Thursday 16 November 2017

ਨੈਸ਼ਨਲ ਲੀਗਲ ਸਰਵਿਸਜ਼ ਅਥਾਰਟੀ ਵੱਲੋਂ ਕੌਮੀ ਪੱਧਰ ਦੀ ਕੈਂਪ

#PUBLICVIEWS #NEWSTODAY #CITYTIMES #MEDIAHOUSE #OMNI #OMTV #JAK

#LUDHIANA #PUNJAB #INDIA

ਨੈਸ਼ਨਲ ਲੀਗਲ ਸਰਵਿਸਜ਼ ਅਥਾਰਟੀ ਵੱਲੋਂ ਕੌਮੀ ਪੱਧਰ ਦੀ ਕੈਂਪ

ਲੁਧਿਆਣਾ (#PUBLICVIEWS #NEWSTODAY #CITYTIMES ):- ਨੈਸ਼ਨਲ ਲੀਗਲ ਸਰਵਿਸਜ਼ ਅਥਾਰਟੀ, ਨਵੀਂ ਦਿੱਲੀ ਅਤੇ ਮਾਨਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ, ਮੋਹਾਲੀ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਮਿਤੀ 09/11/2017 ਤੋਂ 18/11/2017 ਦੇ ਦੌਰਾਨ ਕੌਮੀ ਪੱਧਰ ਦੀ ਕੈਂਪੇਨ “Connecting to Serve” ਚਲਾਈ ਜਾ ਰਹੀਂ ਹੈ। ਜਿਸ ਵਿੱਚ ਵੱਖ-ਵੱਖ ਗਤੀਵਿੱਧੀਆਂ ਰਾਹੀਂ ਨੈਸ਼ਨਲ ਲੀਗਲ ਸਰਵਿਸਜ਼ ਅਥਾਰਟੀ, ਨਵੀਂ ਦਿੱਲੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ, ਮੋਹਾਲੀ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਫਰੀ ਲੀਗਲ ਏਡ ਸਕੀਮਾਂ ਅਤੇ ਲੋਕ ਭਲਾਈ ਸਕੀਮਾਂ ਦਾ ਪ੍ਰਚਾਰ ਕੀਤਾ ਜਾਣਾ ਹੈ। ਇਸ ਕੈਂਪੇਨ ਦੀ ਲੜ•ੀ ਵਿੱਚ ਅੱਜ ਮਿਤੀ 14/11/2017 ਨੂੰ  ਡਾ.ਗੁਰਪ੍ਰੀਤ ਕੌਰ, ਸੀ.ਜੇ.ਐਮ.-ਕਮ-ਸਕੱਤਰ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਦੀ ਦੇਖ ਰੇਖ ਹੇਠ ਅਤੇ ਜ਼ਿਲ•ਾ ਸਿਖਿਆ ਅਫ਼ਸਰ, ਲੁਧਿਆਣਾ ਦੇ ਸਹਿਯੋਗ ਨਾਲ ਬਾਲ ਦਿਵਸ ਦੇ ਮੌਕੇ ਤੇ ਫਰੀ ਲੀਗਲ ਲੀਗਲ ਏਡ ਵਿਸ਼ੇ ਤੇ ਜ਼ਿਲਾ ਲੁਧਿਆਣਾ ਅਧੀਨ ਆਉਂਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿਖੇ ਪੇਟਿੰਗ, ਲੇਖ ਰਚਨਾਂ ਅਤੇ ਭਾਸ਼ਨ ਮੁਕਾਬਲੇ ਕਰਵਾਏ ਗਏ।ਡਾ. ਗੁਰਪ੍ਰੀਤ ਕੌਰ, ਸੀ.ਜੇ.ਐਮ.-ਕਮ-ਸਕੱਤਰ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਇਸ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਹੌਸਲਾਂ ਅਵਜ਼ਾਈ ਕੀਤੀ ਗਈ ਅਤੇ ਇਸ ਤੋਂ ਇਲਾਵਾ ਡਾ. ਗੁਰਪ੍ਰੀਤ ਕੌਰ, ਸੀ.ਜੇ.ਐਮ.-ਕਮ-ਸਕੱਤਰ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਬਾਲ ਭਵਨ, ਸਰਾਭਾ ਨਗਰ, ਲੁਧਿਆਣਾ ਅਤੇ ਐਮ.ਆਰ. ਹੋਮ, ਜਮਾਲਪੁਰ, ਲੁਧਿਆਣਾ ਦਾ ਵਿਸ਼ੇਸ਼ ਦੌਰਾ ਕੀਤਾ,ਜਿਥੇ ਉਨਾਂ ਵੱਲੋਂ ਸਪੈਸ਼ਲ ਬੱਚਿਆ ਦੇ ਨਾਮ ਬਾਲ ਦਿਵਸ ਮਨਾਇਆ।
