Tuesday, 7 November 2017

ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣ ਲਈ ਪ੍ਰਦੂਸ਼ਣ ਨੂੰ ਠੱਲ ਪਾਉਣਾ ਸਮੇਂ ਦੀ ਮੁੱਖ ਲੋੜ: ਪੰਨੂ

ਚੇਅਰਮੈਨ ਪੰਨੂ ਨੇ ਮੰਡੀ ਗੋਬਿੰਦਗੜ੍ਹ ਨੂੰ ਪ੍ਰਦੂਸ਼ਣ ਮੁਕਤ ਕਰਨ ਵਾਸਤੇ ਉਦਯੋਗਾਂ ਦੀ ਰਾਖ ਤੋਂ ਜਿੰਕ ਤੇ ਹੋਰ ਤੱਤ ਕੱਢਣ ਲਈ ਪਹਿਲੀ ਗੱਡੀ ਕੀਤੀ ਰਵਾਨਾਂ

ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਸ਼ਰਤਾਂ ਦੀ ਪਾਲਣਾ ਨਾ ਕਰਨ ਵਾਲੇ ਉਦਯੋਗਾਂ ਵਿਰੁੱਧ ਕੀਤੀ ਜਾਵੇਗੀ ਸਖਤ ਕਾਰਵਾਈ

