ਬੰਗਾ, 15 ਅਗਸਤ (PV Bureau)-ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਸ੍ਰੀਮਤੀ ਸੋਨਾਲੀ ਗਿਰਿ ਅਤੇ ਐਸ.ਐਸ.ਪੀ. ਸ੍ਰੀ ਸਤਿੰਦਰ ਸਿੰਘ ਨੇ ਅੱਜ ਦੇਸ਼ ਦੇ 71ਵੇਂ ਅਜ਼ਾਦੀ ਦਿਵਸ ਮੌਕੇ ਨੇ ਖਟਕੜ ਕਲਾਂ ਵਿਖੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੀ ਪ੍ਰਤਿਮਾ ਅੱਗੇ ਸ਼ਰਧਾ ਸੁਮਨ ਅਰਪਿਤ ਕੀਤੇ।
ਬਾਅਦ ਵਿੱਚ ਉਨ੍ਹਾਂ ਸ਼ਹੀਦ-ਏ-ਆਜ਼ਮ ਦੀਆਂ ਯਾਦਾਂ ਨਾਲ ਸਬੰਧਤ ਮਿਊਜ਼ੀਅਮ ਵੀ ਦੇਖਿਆ ਅਤੇ ਅਜ਼ਾਦੀ ਸੰਗਰਾਮੀਆਂ ਦੇ ਦਰਸ਼ਨ ਕੀਤੇ। ਉਨ੍ਹਾਂ ਇਸ ਮੌਕੇ ਆਖਿਆ ਕਿ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਅੱਜ ਵੀ ਸਾਡੇ ਪ੍ਰੇਰਣਾ ਸ੍ਰੋਤ ਹਨ ਅਤੇ ਹਮੇਸ਼ਾਂ ਰਹਿਣਗੇ। ਉਨ੍ਹਾਂ ਕਿਹਾ ਕਿ ਅੱਜ ਅਸੀਂ ਅਜ਼ਾਦ ਫਿਜ਼ਾ ਵਿੱਚ ਇਨ੍ਹਾਂ ਮਹਾਨ ਸੂਰਵੀਰ ਯੋਧਿਆਂ ਦੀ ਕੁਰਬਾਨੀਆਂ ਤੇ ਘਾਲਣਾਵਾਂ ਸਦਕਾ ਹੀ ਵਿਚਰਨ ਯੋਗ ਹੋਏ ਹਾਂ।
ਇਸ ਮੌਕੇ ਡੀ.ਸੀ. ਸ੍ਰੀਮਤੀ ਗਿਰਿ ਦੇ ਮਾਤਾ ਸ੍ਰੀਮਤੀ ਵਿਨੇ ਕੁਮਾਰੀ, ਐਸ.ਡੀ.ਐਮ. ਬੰਗਾ ਹਰਚਰਨ ਸਿੰਘ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਰਸ਼ਿਮ ਵਰਮਾ, ਨਾਇਬ ਤਹਿਸੀਲਦਾਰ ਬੰਗਾ ਪਰਗਨ ਸਿੰਘ, ਮਿਊਜ਼ੀਅਮ ਇੰਚਾਰਜ ਜੋਧ ਸਿੰਘ ਅਤੇ ਖਟਕੜ ਕਲਾਂ ਦੇ ਸਰਪੰਚ ਸੁਖਵਿੰਦਰ ਸਿੰਘ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਵੱਲੋਂ ਇਸ ਮੌਕੇ ਉੱਥੇ ਮੌਜੂਦ ਬੱਚਿਆਂ ਨੂੰ ਮਿਠਾਈ ਵੰਡ ਕੇ ਉਨ੍ਹਾਂ ਨਾਲ ਅਜ਼ਾਦੀ ਜਸ਼ਨਾਂ ਦੀ ਸਾਂਝ ਵੀ ਪਾਈ ਗਈ।
Wednesday, 16 August 2017
ਡਿਪਟੀ ਕਮਿਸ਼ਨਰ ਨੇ ਕੌਮੀ ਝੰਡਾ ਲਹਿਰਾਉਣ ਤੋਂ ਪਹਿਲਾਂ ਖਟਕੜ ਕਲਾਂ ਵਿਖੇ ਸ਼ਰਧਾ ਸੁਮਨ ਅਰਪਿਤ ਕੀਤੇ ਕਿਹਾ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਅੱਜ ਵੀ ਸਾਡੇ ਪ੍ਰੇਰਣਾ ਸ੍ਰੋਤ
Labels:
Public VIEWS/Arun Kaushal
Subscribe to:
Post Comments (Atom)
No comments:
Post a Comment