Sunday 24 December 2017

ਬੇਟੀ ਬਚਾਓ ਬੇਟੀ ਪੜਾਓ ਤਹਿਤ ਬਲਾਕ ਅਰਬਨ-1 ਵੱਲੋਂ ਬੇਟੀਆਂ ਦਾ ਸਨਮਾਨ

ਡਾ. ਗੁਰਪ੍ਰੀਤ ਕੌਰ, ਸੀ.ਜੇ.ਐਮ.-ਕਮ-ਸਕੱਤਰ ਜ਼ਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ ਵੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ

ਲੁਧਿਆਣਾ - ਇਸਤਰੀ ਤੇ ਬਾਲ ਵਿਕਾਸ ਵਿਭਾਗ ਅਧੀਨ ਚਲ ਰਹੇ ਆਈ.ਸੀ.ਡੀ.ਐਸ. ਬਲਾਕ ਅਰਬਨ-1, ਲੁਧਿਆਣਾ ਦੇ ਸੀ.ਡੀ.ਪੀ.ਓ. ਗੁਰਬਚਰਨ ਸਿੰਘ ਵੱਲੋਂ ਆਪਣੇ ਸਟਾਫ ਸਮੇਤ ਬੇਟੀ ਬਚਾਓ ਬੇਟੀ ਪੜਾਓ ਸਕੀਮ ਤਹਿਤ ਵੱਖੋਂ-ਵੱਖਰੇ ਪ੍ਰੋਗਰਾਮ ਆਯੋਜਿਤ ਕੀਤੇ ਗਏ ਜਿਸ ਵਿੱਚ ਡਾ. ਗੁਰਪ੍ਰੀਤ ਕੌਰ, ਸੀ.ਜੇ.ਐਮ.-ਕਮ-ਸਕੱਤਰ ਜ਼ਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵਿਸੇਤੌਰ 'ਤੇ ਸ਼ਾਮਿਲ ਹੋਏ।

ਸ੍ਰ. ਗੁਰਚਰਨ ਸਿੰਘ ਸੀ.ਡੀ.ਪੀ.ਓ. ਨੇ ਦੱਸਿਆ ਕਿ ਲੜਕੇ ਅਤੇ ਲੜਕੀਆਂ ਦੇ ਲਿੰਗ ਅਨੁਪਾਤ ਨੂੰ ਸੰਤੁਲਨ ਹੇਠ ਲਿਆਉਣ ਲਈ ਵਿਭਾਗ ਦੀਆਂ ਗਾਈਡ ਲਾਈਨਜ਼ ਅਨੁਸਾਰ ਉਲੀਕੇ ਪ੍ਰੋਗਰਾਮਾਂ ਮੁਤਾਬਿਕ ਫੰਕਸ਼ਨਰੀਜ਼ ਨੂੰ ਟਰੇਨਿੰਗ ਅਤੇ ਨਵ-ਜੰਮੀਆਂ ਲੜਕੀਆਂ ਨੂੰ ਉਨ•ਾਂ ਦੇ ਜਨਮ ਦਿਨ ਨੂੰ ਮੁਬਾਰਕਵਾਦ ਕਰਦੇ ਹੋਏ ਉਨ•ਾਂ ਦਾ ਸਨਮਾਨ ਕੀਤਾ ਗਿਆ। ਉਨ•ਾਂ ਦੇ ਨਾਮ 'ਤੇ ਪੌਦੇ ਵੀ ਲਗਾਏ ਗਏ। ਇਸ ਉਲੀਕੀ ਰੂਪ-ਰੇਖਾ ਦਾ ਮਕਸਦ ਬੇਟੀਆਂ ਨੂੰ ਉਤਸ਼ਾਹਿਤ ਕਰਕੇ ਪਰਿਵਾਰਾਂ ਅਤੇ ਸਮਾਜ 'ਚ ਲੜਕੀਆਂ ਦੇ ਜਨਮ ਪ੍ਰਤੀ ਜਾਗਰੂਕਤਾ ਲਹਿਰ ਚਲਾਈ ਗਈ ਹੈ ਤਾਂ ਜੋ ਕੁੱਖਾਂ 'ਚ ਮਾਰੀਆਂ ਗਈਆਂ ਧੀਆਂ ਨੂੰ ਬਚਾਉਣ ਅਤੇ ਪੜ•ਾਉਣ ਦੇ ਯਤਨ ਕਰਕੇ ਸਮਾਜ 'ਚ ਉਨ•ਾਂ ਨੂੰ ਵੀ ਬਰਾਬਰਤਾ ਦੇ ਮੌਕੇ ਦੇ ਕੇ ਦੇਸ਼ ਨੂੰ ਖੁਸ਼ਹਾਲ ਬਣਾਇਆ ਜਾ ਸਕੇ।

ਡਾ. ਗੁਰਪ੍ਰੀਤ ਕੌਰ, ਸੀ.ਜੇ.ਐਮ.-ਕਮ-ਸਕੱਤਰ ਜ਼ਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਘਰੇਲੂ ਹਿੰਸਾ ਐਕਟ ਅਤੇ ਦਹੇਜ ਐਕਟ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੇਟੀਆਂ/ਔਰਤਾਂ ਦੇ ਹੱਕਾਂ ਲਈ ਬਣੇ ਕਾਨੂੰਨਾਂ ਦਾ ਸਹਾਰਾ ਲੈ ਕੇ ਔਰਤਾਂ ਦੇ ਹੱਕਾਂ ਦੀ ਰੱਖਿਆ ਕੀਤੀ ਜਾ ਸਕਦੀ ਹੈ। ਜਿਹੜੇ ਲੋਕ ਇਸ ਪ੍ਰੇਸ਼ਾਨੀ 'ਚ ਗੁਜ਼ਰ ਰਹੇ ਹਨ ਉਹ ਅਥਾਰਟੀ ਪਾਸੋਂ ਮੁਫਤ ਕਾਨੂੰਨੀ ਸਹਾਇਤਾ ਲੈ ਸਕਦੇ ਹਨ। ਇਸ ਮੌਕੇ ਉਨ•ਾਂ ਵੱਲੋਂ ਵਿਸਥਾਰ ਵਿੱਚ ਔਰਤਾਂ ਦੀ ਸੁਰੱਖਿਆ ਲਈ ਬਣੇ ਕਾਨੂੰਨਾਂ ਦੀ ਜਾਣਕਾਰੀ ਵੀ ਦਿੱਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੀ ਸੰਦੀਪ ਸਿੰਘ, ਸੁਪਰਵਾਈਜ਼ਰ ਸ਼੍ਰੀਮਤੀ ਅੰਜੂ ਸਿੰਗਲਾ, ਸ਼੍ਰੀਮਤੀ ਨਿਰਮਲ ਕੁਮਾਰੀ, ਸ਼੍ਰੀਮਤੀ ਰਮੇਸ਼ ਕੁਮਾਰੀ ਅਤੇ ਆਈ.ਸੀ.ਡੀ.ਐਸ. ਦੇ ਆਂਗਣਵਾੜੀ ਦੇ ਅਧਿਕਾਰੀ/ਕਰਮਚਾਰੀ ਹਾਜ਼ਰ ਸਨ।

No comments:

Post a Comment