ਮੰਡੀ ਗੋਬਿੰਦਗੜ੍ਹ,: ਧਰਤੀ 'ਤੇ ਵੱਧ ਰਿਹਾ ਪ੍ਰਦੂਸ਼ਣ ਨਾ ਕੇਵਲ ਆਮ ਲੋਕਾਂ ਲਈ ਕਈ ਬਿਮਾਰੀਆਂ ਲੱਗਣ ਦਾ ਕਾਰਨ ਬਣ ਰਿਹਾ ਹੈ ਸਗੋਂ ਪ੍ਰਦੂਸ਼ਣ ਦੀ ਮਾਰ ਕੁੱਖ 'ਚ ਪਲ ਰਹੇ ਬੱਚਿਆਂ ਨੂੰ ਵੀ ਸਹਿਣੀ ਪੈ ਰਹੀ ਹੈ। ਕਿਉਂਕਿ ਡਾਕਟਰਾਂ ਅਨੁਸਾਰ ਕਈ ਜੰਮਦੇ ਬੱਚਿਆਂ ਦੇ ਫੇਫੜੇ ਕਾਲੇ ਪਾਏ ਗਏ ਹਨ ਜੋ ਕਿ ਸਾਡੇ ਸਾਰਿਆਂ ਲਈ ਗੰਭੀਰਤਾ ਨਾਲ ਸੋਚਣ ਦਾ ਵਿਸ਼ਾ ਹੈ। ਵੱਧ ਰਹੇ ਪ੍ਰਦੂਸ਼ਣ ਨੂੰ ਠੱਲ ਪਾਉਣ ਲਈ ਜੇਕਰ ਅਸੀਂ ਹੁਣ ਵੀ ਕੁਝ ਨਾ ਕੀਤਾ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੇ ਵੀ ਮੁਆਫ ਨਹੀਂ ਕਰਨਗੀਆਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਸ. ਕਾਹਨ ਸਿੰਘ ਪੰਨੂ ਨੇ ਮੰਡੀ ਗੋਬਿੰਦਗੜ੍ਹ-ਅਮਲੋਹ ਰੋਡ 'ਤੇ ਸਥਿਤ ਵਿਮਲ ਅਲਾਏ ਫੈਕਟਰੀ ਤੋਂ ਉਦਯੋਗਾਂ ਦੀ ਰਾਖ ਦੀ ਪਹਿਲੀ ਗੱਡੀ ਮਾਧਵ ਅਲਾਏ ਤੱਕ ਭੇਜਣ ਨੂੰ ਹਰੀ ਝੰਡੀ ਵਿਖਾ ਕੇ ਰਵਾਨਾਂ ਕਰਨ ਉਪਰੰਤ ਉਦਯੋਗਪਤੀਆਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਪ੍ਰਦੂਸ਼ਣ ਕਾਰਨ ਬੱਚਿਆਂ ਦਾ ਦਿਮਾਗੀ ਵਿਕਾਸ ਵੀ ਰੁੱਕ ਜਾਂਦਾ ਹੈ ਅਤੇ ਉਹ ਮੰਦਬੁੱਧੀ ਜਾਂ ਹੋਰ ਕਈ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ।
ਸ. ਪੰਨੂ ਨੇ ਦੱਸਿਆ ਕਿ ਅੱਜ ਰਵਾਨਾਂ ਕੀਤੇ ਟਰੱਕ ਵਿੱਚ ਮੈਸ: ਬਾਂਸਲ ਅਲਾਏ ਪ੍ਰਾਈਵੇਟ ਲਿਮਟਿਡ, ਜੇ.ਐਸ. ਖਾਲਸਾ ਸਟੀਲ ਪ੍ਰਾਈਵੇਟ ਲਿਮਟਿਡ ਤੇ ਵਿਮਲ ਅਲਾਏ ਪ੍ਰਾਈਵੇਟ ਲਿਮਟਿਡ ਦੀ 9515 ਕਿਲੋਗ੍ਰਾਮ ਰਹਿੰਦ ਖੂੰਹਦ ਮਾਧਵ ਅਲਾਏ ਪ੍ਰਾਈਵੇਟ ਲਿਮਟਿਡ ਵਿਖੇ ਭੇਜੀ ਗਈ ਹੈ ਜਿਥੇ ਕਿ ਇਸ ਵਿੱਚੋਂ ਜਿੰਕ, ਲੋਹਾ, ਸਿਲਿਕਾ ਤੇ ਸਿੱਕਾ ਆਦਿ ਵਰਗੇ ਹੋਰ ਤੱਤ ਵੱਖਰੇ ਕਰਨ ਲਈ ਇੱਕ ਪ੍ਰੋਜੈਕਟ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਤੱਤ ਕੱਢਣ ਉਪਰੰਤ ਬਾਕੀ ਬਚੀ ਰਾਖ ਨੂੰ ਡੇਰਾ ਬਸੀ ਨੇੜੇ ਨਿੰਬੂਆਂ ਵਿਖੇ ਡੰਪ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਉਹ ਰਾਖ ਹੈ ਜੋ ਕਿ ਉਦਯੋਗਾਂ ਦੀਆਂ ਚਿਮਨੀਆਂ ਵਿੱਚੋਂ ਨਿਕਲਦੇ ਧੂੰਏ ਤੋਂ ਬਣਦੀ ਹੈ। ਉਨ੍ਹਾਂ ਹੋਰ ਦੱਸਿਆ ਕਿ ਪਿੰਡ ਭਗਵਾਨਪੁਰਾ ਵਿਖੇ ਸਥਿਤ ਮਾਧਵ ਅਲਾਏਜ਼ ਪ੍ਰਾਈਵੇਟ ਲਿਮਟਿਡ ਵੱਲੋਂ ਜੋ ਪ੍ਰੋਜੈਕਟ ਲਗਾਇਆ ਗਿਆ ਹੈ ਉਸ ਦੀ ਰੋਜਾਨਾਂ 20 ਮੀਟਰਕ ਟਨ ਰਹਿੰਦ ਖੂੰਹਦ ਵਿੱਚੋਂ ਜਰੂਰੀ ਤੱਤ ਕੱਢਣ ਦੀ ਸਮਰੱਥਾ ਹੈ। ਉਨ੍ਹਾਂ ਦੱਸਿਆ ਕਿ ਇਸ ਉਦਯੋਗਿਕ ਇਕਾਈ ਵੱਲੋਂ ਲਗਾਏ ਗਏ ਇੱਕ ਹੋਰ ਯੁਨਿਟ ਤੋਂ ਹੀ ਟਨ ਰੋਜ਼ਾਨਾਂ  3 ਮੀਟਰਕ ਟਨ ਰਾਖ ਨਿਕਲਦੀ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਜੇਕਟ ਦੇ ਲੱਗਣ ਨਾਲ ਜਿਥੇ ਇਸ ਰਹਿੰਦ ਖੂੰਹਦ ਦੀ ਸੁਚੱਜੀ ਸੰਭਾਲ ਹੋ ਸਕੇਗੀ ਉਥੇ ਹੀ ਇਹ ਉਦਯੋਗਿਕ ਇਕਾਈਆਂ ਦੀ ਕਮਾਈ ਦਾ ਸਾਧਨ ਵੀ ਬਣੇਗਾ।
ਸ. ਪੰਨੂ ਨੇ ਕਿਹਾ ਕਿ ਮੰਡੀ ਗੋਬਿੰਦਗੜ੍ਹ ਦੀਆਂ  ਉਦਯੋਗਿਕ ਇਕਾਈਆਂ ਦੇ ਧੂੰਏਂ ਕਾਰਨ ਇਹ ਇਲਾਕਾ ਭਾਰਤ ਦੇ ਸਭ ਤੋਂ ਵੱਧ ਪ੍ਰਦੂਸ਼ਤ ਇਲਾਕਿਆਂ ਵਿੱਚ ਸ਼ਾਮਲ ਹੈ, ਜਿਸ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਉਦਯੋਗਪਤੀ ਆਪਣੇ ਉਦਯੋਗ ਵਿੱਚ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਸ਼ਰਤਾਂ ਦੀ ਪਾਲਣਾ ਨਹੀਂ ਕਰੇਗਾ ਤਾਂ ਉਸ ਉਦਯੋਗ ਨੂੰ ਜੁਰਮਾਨਾ ਕਰਨ ਦੇ ਨਾਲ ਹੀ ਬੰਦ ਵੀ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਬੋਰਡ ਵੱਲੋਂ ਛੇਤੀ ਹੀ ਮੰਡੀ ਗੋਬਿੰਦਗੜ੍ਹ ਦੇ ਉਦਯੋਗਾਂ ਨੂੰ ਇਸ ਸਾਲ ਦੇ ਅੰਤ ਤੱਕ ਸੀ.ਐਨ.ਜੀ. ਗੈਸ ਦੀ ਸਪਲਾਈ ਸ਼ੁਰੂ ਹੋ ਜਾਵੇਗੀ ਜਿਸ ਨਾਲ ਉਦਯੋਗਾਂ ਨੂੰ ਕੋਇਲੇ ਦੀ ਵਰਤੋਂ ਨਹੀਂ ਕਰਨੀ ਪਵੇਗੀ।
ਸ: ਪੰਨੂ ਨੇ ਕਿਹਾ ਕਿ ਪੰਜਾਬ ਵਿੱਚ 3000 ਦੇ ਕਰੀਬ ਇੱਟਾਂ ਦੇ ਭੱਠੇ ਹਨ ਅਤੇ ਹਰ ਸਾਲ ਤਕਰੀਬਨ 2 ਹਜਾਰ ਕਰੋੜ ਇੱਟਾਂ ਦੀ ਜਰੂਰਤ ਪੈਂਦੀ ਹੈ। ਉਨ੍ਹਾਂ ਦੱਸਿਆ ਕਿ ਚਾਵਲਾਂ ਦੀ ਫੱਕ ਦੀ 30 ਤੋਂ 40 ਫੀਸਦੀ ਰਾਖ ਨੂੰ ਜੇਕਰ ਮਿੱਟੀ ਵਿੱਚ ਮਿਲਾ ਕੇ ਇੱਟਾਂ ਬਣਾਈਆਂ ਜਾਣ ਤਾਂ ਉਸ ਇੱਟ ਦੀ ਕੁਆਲਿਟੀ ਬਿਹਤਰ ਹੋਵੇਗ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕਈ ਭੱਠਿਆਂ ਦੇ ਮਾਲਕਾਂ ਨੂੰ ਵਿਸ਼ੇਸ ਟਰੇਨਿੰਗ ਦਿਵਾਈ ਜਾ ਰਹੀ ਹੈ ਅਤੇ ਇਸ ਸਾਲ ਦੇ ਅੰਤ ਤੱਕ ਇਸ ਦੀ ਵਰਤੋਂ ਸ਼ੁਰੂ ਹੋ ਜਾਵੇਗੀ।
ਇਸ ਮੌਕੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੀਫ ਇੰਜਨੀਅਰ ਸ਼੍ਰੀ ਰਮੇਸ਼ ਗਰਗ, ਐਸ.ਈ. ਸ. ਕੁਲਵੰਤ ਸਿੰਘ, ਵਾਤਾਵਰਣ ਇੰਜਨੀਅਰ ਸ਼੍ਰੀ ਆਰ.ਕੇ. ਨਈਅਰ, ਐਸ.ਡੀ.ਓ. ਸ਼੍ਰੀ ਜੀ.ਡੀ. ਗਰਗ, ਮੰਡੀ ਗੋਬਿੰਦਗੜ੍ਹ ਇੰਡਕਸ਼ਨ ਐਂਡ ਫਰਨੈਸ਼ ਬੋਰਡ ਸ਼੍ਰੀ ਮਹਿੰਦਰ ਗੁਪਤਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਉਦਯੋਗਪਤੀ ਤੇ ਸ਼ਹਿਰੀ ਪਤਵੰਤੇ ਹਾਜਰ ਸਨ।

