Monday 6 November 2017

‌ਆਪ ਨੇ ਨਗਰ ਨਿੱਗਮ ਚੋਣਾ ਲਈ  ਤਿਆਰੀ  ਆਰੰਭੀ‌, ਉਮੀਦਵਾਰਾਂ ਦੀ ਚੋਣ ਲਈ  ਹਲਕਾ ਵਾਰ ਕਮੇਟੀਆਂ  ਕੀਤੀਆਂ ਗਠਤ

‌ਕਾਂਗਰਸ ਸਰਕਾਰ ਜਰੂਰੀ ਸਹੂਲਤਾਂ  ਦੇਣ ‘ਚ ਨਾਕਾਮ: ਅਰੋਡ਼ਾ

‌ਲੁਧਿਆਣਾ , : ਆਮ  ਆਦਮੀ  ਪਾਰਟੀ  ਨੇ ਆਉਂਦੀਆਂ  ਨਗਰ ਨਿਗਮ ਚੋਣਾਂ  ਨੂੰ  ਮੁੱਖ ਰੱਖਦੇ ਤਿਆਰੀਆਂ  ਤੇਜ ਕਰ ਦਿਤੀਆਂ ਹਨ, ਸ਼ਹਿਰ ਦੇ ਸਾਰੇ ਵਾਰਡਾਂ ਵਿਚ  ਮਜਬੂਤ  ਉਮੀਦਵਾਰਾਂ ਦੀ ਸ਼ਨਾਖਤ ਕਰਨ ਲਈ ਹਲਕੇ ਵਾਰ 5 ਮੈੰਬਰੀ ਸਕਰੀਨਿੰਗ ਕਮੇਟੀਆਂ  ਦਾ ਗਠਨ ਕੀਤਾ  ਗਿਆ  ਹੈ। ‌ਇਸ ਸਬੰਧੀ  ਵਿਚਾਰਾਂ  ਕਰਨ ਲਈ  ਬੀਤੀ ਦੇਰ   ਸ਼ਾਮ ਲੁਧਿਆਣਾ  ਸ਼ਹਿਰੀ ਦੇ ਅਹੁਦੇਦਾਰਾਂ ਅਤੇ  ਸੂਬਾ ਕਮੇਟੀ  ਦੇ ਮੈਂਬਰਾਂ  ਦੀ ਇੱਕ  ਵਿਸ਼ੇਸ਼ ਮੀਟਿੰਗ  ਪਾਰਟੀ  ਦੇ ਸਹਿ- ਪ੍ਰਧਾਨ  ਅਮਨ ਅਰੋਡ਼ਾ  ਦੀ ਪ੍ਰਧਾਨਗੀ ਹੇਠ  ਜੱਸੋਵਾਲ ਨਿਵਾਸ ਗੁਰਦੇਵ  ਨਗਰ ਵਿਖੇ  ਹੋਈ। ਇਸ ਮੀਟਿੰਗ  ਨੂੰ  ਅਮਨ  ਅਰੋਡ਼ਾ  ਤੋਂ  ਇਲਾਵਾ ਉਪ ਵਿਰੋਧੀ  ਨੇਤਾ  ਸਰਵਜੀਤ ਕੌਰ, ਵਧਾਇਕ ਕੁਲਤਾਰ ਸਿੰਘ  ਸੰਧਵਾਂ, ਜ਼ੋਨ  ਪ੍ਰਧਾਨ  ਗੁਰਦਿੱਤ  ਸਿੰਘ  ਸੇਖੋਂ , ਸੂਬਾ ਜਨਰਲ ਸਕੱਤਰ  ਅਹਿਬਾਬ ਸਿੰਘ  ਗਰੇਵਾਲ, ਜਿਲਾ ਪ੍ਰਧਾਨ  ਦਲਜੀਤ ਸਿੰਘ  ਗਰੇਵਾਲ,   ਸੂਬਾ ਮੀਡੀਆ ਕਮੇਟੀ  ਦੇ ਮੈਂਬਰ  ਦਰਸ਼ਨ ਸਿੰਘ  ਸ਼ੰਕਰ, ਅਮਨਦੀਪ ਮੋਹੀ ਅਤੇ  ਮੋਹਣ ਵਿਰਕ ਨੇ ਵੀ ਸੰਬੋਧਨ  ਕੀਤਾ ।
