ ਸ਼ਸ਼ੀ ਹੈ। ਉਸਦੀ ਇੱਕ ਭੈਣ ਨੀਨਾ ਅਤੇ 3 ਭਰਾ ਸੋਨੂੰ, ਮੋਨੂੰ ਅਤੇ ਬਾਬੂ ਹਨ। ਬੱਚਾ ਆਪਣੇ ਆਪ ਨੂੰ ਬਾਬਾ ਵਡਭਾਗ ਸਿੰਘ ਜੀ ਦੇ ਮੇਲੇ ਤੋਂ ਗੁੰਮ ਹੋਇਆ ਦੱਸਦਾ ਹੈ। ਮਿਲਣ ਸਮੇਂ ਬੱਚੇ ਨੇ ਡੱਬੀਆਂ ਵਾਲੀ ਕਮੀਜ਼ ਅਤੇ ਕਾਲੇ ਰੰਗ ਦੀ ਨਿੱਕਰ ਪਾਈ ਹੋਈ ਸੀ।
ਸ੍ਰੀਮਤੀ ਰਸ਼ਮੀ ਨੇ ਕਿਹਾ ਕਿ ਜੇਕਰ ਇਨ੍ਹਾਂ ਬੱਚਿਆਂ ਦੇ ਮਾਪਿਆਂ ਬਾਰੇ ਕਿਸੇ ਨੂੰ ਜਾਣਕਾਰੀ ਹੋਵੇ ਤਾਂ ਉਹ ਆਪ ਖੁਦ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਗੁਰਦਾਸਪੁਰ ਦੇ ਟੈਲੀਫੋਨ ਨੰਬਰ -01874240157, 9988811815 ਅਤੇ 9855033421 ਨੰਬਰਾਂ ‘ਤੇ ਸੰਪਰਕ ਕਰ ਸਕਦਾ ਹੈ।

No comments:

Post a Comment