ਲੁਧਿਆਣਾ ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਵਿਚ ਚਾਰੋ ਜਗ੍ਹਾ ਕਾਂਗਰਸ ਦਾ ਕਬਜਾ
News Today | City TIMES | MEDIA HOUSE | OMNI | PUBLIC VIEWS | JAK |
ਕਾਂਗਰਸ ਦੇ 45, ਸ਼੍ਰੋਮਣੀ ਅਕਾਲੀ ਦਲ ਦੇ 4, ਭਾਜਪਾ ਦੇ 3 ਉਮੀਦਵਾਰ ਜੇਤੂ, 2 ਆਜ਼ਾਦ ਜਿੱਤੇ
ਲੁਧਿਆਣਾ ਦੀਆਂ ਮਾਛੀਵਾੜਾ, ਮੁੱਲਾਂਪੁਰ, ਮਲੌਦ ਅਤੇ ਸਾਹਨੇਵਾਲ ਨਗਰ ਕੌਂਸਲਾਂ/ਪੰਚਾਇਤ ਦੀ ਚੋਣ ਵਿੱਚ ਕਾਂਗਰਸ ਦੀ ਭਾਰੀ ਜਿੱਤ
ਲੁਧਿਆਣਾ, 17 ਦਸੰਬਰ :-ਜ਼ਿਲਾ ਲੁਧਿਆਣਾ ਦੀਆਂ ਮਾਛੀਵਾੜਾ, ਮੁੱਲਾਂਪੁਰ, ਮਲੌਦ ਅਤੇ ਸਾਹਨੇਵਾਲ ਨਗਰ ਕੌਂਸਲਾਂ/ਨਗਰ ਪੰਚਾਇਤ ਦੀ ਚੋਣ ਵਿੱਚ ਕਾਂਗਰਸ ਪਾਰਟੀ ਨੇ ਭਾਰੀ ਜਿੱਤ ਹਾਸਿਲ ਕੀਤੀ ਹੈ। ਉਪਰੋਕਤ ਨਗਰ ਕੌਂਸਲਾਂ ਦੇ 54 ਵਾਰਡਾਂ ਦੇ ਐਲਾਨੇ ਗਏ ਨਤੀਜਿਆਂ ਵਿੱਚ ਕਾਂਗਰਸ ਪਾਰਟੀ ਨੂੰ 45, ਸ਼੍ਰੋਮਣੀ ਅਕਾਲੀ ਦਲ ਨੂੰ 4 ਅਤੇ ਭਾਜਪਾ ਨੂੰ 3 ਸੀਟਾਂ ਪ੍ਰਾਪਤ ਹੋਈਆਂ ਹਨ, ਜਦਕਿ 2 ਆਜ਼ਾਦ ਉਮੀਦਵਾਰ ਜੇਤੂ ਰਹੇ ਹਨ। ਇਹ ਜਾਣਕਾਰੀ ਵਧੀਕ ਜ਼ਿਲਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਨੇ ਦਿੱਤੀ।
ਉਨਾਂ ਦੱਸਿਆ ਕਿ ਮੁੱਲਾਂਪੁਰ ਦੇ 13 ਵਾਰਡਾਂ ਵਿੱਚੋਂ ਕਾਂਗਰਸ ਪਾਰਟੀ ਨੇ ਸਾਰੀਆਂ 13 ਸੀਟਾਂ ‘ਤੇ ਜਿੱਤ ਦਰਜ ਕੀਤੀ। ਮਾਛੀਵਾੜਾ ਦੇ 15 ਵਾਰਡਾਂ ਵਿੱਚੋਂ ਕਾਂਗਰਸ ਪਾਰਟੀ ਨੇ 12, ਸ਼੍ਰੋਮਣੀ ਅਕਾਲੀ ਦਲ ਨੇ 1, ਭਾਜਪਾ ਨੇ 1 ਅਤੇ ਆਜ਼ਾਦ ਉਮੀਦਵਾਰ ਨੇ 1 ਸੀਟ ਜਿੱਤੀ। ਸਾਹਨੇਵਾਲ ਦੇ 15 ਵਾਰਡਾਂ ਵਿੱਚੋਂ ਕਾਂਗਰਸ ਪਾਰਟੀ ਨੇ 12, ਸ਼੍ਰੋਮਣੀ ਅਕਾਲੀ ਦਲ ਨੇ 2 ਅਤੇ ਭਾਜਪਾ ਨੇ 1 ਸੀਟ ਜਿੱਤੀ। ਮਲੌਦ ਦੇ 11 ਵਾਰਡਾਂ ਵਿੱਚੋਂ ਕਾਂਗਰਸ ਪਾਰਟੀ ਨੇ 8, ਸ਼੍ਰੋਮਣੀ ਅਕਾਲੀ ਦਲ ਨੇ 1, ਭਾਜਪਾ ਨੇ 1 ਅਤੇ ਆਜ਼ਾਦ ਉਮੀਦਵਾਰ ਨੇ 1 ਸੀਟ ਜਿੱਤੀ।
ਇਸ ਤੋਂ ਪਹਿਲਾਂ ਤਿੰਨ ਨਗਰ ਕੌਂਸਲਾਂ ਅਤੇ ਇੱਕ ਨਗਰ ਪੰਚਾਇਤ ਵਿੱਚ ਵੋਟਾਂ ਪਾਉਣ ਦਾ ਕੰਮ ਅਮਨ ਅਮਾਨ ਨਾਲ ਸਿਰੇ ਚੜਿਆ, ਜਿਸ ਦੌਰਾਨ ਮੁੱਲਾਂਪੁਰ 9748 (ਮਰਦ 5385 ਔਰਤਾਂ 4363) ਵੋਟਾਂ (71.75 ਫੀਸਦੀ), ਮਾਛੀਵਾੜਾ ਵਿੱਚ ਕੁੱਲ 11984 (ਮਰਦ 6390 ਔਰਤਾਂ 5594) ਵੋਟਾਂ (75.60 ਫੀਸਦੀ), ਸਾਹਨੇਵਾਲ ਵਿੱਚ ਕੁੱਲ 11354 (ਮਰਦ 6046 ਔਰਤਾਂ 5308) ਵੋਟਾਂ 72.43 ਫੀਸਦੀ), ਜਦਕਿ ਮਲੌਦ ਵਿੱਚ 3878 (ਮਰਦ 2012 ਔਰਤਾਂ 1866) ਵੋਟਾਂ (86.35 ਫੀਸਦੀ) ਦਾ ਭੁਗਤਾਨ ਹੋਇਆ।
#NewsToday | #CityTIMES | #MEDIAHOUSE | #OMNI | #PUBLICVIEWS | #JAK |
No comments:
Post a Comment