Friday, 29 December 2017

ਕੁਦਰਤੀ ਆਫ਼ਤਾਂ ਨਾਲ ਨਿਪਟਣ ਲਈ ਬਣੇਗਾ 'ਸਟੈਂਡਰਡ ਆਪਰੇਟਿੰਗ ਪ੍ਰੋਸੀਜ਼ਰ' -'ਸਟੇਟ ਨੈਗੋਸ਼ੀਏਟਿੰਗ ਟੀਮ' ਦਾ ਗਠਨ ਕਰਨ ਲਈ ਯੋਗ ਵਿਅਕਤੀਆਂ ਤੋਂ ਦਰਖ਼ਾਸਤਾਂ ਦੀ ਮੰਗ

ਲੁਧਿਆਣਾ - ਗ੍ਰਹਿ ਮੰਤਰਾਲਾ, ਭਾਰਤ ਸਰਕਾਰ ਵੱਲੋਂ ਕੁਦਰਤੀ ਆਫ਼ਤਾਂ ਅਤੇ ਹੋਰ ਆਫ਼ਤਾਂ ਨਾਲ ਨਿਪਟਣ ਹਿੱਤ ਸਟੈਂਡਰਡ ਆਪਰੇਟਿੰਗ ਪ੍ਰੋਸੀਜ਼ਰ ਤਿਆਰ ਕਰਨ ਲਈ 'ਸਟੇਟ ਨੈਗੋਸ਼ੀਏਟਿੰਗ ਟੀਮ' ਤਿਆਰ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਟੀਮ ਵਿੱਚ ਸ਼ਾਮਿਲ ਕਰਨ ਲਈ ਯੋਗ ਵਿਅਕਤੀਆਂ ਦੀ ਭਾਲ ਕਰਨ ਲਈ ਮਾਲ ਅਤੇ ਪੁਨਰਵਾਸ ਅਤੇ ਡਿਜਾਸਟਰ ਮੈਨੇਜਮੈਂਟ ਵਿਭਾਗ ਵੱਲੋਂ ਰਾਜ ਦੇ ਸਮੂਹ ਡਿਪਟੀ ਕਮਿਸ਼ਨਰਜ਼ ਨੂੰ ਪੱਤਰ ਲਿਖਿਆ ਗਿਆ ਹੈ।

ਇਸ ਪੱਤਰ ਦਾ ਹਵਾਲਾ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵ) ਸ੍ਰੀਮਤੀ ਸੁਰਭੀ ਮਲਿਕ ਨੇ ਦੱਸਿਆ ਕਿ 'ਸਟੇਟ ਨੈਗੋਸ਼ੀਏਟਿੰਗ ਟੀਮ' ਦਾ ਗਠਨ ਕਰਨ ਲਈ ਹਰੇਕ ਜ਼ਿਲ•ੇ ਵਿੱਚੋਂ ਅਜਿਹੇ 3-4 ਵਿਅਕਤੀਆਂ ਦੀ ਚੋਣ ਕੀਤੀ ਜਾਣੀ ਹੈ, ਜਿਨ•ਾਂ ਦੀ ਭਾਸ਼ਾ ਉੱਪਰ ਪੂਰੀ ਤਰ•ਾਂ ਕਮਾਂਡ ਹੋਵੇ ਅਤੇ ਉਹ ਚੰਗੀ ਤਰ•ਾਂ ਗੱਲਬਾਤ ਕਰਨ ਦੇ ਮਾਹਿਰ ਹੋਣ। ਸ੍ਰੀਮਤੀ ਮਲਿਕ ਨੇ ਇਛੁੱਕ ਵਿਅਕਤੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀਆਂ ਦਰਖ਼ਾਸਤਾਂ ਜ਼ਿਲ•ਾ ਮਾਲ ਦਫ਼ਤਰ, ਜ਼ਿਲ•ਾ ਪ੍ਰਬੰਧਕੀ ਕੰਪਲੈਕਸ, ਫਿਰੋਜ਼ਪੁਰ ਸੜਕ, ਲੁਧਿਆਣਾ ਵਿਖੇ ਪੁੱਜਦੀਆਂ ਕਰ ਸਕਦੇ ਹਨ।

No comments:

Post a Comment