ਵਿਧਾਇਕ ਰਾਕੇਸ਼ ਪਾਂਡੇ ਵੱਲੋਂ ਹੌਜ਼ਰੀ 'ਤੇ ਲੱਗੇ ਜੀ. ਐੱਸ. ਟੀ. ਨੂੰ ਘਟਾ ਕੇ 2 ਫੀਸਦੀ ਕਰਨ ਦੀ ਮੰਗ

-ਕੇਂਦਰੀ ਵਿੱਤ ਮੰਤਰੀ ਜੇਤਲੀ ਨੂੰ ਪੱਤਰ ਲਿਖ ਕੇ ਪੰਜਾਬ ਦੇ ਹੌਜ਼ਰੀ ਕਾਰੋਬਾਰ ਨੂੰ ਬਚਾਉਣ ਲਈ ਕਿਹਾ

-ਕਿਹਾ! ਜੀ.ਐਸ.ਟੀ. ਅਤੇ ਨੋਟਬੰਦੀ ਨਾਲ ਹੌਜ਼ਰੀ ਕਾਰੋਬਾਰ ਨੂੰ ਲੱਗਿਆ ਗ੍ਰਹਿਣ

ਲੁਧਿਆਣਾ - ਲੁਧਿਆਣਾ ਉੱਤਰੀ ਦੇ ਵਿਧਾਇਕ ਸ੍ਰੀ ਰਾਕੇਸ਼ ਪਾਂਡੇ ਨੇ ਅੱਜ ਕੇਂਦਰੀ ਵਿੱਤ ਮੰਤਰੀ ਸ੍ਰੀ ਅਰੁਣ ਜੇਟਲੀ ਅਤੇ ਜੀ.ਐਸ.ਟੀ. ਕੌਂਸਲ ਤੋਂ ਮੰਗ ਕੀਤੀ ਹੈ ਕਿ ਹੌਜ਼ਰੀ ਕਾਰੋਬਾਰ ਉੱਤੇ ਲੱਗੇ ਜੀ.ਐਸ.ਟੀ. ਕਰ ਨੂੰ 5% ਤੋਂ ਘਟਾ ਕੇ 2% ਕੀਤਾ ਜਾਵੇ ਕਿਉਂਕਿ ਹੌਜ਼ਰੀ ਕਾਰੋਬਾਰ ਪਿਛਲੇ ਕਈ ਸਾਲਾਂ ਤੋਂ ਭਾਰੀ ਮੰਦੇ ਦੀ ਮਾਰ ਝੱਲ ਰਿਹਾ ਹੈ। ਇਸ ਤੋਂ ਇਲਾਵਾ ਉਨ•ਾਂ ਐਲਾਨ ਕੀਤਾ ਕਿ 8 ਨਵੰਬਰ (ਨੋਟਬੰਦੀ ਵਾਲਾ ਦਿਨ) ਨੂੰ ਲੁਧਿਆਣਾ ਵਾਸੀ ਅਤੇ ਕਾਰੋਬਾਰੀ ਕਾਲੇ ਦਿਨ ਵਜੋਂ ਮਨਾਉਣਗੇ।