‌ਮੀਟਿੰਗ  ਨੂੰ  ਸੰਬੋਧਨ ਕਰਦੇ ਅਮਨ ਅਰੋਡ਼ਾ  ਨੇ ਕਿਹਾ ਕਿ ਪਾਰਟੀ  ਆਉਂਦੀਆਂ  ਸਾਰੀਆਂ  ਨਗਰ  ਨਿਗਮਾਂ ਦੀਆਂ  ਚੋਣਾਂ  ਪੂਰੇ ਜ਼ੋਰਸ਼ੋਰ ਨਾਲ ਲਡ਼ੇਗੀ ਇਸ ਮੰਤਵ ਲਈ  ਸੂਬਾ  ਲੀਡਰਸ਼ਿਪ  ਵਲੋਂ  ਵੱਖ ਵੱਖ ਸ਼ਹਿਰਾਂ ਵਿਚ ਤਿਆਰੀ  ਮੀਟਿੰਗਾਂ ਕੀਤੀਆਂ  ਜਾ ਰਹੀਆਂ  ਹਨ । ਉਨਾਂ   ਕਿਹਾ ਕਿ ਕਾਂਗਰਸ  ਸਰਕਾਰ ਨੇ ਚੋਣਾਂ  ਦੌਰਾਨ ਕੀਤੇ  ਸਾਰੇ ਵਾਦਿਆਂ ਤੋਂ  ਮੁਕਰ ਕੇ ਲੋਕਾਂ  ਨੂੰ  ਨਿਰਾਸ਼  ਕੀਤਾ  ਹੈ ਅਤੇ ਸ਼ਹਿਰਾਂ ਵਿਚ ਮੁਢਲੀਆਂ ਸਹੂਲਤਾਂ  ਵਿਚ ਸੁਧਾਰ ਲਿਆਉਣ  ਵਿਚ ਬੁਰੀ  ਤਰਾਂ ਨਾਕਾਮ ਰਹੀ ਹੈ  ਅਤੇ  ਹਰ ਵਰਗ ਦੇ ਲੋਕਾਂ  ਵਿਚ ਸਰਕਾਰ ਦੀ ਕਾਰਗੁਜਾਰੀ ਤੋਂ  ਮਾਯੂਸ  ਹਨ। ਉਨਾਂ   ਕਿਹਾ ਕਿ ਆਮ ਆਦਮੀ  ਪਾਰਟੀ  ਚੋਣਾਂ  ਪਿਛੋਂ  ਸ਼ਹਿਰਾਂ ਦਾ ਸਰਬਪੱਖੀ ਵਿਕਾਸ ਯਕੀਨੀ ਬਣਾਏਗੀ।
‌ਮੀਟਿੰਗ  ਨੂੰ  ਸੰਬੋਧਨ ਕਰਦੇ ਦਲਜੀਤ ਸਿੰਘ  ਗਰੇਵਾਲ  ਨੇ ਪਾਰਟੀ  ਦੀ ਟਿਕਟ ਤੇ ਵੱਖ  ਵੱਖ  ਵਾਰਡਾਂ ਤੋਂ  ਚੋਣ ਲਡ਼ਨ ਦੇ ਚਾਹਵਾਨ ਵਲੰਟੀਅਰਾ  ਨੂੰ  ਕਿਹਾ ਕਿ ਉਹ ਸਬੰਧਤ ਹਲਕੇ  ਦੀ ਸਕਰੀਨਿੰਗ ਕਮੇਟੀ  ਪਾਸ ਆਪਣਾ  ਦਾਅਵਾ ਪੇਸ਼ ਕਰਨ, ਜੋ ਇਕ ਹਫਤੇ  ਦੇ ਅੰਦਰ   ਸਿਫਾਰਸ਼  ਪਾਰਟੀ  ਹਾਈ ਕਮਾਂਡ ਨੂੰ  ਸੌਂਪਣਗੀਆਂ।ਲੁਧਿਆਣਾ  ਸ਼ਹਿਰ ਦੇ ਸਾਰੇ 6 ਹਲਕਿਆਂ ਲਈ   ਗਠਤ ਕੀਤੀਆਂ ਸਕਰੀਨਿੰਗ ਕਮੇਟੀਆਂ  ਇਸ ਪ੍ਰਕਾਰ ਹਨ ।
ਲੁਧਿਆਣਾ  ਪੱਛਮੀ ਕਮੇਟੀ  ਵਿਚ ਮੁਨੀਸ਼ ਖੋਸਲਾ, ਅਮਰਿੰਦਰ  ਸਿੰਘ  ਜੱਸੋਵਾਲ, ਗਿਆਨ  ਚੰਦ  ਸਿੰਗਲਾ, ਸੁਸ਼ੀਲ ਕੁਮਾਰੀ ਅਤੇ  ਨਾਨਕ ਸਿੰਘ . ਲੁਧਿਆਣਾ  ਪੂਰਬੀ ਕਮੇਟੀ ਵਿਚ ਰਵੀ ਮੌਂਗਾ, ਰਵਿੰਦਰ  ਸਿੰਘ  ਉੱਪਲ, ਰਜਿੰਦਰ ਸਿੰਘ  ਫਾਈਨ ਟੋਨ, ਕੁਲਦੀੋਪ ਕੁਮਾਰ ਸ਼ਰਮਾ ਅਤੇ ਬਖਸ਼ੀਸ਼ ਸਿੰਘ, ਲੁਧਿਆਣਾ ਉਤਰੀ ਕਮੇਟੀ ਵਿਚ ਪੁਨੀਤ ਸਾਹਨੀ,  ਅਤੁਲ ਦੱਤਾ , ਅਸ਼ੋਕ ਵਿਰਮਾਨੀ, ਘੂਰਾ ਅਤੇ  ਨਵਨੀਤ ਕੌਰ । ਲੁਧਿਆਣਾ  ਕੇਂਦਰੀ ਸੁਰੇਸ਼ ਗੋਇਲ, ਹਰਜੀਤ  ਸਿੰਘ , ਬਾਲ ਕਿ੍ਸ਼ਨ ਪੱਪੀ, ਸੁਖਵਿੰਦਰ ਸਿੰਘ  ਅਤੇ  ਪ੍ਰਭਜੀਤ ਕਰਨ ਸਿੰਘ । ਲੁਧਿਆਣਾ  ਦੱਖਣੀ  ਕਮੇਟੀ  ਵਿਚ ਰਜਿੰਦਰਪਾਲ ਕੌਰ, ਡਾ. ਤਰਲੋਚਨ  ਸਿੰਘ , ਸੁਲਤਾਨ  ਸਿੰਘ , ਬੀਰ ਸੁਖਪਾਲ ਸਿੰਘ ਅਤੇ  ਸੁਰਜੀਤ  ਸਿੰਘ  । ਆਤਮ  ਨਗਰ ਕਮੇਟੀ  ਵਿਚ ਰਵਿੰਦਰਪਾਲ ਸਿੰਘ  ਪਾਲੀ, ਮਾਸਟਰ  ਹਰੀ  ਸਿੰਘ , ਬਲਦੇਵ ਸਿੰਘ , ਪ੍ਰੀਤਇੰਦਰ ਸਿੰਘ  ਅਤੇ  ਰਾਜ ਕੁਮਾਰ ਅੱਗਰਵਾਲ ਸ਼ਾਮਿਲ ਕੀਤੇ  ਗਏ ਹਨ। ਸਾਹਨੇਵਾਲ  ਹਲਕੇ ਦੇ   ਵਾਰਡਾਂ ਲਈ ਕਮੇਟੀ ਵਿਚ  ਸੁਖਦੇਵ ਸਿੰਘ  ਅਤੇ  ਬਲਬੀਰ ਚੌਧਰੀ ਸ਼ਾਮਿਲ ਕੀਤੇ ਗਏ ਹਨ

No comments:

Post a Comment