Saturday, 18 November 2017

ਸੰਸਾਰ ਵਿਚ ਚੱਲ ਰਹੀ ਮੁਕਾਬਲੇ ਦੀ ਦੋੜ ਵਿਚ ਸਮੇਂ ਦੇ ਹਾਣੀ ਬਣਨ ਲਈ ਵਿਦਿਆ ਦਾ ਪਸਾਰ ਜਰੂਰੀ-ਰਾਣਾ ਕੇ.ਪੀ.ਸਿੰਘ। ਸੇਟ ਸੋਲਜ਼ਰ ਡਿਵਾਇਨ ਪਬਲਿਕ ਸਕੂਲ ਦੇ ਤਿੰਨ ਰੋਜਾ ਐਥਲੈਟੀਕਮੀਟ ਦਾ ਸਪੀਕਰ ਨੇ ਕੀਤਾ ਉਦਘਾਟਨ। ਸਕੂਲ ਨੂੰ 2 ਲੱਖ ਰੁਪਏ ਦੀ ਗਰਾਂਟ ਦੇਣ ਦਾ ਕੀਤਾ ਐਲਾਨ।

ਸੰਸਾਰ ਵਿਚ ਚੱਲ ਰਹੀ ਮੁਕਾਬਲੇ ਦੀ ਦੋੜ ਵਿਚ ਸਮੇਂ ਦੇ ਹਾਣੀ ਬਣਨ ਲਈ ਵਿਦਿਆ ਦਾ ਪਸਾਰ ਜਰੂਰੀ-ਰਾਣਾ ਕੇ.ਪੀ.ਸਿੰਘ।
ਸੇਟ ਸੋਲਜ਼ਰ ਡਿਵਾਇਨ ਪਬਲਿਕ ਸਕੂਲ ਦੇ ਤਿੰਨ ਰੋਜਾ ਐਥਲੈਟੀਕਮੀਟ ਦਾ ਸਪੀਕਰ ਨੇ ਕੀਤਾ ਉਦਘਾਟਨ।
ਸਕੂਲ ਨੂੰ 2 ਲੱਖ ਰੁਪਏ ਦੀ ਗਰਾਂਟ ਦੇਣ ਦਾ ਕੀਤਾ ਐਲਾਨ।

ਨੰਗਲ : ਕਿਸੇ ਵੀ ਵਿਦਿਅਕ ਅਦਾਰੇ ਦੀ ਸਲਾਨਾ ਕਾਰਜ ਸੈਲੀ ਦੀ ਪੜਚੋਲ ਕਰਨ ਦਾ ਦਿਨ ਉਸ ਅਦਾਰੇ ਲਈ ਬਹੁਤ ਹੀ ਮਹੱਤਵਪੂਰਨ ਹੁੰਦਾ ਹੈ ਕਿਉਂਕਿ ਉਸ ਦਿਨ ਅਦਾਰੇ ਦਾ ਇਹ ਲੇਖਾ ਜੋਖਾ ਕੀਤਾ ਜਾਂਦਾ ਹੈ ਕਿ ਜੋ ਇਕ ਸਾਲ ਵਿਚ ਅਦਾਰੇ ਨੇ ਪ੍ਰਾਪਤੀਆਂ ਕਰਨ ਦਾ ਟਿੱਚਾ ਮੀਥਿਆ ਸੀ ਉਸ ਵਿਚ ਕਿੰਨੀ ਸਫਲਤਾ ਹਾਸਿਲ ਹੋਈ ਹੈ ਅਤੇ ਅਦਾਰੇ ਵਿਚ ਹੋਰ ਕਿਹੜੇ ਸੁਧਾਰ ਕਰਨ ਦੀ ਗੁੰਜਾਇਸ਼ ਬਾਕੀ ਹੈ।