ਸ੍ਰੀ ਪਾਂਡੇ ਨੇ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਗਠਜੋੜ ਸਰਕਾਰ ਨੇ 10 ਸਾਲਾਂ ਤੋਂ ਹੌਜ਼ਰੀ ਕਾਰੋਬਾਰ ਲਈ ਕੁਝ ਨਹੀਂ ਕੀਤਾ, ਸਗੋਂ ਇਸ ਨੂੰ ਖ਼ਤਮ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਅਕਾਲੀ-ਭਾਜਪਾ ਸਰਕਾਰ ਦੌਰਾਨ ਹੌਜ਼ਰੀ ਕਾਰੋਬਾਰ ਨਾਲ ਸਬੰਧਿਤ ਉਦਯੋਗ ਦੂਜੇ ਰਾਜਾਂ ਵਿੱਚ ਚਲੇ ਗਏ ਅਤੇ ਕਈ ਹਜ਼ਾਰ ਛੋਟੀਆਂ ਈਕਾਈਆਂ ਬੰਦ ਹੋ ਗਈਆਂ। ਸਿੱਟੇ ਵਜੋਂ ਪੰਜਾਬ ਵਿੱਚ ਬੇਰੋਜ਼ਗਾਰੀ ਵਧੀ ਹੈ। ਪਾਂਡੇ ਨੇ ਕਿਹਾ ਕਿ ਹੌਜ਼ਰੀ ਦੇ ਛੋਟੇ-ਛੋਟੇ ਯੂÎਿਨਟ ਲੋਕਾਂ ਨੇ ਆਪਣੇ ਘਰਾਂ ਵਿੱਚ ਲਗਾ ਰੱਖੇ ਸਨ ਪਰੰਤੂ ਮੰਦੇ ਅਤੇ ਪਿਛਲੀ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਇਸ ਉੱਤੇ ਮਾੜਾ ਅਸਰ ਪਿਆ ਹੈ।

ਉਨ•ਾਂ ਕਿਹਾ ਕਿ ਹੌਜ਼ਰੀ ਕਾਰੋਬਾਰ ਨੂੰ ਦੂਜੇ ਰਾਜਾਂ ਵਿੱਚ ਜਾਣ ਤੋਂ ਰੋਕਣ ਅਤੇ ਇਸ ਕਾਰੋਬਾਰ ਨੂੰ ਬਰਬਾਦ ਹੋਣ ਤੋਂ ਬਚਾਉਣ ਲਈ ਜ਼ਰੂਰੀ ਕਦਮ ਚੁੱਕਣੇ ਜ਼ਰੂਰੀ ਹਨ ਪਰੰਤੂ ਕੇਂਦਰ ਸਰਕਾਰ ਦੁਆਰਾ ਕੱਪੜੇ 'ਤੇ ਜੀ.ਐਸ.ਟੀ. ਲਗਾ ਕੇ ਰਹਿੰਦੀ ਕਸਰ ਵੀ ਪੂਰੀ ਕਰ ਦਿੱਤੀ ਗਈ ਹੈ। ਉਨ•ਾਂ ਕਿਹਾ ਕਿ ਲੁਧਿਆਣਾ ਦੀ ਪਹਿਚਾਣ ਹੌਜ਼ਰੀ ਕਾਰੋਬਾਰ ਨਾਲ ਹੈ। ਦੇਸ਼-ਵਿਦੇਸ਼ ਤੋਂ ਲੋਕ ਇੱਥੇ ਹੌਜ਼ਰੀ ਦਾ ਵਪਾਰ ਕਰਨ ਲਈ ਆਉਂਦੇ ਹਨ। ਉਹ ਛੇਤੀ ਹੀ ਇੱਕ ਉੱਚ ਪੱਧਰੀ ਪ੍ਰਤੀਨਿਧੀ ਮੰਡਲ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਇਸ ਸਬੰਧੀ ਮੁਲਾਕਾਤ ਕਰਕੇ ਇਸ ਸਮੱਸਿਆ ਦੇ ਪੱਕੇ ਹੱਲ ਲਈ ਯਤਨ ਕਰਨਗੇ। ਸ੍ਰੀ ਪਾਂਡੇ ਨੇ ਕਿਹਾ ਕਿ ਨੇੜਲੇ ਰਾਜਾਂ ਵਿੱਚ ਹੌਜ਼ਰੀ ਵਪਾਰ ਨੂੰ ਵਧੇਰੇ ਪ੍ਰਫੁੱਲਿਤ ਕੀਤਾ ਜਾ ਰਿਹਾ ਹੈ, ਜਦਕਿ ਕੇਂਦਰ ਸਰਕਾਰ ਦੁਆਰਾ ਪੰਜਾਬ ਦੇ ਹੌਜ਼ਰੀ ਕਾਰੋਬਾਰ ਨਾਲ ਹਮੇਸ਼ਾਂ ਮਤਰੇਆ ਵਰਤਾਓ ਕੀਤਾ ਜਾਂਦਾ ਹੈ।

