ਪੰਜਾਬ ਦੇ ਪਟਵਾਰੀਆਂ ਵੱਲੋਂ ਅਣਮਿਥੇ ਸਮੇਂ ਲਈ ਕੰਮ-ਕਾਜ਼ ਬੰਦ ਵਿਧਾਇਕ ਬੈਂਸ ਵਲੋਂ ਪਟਵਾਰੀਆਂ ਨਾਲ ਭੱਦੀ ਸ਼ਬਦਾਵਲੀ ਵਰਤਣ ਤੇ ਕਾਰਵਾਈ ਦੀ ਕੀਤੀ ਮੰਗ
November 10, 2017
ਪਟਿਆਲਾ, : (PUBLIC VIEWS/ਨਿਊਜ) ਕਮਿਸ਼ਨਰ ਮੰਡਲ ਪਟਿਆਲਾ ਦੇ 636 ਪਟਵਾਰ ਦਫ਼ਤਰਾਂ ਦਾ ਕੰਮ ਅੱਜ ਤੋਂ ਅਣਮਿਥੇ ਸਮੇਂ ਲਈ ਠੱਪ ਹੋ ਗਿਆ ਹੈ । ਪਟਵਾਰੀਆਂ ਨੇ ਇਨਾਂ ਦਫ਼ਤਰਾਂ ਵਿਚ ਇਸ ਕਾਰਨ ਡਿਊਟੀਆਂ ਦੇਣ ਤੋਂ ਇਨਕਾਰ ਕਰ ਦਿੱਤਾ ਹੈ, ਕਿਉਂਕਿ ਪਟਵਾਰੀਆਂ ਨੂੰ ਇਨਾਂ ਦਫ਼ਤਰਾਂ ਦਾ ਚਾਰਜ ਤਾਂ ਦੇ ਦਿੱਤਾ ਹੈ ਪਰ ਮਿਹਨਤਾਨਾ ਨਹੀਂ ਦਿੱਤਾ ਜਾ ਰਿਹਾ । ਹੁਣ 1197 ਪਟਵਾਰ ਸਰਕਲਾਂ ਵਿਚੋਂ ਕੇਵਲ 561 ਸਰਕਲਾਂ ਵਿਚ ਹੀ ਕੰਮ ਹੋਵੇਗਾ, ਇਸ ਬਾਰੇ ਇਕ ਪ੍ਰੈਸ ਰਿਲੀਜ਼ ‘ਚ ਦੱਸਿਆ ਗਿਆ ਹੈ ਕਿ ਰੈਵੀਨਿਊ ਪਟਵਾਰ ਯੂਨੀਅਨ ਦੇ ਪ੍ਰਧਾਨ ਨਿਰਮਲਜੀਤ ਸਿੰਘ ਬਾਜਵਾ ਦੇ ਕਹਿਣ ‘ਤੇ ਪਟਵਾਰੀਆਂ ਨੇ ਇਹ ਕਦਮ ਚੁਕਿਆ ਹੈ । ਸਾਰੇ ਮਾਮਲੇ ‘ਤੇ ਗੱਲ ਕਰਿਦਆਂ ਰੈਵਨਿਉ ਪਟਵਾਰ ਯੂਨੀਅਨ ਜਿਲਾ ਫਤਿਹਗੜ ਸਾਹਿਬ ਦੇ ਐਕਟਿੰਗ ਪ੍ਰਧਾਨ ਮੋਹਨ ਸਿੰਘ ਭੇਡਪੁਰਾ ਨੇ ਦੱਸਿਆ ਕਿ ਪਟਵਾਰੀਆਂ ਵਿਚ ਇਹ ਵੀ ਰੋਸ ਹੈ 13 ਸਤੰਬਰ ਨੂੰ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਆਤਮ ਨਗਰ ਨੇ ਗਿੱਲ ਪਿੰਡ ਦੇ ਪਟਵਾਰਖਾਨੇ ਵਿਚ ਜਾ ਕੇ 20-25 ਵਿਅਕਤੀਆਂ ਨੂੰ ਨਾਲ ਲਿਜਾ ਕੇ ਪਟਵਾਰੀਆਂ ਪ੍ਰਤੀ ਭੱਦੀ ਸ਼ਬਦਾਵਲੀ ਵਰਤੀ ਸੀ ਅਤੇ ਪਟਵਾਰੀਆਂ ਦੀ ਬੇਇੱਜ਼ਤੀ ਕੀਤੀ ਸੀ । ਡਿਪਟੀ ਕਮਿਸ਼ਨਰ ਲੁਧਿਆਣਾ ਨੇ ਪਟਵਾਰ ਯੂਨੀਅਨ ਨੂੰ ਵਿਸ਼ਵਾਸ਼ ਦਿਵਾਇਆ ਸੀ ਕੀ ਜਲਦੀ ਹੀ ਸ੍ਰ. ਬੈਂਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਪਰ ਅਜੇ ਤੱਕ ਕੁੱਝ ਨਹੀਂ ਕੀਤਾ ਗਿਆ । ਇਸ ਕਾਰਨ ਲੁਧਿਆਣਾ ਦੇ ਪਟਵਾਰੀਆਂ ਨੇ 1 ਨਵੰਬਰ 2017 ਤੋਂ 441 ਪਟਵਾਰ ਸਰਕਲਾਂ ਵਿੱਚੋਂ ਖਾਲੀ ਪਏ 290 ਪਟਵਾਰ ਸਰਕਲਾਂ ਦਾ ਕੰਮ ਪਹਿਲਾਂ ਹੀ ਬੰਦ ਕੀਤਾ ਹੋਇਆ ਹੈ ਤੇ ਹੁਣ ਜਿਲਾ ਪਟਿਆਲਾ ਦੇ 258 ਵਿਚੋਂ ਖਾਲੀ 132, ਬਰਨਾਲਾ ਦੇ 116 ਵਿਚੋਂ 37 ਸੰਗਰੂਰ ਦੇ 272 ਵਿਚੋਂ 133 ਅਤੇ ਸ੍ਰੀ ਫਤਿਹਗੜ ਸਾਹਿਬ ਦੇ 110 ਵਿਚੋਂ 44 ਪਟਵਾਰ ਸਰਕਲਾਂ ਦਾ ਕੰਮ ਅਣਮਿੱਥੇ ਸਮੇਂ ਲਈ ਠੱਪ ਕਰ ਦਿਤਾ ਗਿਆ ਹੈ । ਉਨ੍ਹਾਂ ਕਿਹਾ ਕਿ ਜੇ ਪੰਜਾਬ ਸਰਕਾਰ ਨੇ 17 ਨਵੰਬਰ ਤਕ ਵਿਧਾਇਕ ਬੈਂਸ ਅਤੇ ਉਸ ਦੀ ਟੀਮ ਦੇ ਵਿਰੁੱਧ ਕੋਈ ਕਾਰਵਾਈ ਨਾ ਕੀਤੀ ਤਾਂ 18 ਨਵੰਬਰ ਨੂੰ ਦੀ ਰੈਵਨਿਉ ਪਟਵਾਰ ਯੂਨੀਅਨ ਪੰਜਾਬ ਲੁਧਿਆਣਾ ਦੇ ਬੱਚਤ ਭਵਨ ਵਿਖੇ ਮੀਟਿੰਗ ਕਰਕੇ ਅਗਲੇ ਸੰਘਰਸ਼ ਦਾ ਐਲਾਨ ਕਰੇਗੀ । ਇਸ ਮੋਕੇ ਮੋਹਨ ਸਿੰਘ ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਪਟਵਾਰਖਾਨਿਆਂ ਵਿਚ ਜੋ ਪਟਵਾਰੀਆਂ ਨੇ ਪ੍ਰਾਈਵੇਟ ਵਿਅਕਤੀ ਕੰਮ ਕਰਨ ਲਈ ਰੱਖੇ ਹੋਏ ਸਨ ਉਨਾਂ ਨੂੰ ਮਹਿਕਮਾ ਵਿਜੀਲੈਂਸ ਪੁਲੀਸ ਦੇ ਕਹਿਣ ‘ਤੇ ਉਹਨਾਂ ਨੂੰ ਹਟਾਉਣ ਦਾ ਫੈਸਲਾ ਕੀਤਾ ਹੈ, ਜਿਸਦਾ ਰੈਵਨਿਉ ਪਟਵਾਰ ਯੂਨੀਅਨ ਪੰਜਾਬ ਉਸ ਦਾ ਸਵਾਗਤ ਕਰਦੀ ਹੈ । ਨਾਲ ਹੀ ਸਰਕਾਰ ਇਹ ਵੀ ਸੋਚੇ ਕਿ ਜਿਹੜੇ ਪਟਵਾਰੀਆਂ ਕੋਲ 8-8 ਸਰਕਲ ਭਾਵ ਲੱਗਭਗ 40-40 ਪਿੰਡ ਹਨ, ਉਹਨਾਂ ਦਾ ਕੀ ਬਣੇਗਾ |
No comments:
Post a Comment