ਇਹ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਨੇ ਅੱਜ ਨੰਗਲ ਦੇ ਸੇਟ ਸੋਲਜ਼ਰ ਡਿਵਾਇਨ ਪਬਲਿਕ ਸਕੂਲ ਦੇ ਤਿੰਨ ਰੋਜਾ ਸਲਾਨਾ ਐਥਲੈਟੀਕਮੀਟ ਸਮਾਰੋਹ ਦਾ ਉਦਘਾਟਨ ਕਰਨ ਮੋਕਾ ਕੀਤਾ। ਉਹਨਾਂ ਨੇ ਕਿਹਾ ਕਿ ਸਕੂਲ ਦੇ ਪ੍ਰਬੰਧਕ ਅਤੇ ਅਧਿਆਪਕ ਇਸ ਸਮਾਰੋਹ ਦੀਆਂ ਤਿਆਰੀਆਂ ਅਤੇ ਸਫਲਤਾ ਲਈ ਪਿਛਲੇ ਕਈ ਦਿਨਾ ਤੋਂ ਵਿਦਿਆਰਥੀਆਂ ਨੂੰ ਨਾਲ ਲੈ ਕੇ ਮਿਹਨਤ ਕਰ ਰਹੇ ਹਨ। ਉਹਨਾਂ ਕਿਹਾ ਕਿ ਸੇਟ ਸੋਲਜਰ ਡਿਵਾਇਨ ਪਬਲਿਕ ਸਕੂਲ ਨੰਗਲ ਸ਼ਹਿਰ ਅਤੇ ਦਿਹਾਤੀ ਖੇਤਰ ਦੇ ਵਿਦਿਆਰਥੀਆਂ ਨੂੰ ਉਤਮ ਮਿਆਰੀ ਸਿੱਖਿਆ ਪ੍ਰਦਾਨ ਕਰ ਰਿਹਾ ਹੈ ਅਤੇ ਇਸ ਸਕੂਲ ਦੇ ਡਾਇਰੈਕਟਰ ਸ੍ਰੀ ਯਸ਼ਪਲ ਕੋਸ਼ਲ, ਪ੍ਰਬੰਧਕਾਂ ਅਤੇ ਸੰਸਥਾਪਕਾਂ ਵਲੋਂ ਇਹ ਮਿਆਰੀ ਸਿੱਖਿਆ ਬਹੁਤ ਹੀ ਵਾਜਬ ਫੀਸਾ ਲੈ ਕੇ ਦਿੱਤੀ ਜਾ ਰਹੀ ਹੈ ਜਿਸਦੇ ਲਈ ਉਹ ਇਸ ਸਕੂਲ ਦੀ ਮੈਨੇਜਮੈਂਟ ਦੇ ਵੀ ਧੰਨਵਾਦੀ ਹਨ।
ਸਪੀਕਰ ਰਾਣਾ ਕੇ.ਪੀ.ਸਿੰਘ ਨੇ ਕਿਹਾ ਕਿ ਅੱਜ ਸਮੇਂ ਦੇ ਹਾਣੀ ਬਣਨ ਲਈ , ਵਕਤ ਦੀ ਰਫਤਾਰ ਦੇ ਨਾਲ ਕਦਮ ਮਿਲਾ ਕੇ ਚੱਲਣ ਦੇ ਲਈ, ਗਰੀਬੀ ਅਤੇ ਬੇਰੋਜਗਾਰੀ ਖਤਮ ਕਰਨ ਦੇ ਲਈ, ਅਨਪੱੜਤਾ ਦਾ ਹਨੇਰਾ ਖਤਮ ਕਰਕੇ ਵਿਦਿਆ ਦਾ ਪ੍ਰਕਾਸ਼ ਲਿਆਉਣ ਦੇ ਲਈ ਕੇਵਲ ਅਤੇ ਕੇਵਲ ਇਕੋ ਇਕ ਜਰਿਆ ਸਿੱਖਿਆ ਹੀ ਹੈ। ਜਿਸਨੂੰ ਅਪਣਾ ਕੇ ਸੰਸਾਰ ਭਰ ਦੇ ਵਿਚ ਮੁਕਾਬਲੇ ਦੇ ਦੋਰ ਵਿਚ ਅਸੀਂ ਅੱਗੇ ਵੱਧ ਸਕਦੇ ਹਾਂ। ਉਹਨਾਂ ਕਿਹਾ ਕਿ ਮਨੁੱਖੀ ਹੱਕਾ ਦੇ ਵੱਡੇ ਦਾਵੇਦਾਰ ਨੈਲਸ਼ਨ ਮੰਡੇਲਾ ਨੇ ਸਿੱਖਿਆ ਦੇ ਬਾਰੇ ਵਿਚ ਬਹੁਤ ਜਾਗਰੂਕਤਾ ਲਿਆਉਣ ਤੇ ਜੋਰ ਦਿੱਤਾ ਹੈ। ਸਵਾਮੀ ਵਿਵੇਕਾਨੰਦ ਨੇ ਕਿਹਾ ਹੈ ਕਿ ਭਾਰਤ ਵਰਗੇ ਦੇਸ਼ ਜਿਥੇ ਬੋਲੀਆ, ਧਰਮਾਂ,ਜਾਤਾਂ ਦੇ ਅਦਾਰ ਤੇ ਭੇਦ-ਭਾਵ ਪੈਦਾ ਕੀਤੇ ਜਾਂਦੇ ਰਹੇ ਹਨ ਉਥੇ ਅਗਿਆਨਤਾ ਦਾ ਹਨੇਰਾ ਬੱਚਿਆ ਨੂੰ ਸਿੱਖਿਆਤ ਕਰਕੇ ਹੀ ਦੂਰ ਕੀਤਾ ਜਾਂ ਸਕਦਾ ਹੈ। 
ਰਾਣਾ ਕੇ.ਪੀ.ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਵਿਦਿਆਰਥੀ ਬਹੁਤ ਖੁਸ਼ ਨਸੀਬ ਹਨ ਜਿਹਨਾਂ ਦੇ ਮਾਪਿਆ ਨੇ ਉਹਨਾਂ ਨੂੰ ਅਜਿਹੇ ਅਦਾਰੇ ਵਿਚ ਮਿਆਰੀ ਵਿਦਿਆ ਹਾਸ਼ਲ ਕਰਨ ਦੇ ਲਈ ਭੇਜਿਆ ਹੈ। ਅੱਜ ਜਦੋਂ ਅਸੀਂ ਅਨਪੜ ਤੇ ਗਰੀਬ ਬੱਚਿਆ ਨੂੰ ਵੇਖਦੇ ਹਾਂ ਤਾਂ ਮਹਿਸੂਸ ਕਰਦੇ ਹਾਂ ਕਿ ਉਹਨਾਂ ਦੇ ਲਈ ਸਰਕਾਰ ਵਲੋਂ ਕੀਤੇ ਸਿੱਖਿਆ ਦੇ ਪ੍ਰਬੰਧ ਕਾਫੀ ਢੁਕਵੇਂ ਹਨ ਪਰ ਹਾਲੇ ਵੀ ਬਹੁਤ ਕੁਝ ਕਰਨ ਦੀ ਜਰੂਰਤ ਹੈ।
ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਤੰਦਰੁਸਤ ਸਰੀਰ ਵਿਚ ਹੀ ਤੰਦਰੁਸਤ ਮਨ ਦਾ ਵਾਸ ਹੁੰਦਾ ਹੈ। ਉਹਨਾਂ ਨੇ ਕਿਹਾ ਕਿ ਸਰੀਰਿਕ ਕਸਰਤ ਦੇ ਨਾਲ ਹੀ ਤੰਦਰੁਸਤ ਸਰੀਰ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਵਿਦਿਆਰਥੀਆ ਨੂੰ ਸਰੀਰਿਕ ਕਸਰਤ ਲਈ ਵਿਦਿਅਕ ਸੰਸਥਾਵਾਂ ਵਲੋ ਢੁੱਕਵਾਂ ਬੁਨਿਆਦੀ ਢਾਂਚਾ ਉਪਲੱਬਧ ਕਰਵਾਇਆ ਗਿਆ ਹੈ ਜਦੋਂ ਕਿ ਸਾਡੇ ਗੁਰੂ ਸਾਹਿਬਾਨ ਨੇ ਪਹਿਲਾ ਪਿੰਡਾ ਵਿਚ ਅਜਿਹੇ ਅਖਾੜੇ ਬਣਾ ਕੇ ਸਰੀਰਿਕ ਕਸਰਤ ਦੀ ਵਿਵਸਥਾ ਕੀਤੀ ਸੀ। ਉਹਨਾਂ ਨੇ ਕਿਹਾ ਕਿ ਸਕੂਲ ਦੇ ਡਾਇਰੈਕਟਰ ਅਤੇ ਪ੍ਰਬੰਧਕ ਕਮੇਟੀ ਦੇ ਉਹ ਧੰਨਵਾਦੀ ਹਨ ਜਿਹਨਾਂ ਨੇ ਹਮੇਸ਼ਾ ਸਕੂਲ ਦੇ ਪ੍ਰਬੰਧਾ ਵਿਚ ਹੋਰ ਸੁਧਾਰ ਲਿਆਉਣ, ਵਿਦਿਆ ਦੇ ਚਾਨਣ ਦਾ ਇਲਾਕੇ ਵਿਚ ਪਸਾਰ ਕਰਨ ਤੇ ਇਲਾਕੇ ਦੇ ਵਿਕਾਸ ਦੀ ਮੰਗ ਹੀ ਉਠਾਈ ਹੈ। ਰਾਣਾ ਕੇ.ਪੀ ਸਿੰਘ ਨੇ ਸਕੂਲ ਨੂੰ 2 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ।
ਇਸ ਮੋਕੇ ਸ੍ਰੀ ਅਸੋਕ ਪੁਰੀ ਚੇਅਰਮੈਨ ਨਗਰ ਕੋਸ਼ਲ ਨੰਗਲ, ਸ੍ਰੀ ਉਮਾਕਾਂਤ ਸਰਮਾਂ, ਸ੍ਰੀ ਦੋਲਤ ਰਾਮ, ਸ੍ਰੀ ਕਪੂਰ ਸਿੰਘ,ਸ੍ਰੀ ਦੀਪਕ ਨੰਦਾ, ਸ੍ਰੀ ਨਰਿੰਦਰ ਰਾਣਾ, ਸ੍ਰੀ ਨਰਿੰਦਰ ਕਾਂਡਾ, ਆਲਮ ਖਾਨ, ਸ੍ਰੀ ਸੁੰਦਰ ਸਿੰਘ, ਸ੍ਰੀ ਸੁਰਿੰਦਰ ਪੰਮਾ, ਐਸ.ਡੀ.ਸੈਣੀ, ਸ੍ਰੀ ਅਨੀਲ ਰਾਣਾ, ਸ੍ਰੀ ਸੁਖਵਿੰਦਰ ਸੈਣੀ,ਸ੍ਰੀ ਲਖਵੀਰ ਲੱਕੀ, ਸ੍ਰੀ ਲਵਲੀ ਨੰਦਾ, ਸ੍ਰੀ ਗੁਰਦੇਵ ਚਾਵਾ, ਸ੍ਰੀ ਪਵਨ ਕੁਮਾਰ ਚੋਧਰੀ ਐਸ.ਐਚ.ਉ.ਨੰਗਲ, ਸ੍ਰੀ ਅਮਰਪਾਲ ਬੈਂਸ ਮੀਡਿਆ ਸਲਾਹਾਕਾਰ, ਆਦਿ ਪੰਤਵੱਤੇ ਵੱਡੀ ਗਿਣਤੀ ਵਿਚ ਹਾਜ਼ਰ ਸਨ।
ਤਸਵੀਰ:-ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਨੰਗਲ ਦੇ ਸੇਟ ਸੋਲਜਰ ਡਿਵਾਇਨ ਪਬਲਿਕ ਸਕੂਲ ਵਿਚ ਤਿੰਨ ਰੋਜਾ ਐਥਲੈਟੀਕਮੀਟ ਦਾ ਉਦਘਾਟਨ ਕਰਦੇ ਹੋਏ।

No comments:

Post a Comment