ਇਸ ਮੌਕੇ ਡਾ.ਗੁਰਪ੍ਰੀਤ ਕੌਰ, ਸੀ.ਜੇ.ਐਮ.-ਕਮ-ਸਕੱਤਰ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ  ਮੁਫ਼ਤ ਕਾਨੂੰਨੀ ਸੇਵਾਵਾਂ ਸਕੀਮਾਂ ਅਤੇ ਨਾਲਸਾ ਵੱਲੋਂ ਸ਼ੁਰੂ ਕੀਤੀ ਗਈ Child Friendly Legal Scheme, ੨੦੧੫ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ।ਇਸ ਤੋਂ ਇਲਾਵਾ ਮਿਤੀ  09/11/2017 ਤੋਂ 18/11/2017 ਦੇ ਦੌਰਾਨ ਆਯੋਜਿਤ ਹੋਣ ਵਾਲੇ ਕੌਮੀ ਪੱਧਰ ਦੀ ਕੈਂਪੇਨ “Connecting to Serve” ਵਿੱਚ ਵੱਖ-ਵੱਖ  ਗਤੀਵਿੱਧੀਆ ਦਾ ਆਯੋਜਨ ਕੀਤਾ ਜਾਣਾ ਹੈ ਜਿਨ•ਾਂ ਵਿੱਚ ਮਿਤੀ 09/11/2017 ਤੋਂ 18/11/2017 ਦੇ ਦੌਰਾਨ ਜ਼ਿਲਾ ਕਚਹਿਰੀਆਂ ਲੁਧਿਆਣਾ ਅਤੇ ਸਿਵਲ ਕੋਰਟਸ ਖੰਨਾ, ਸਮਰਾਲਾ, ਪਾਇਲ ਅਤੇ ਜਗਰਾਓ ਵਿਖੇ ਇਕ ਵਿਸ਼ੇਸ਼ ਸਹਾਇਤਾ ਡੈਸਕ ਵੀ ਲਗਾਇਆ ਜਾਵੇਗਾ, ਜਿਥੇ ਰੋਜ਼ਾਨਾ ਪੈਨਲ ਵਕੀਲ ਅਤੇ ਪੈਰਾ ਲੀਗਲ ਵਲੰਟੀਅਰ ਕਚਹਿਰੀ ਵਿੱਚ ਆਉਣ ਵਾਲੇ ਲੋਕਾਂ ਨੂੰ ਇਸ ਕੈਂਪੇਨ ਅਤੇ ਸਕੀਮਾਂ ਬਾਰੇ ਜਾਣਕਾਰੀ ਦੇਣਗੇ।ਇਸ ਤੋਂ ਇਲਾਵਾ ਮਿਤੀ 15/11/2017 ਨੂੰ ਵੱਖ-ਵੱਖ ਜਨਤਕ ਥਾਵਾਂ ਵਿਖੇ ਜਿਵੇਂ ਕਿ ਰੇਲਵੇ ਸਟੇਸ਼ਨ, ਬੱਸ ਅੱਡਾ, ਜ਼ਿਲਾ ਕਚਹਿਰੀਆਂ, ਲੁਧਿਆਣਾ ਵਿਖੇ ਨੁਕੜ ਨਾਟਕਾਂ ਦਾ ਆਯੋਜਨ ਕੀਤਾ ਜਾਣਾ ਹੈ, ਮਿਤੀ 16/11/2017 ਨੂੰ  ਲਾਅ ਵਿਦਿਆਰਥੀਆਂ ਵੱਲੋਂ ਡੋਰ ਟੂ ਡੋਰ ਜਾ ਕੇ ਕੈਂਪੇਨ ਦਾ ਆਯੋਜਲ ਕੀਤਾ ਜਾਣਾ ਹੈ , ਮਿਤੀ 17/11/2017 ਨੂੰ ਜ਼ਿਲਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਸਮੂਹ ਸਰਕਾਰੀ ਵਿਭਾਗਾਂ ਦੇ ਹੈਲਪ ਡੈਸਕਾਂ ਆਯੋਜਨ ਕੀਤਾ ਜਾਣਾ ਹੈ ਅਤੇ 18/11/2017 ਨੂੰ ਵੱਖ-ਵੱਖ ਸਰਕਾਰੀ ਸਕੂਲਾਂ ਵਿਖੇ ਐਨ.ਜੀ.ਓਜ਼ ਦੇ ਸਹਿਯੋਗ ਨਾਲ ਜਾਗਰੂਕਤਾ ਸੈਮੀਨਾਰਾਂ ਅਤੇ ਨਾਟਕਾਂ ਦਾ ਆਯੋਜਨ ਕੀਤਾ ਜਾਣਾ ਹੈ।

No comments:

Post a Comment