ਐਨਰਜੀ ਸਰੰਕਸ਼ਨ ਬਿਲਡਿੰਗ ਕੋਡ ਬਾਰੇ ਜਾਗਰੂਕਤਾ ਪ੍ਰਦਰਸ਼ਨੀ ਅਤੇ ਵਰਕਸ਼ਾਪ ਦਾ ਆਯੋਜਨ

ਲੁਧਿਆਣਾ, - ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ ਅਤੇ ਬਿਊਰੋ ਆਫ਼ ਐਨਰਜੀ ਵੱਲੋਂ ਉੱਪਰ ਗੁਰੂ ਨਾਨਕ ਦੇਵ ਇੰਜੀ: ਕਾਲਜ ਵਿਖੇ ਅੱਜ ਪ੍ਰਦਰਸ਼ਨੀ-ਕਮ-ਵਰਕਸ਼ਾਪ ਕਰਵਾਈ ਗਈ, ਜਿਸ ਦਾ ਉਦਘਾਟਨ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਕੀਤਾ। ਇਸ ਵਿੱਚ ਜ਼ਿਲ•ੇ ਦੇ ਪ੍ਰਮੁੱਖ ਆਰਕੀਟੈਕਟ, ਸਿਵਲ ਇੰਜ: ਅਤੇ ਬਿਲਡਿੰਗ ਮੈਟੀਰੀਅਲ ਦੇ ਮਾਹਿਰਾਂ ਨੇ ਸ਼ਿਰਕਤ ਕੀਤੀ।

ਇਸ ਦਾ ਮੁੱਖ ਮੰਤਵ ਪੰਜਾਬ ਵਿੱਚ ਲੋਕਾਂ ਨੂੰ ਐਨਰਜੀ ਸਰੰਕਸ਼ਨ ਬਿਲਡਿੰਗ ਕੋਡ ਬਾਰੇ ਜਾਗਰੂਕ ਕਰਨਾ ਹੈ। ਇਹ ਕੋਡ ਜੂਨ 2007 ਨੂੰ ਪੰਜਾਬ ਵਿੱਚ ਸਰਕਾਰ ਵੱਲੋਂ ਲਾਗੂ ਕੀਤਾ ਗਿਆ ਸੀ। ਜਿਸ ਦੇ ਮੰਤਵ ਵਿੱਚ ਇਹ ਵੀ ਸ਼ਾਮਿਲ ਹੈ ਕਿ ਅਗਰ ਉਹ ਲੋਕ ਆਪਣੇ ਘਰਾਂ ਵਿੱਚ, ਦਫਤਰਾਂ ਵਿੱਚ, ਵਿਦਿਅਕ ਅਦਾਰਿਆਂ ਅਤੇ ਇੰਡਸਟਰੀ ਵਿੱਚ ਇਸ ਸਕੀਮ ਨੂੰ ਲਾਗੂ ਕਰਦੇ ਹਨ ਤਾਂ ਉਹਨਾਂ ਦੀ 30-40 ਪ੍ਰਤੀਸ਼ਤ ਐਨਰਜੀ ਦੀ ਬੱਚਤ ਹੀ ਨਹੀਂ, ਸਗੋਂ ਬਿਲਡਿੰਗ ਦੀ ਮਜ਼ਬੂਤੀ ਵੀ ਇਸ ਨਾਲ ਵੱਧ ਸਕਦੀ ਹੈ।
ਇਹ ਕੋਡ 100 ਕਿਲੋਵਾਟ ਦੀ ਬਿਲਡਿੰਗ ਉਪਰ ਸਰਵੇ ਕਰਕੇ ਲਾਗੂ ਕੀਤਾ ਜਾਵੇਗਾ ਤਾਂ ਕਿ ਭਵਿੱਖ ਵਿੱਚ ਅਸੀਂ ਆਪਣੇ ਪ੍ਰਦੇਸ਼ ਦੇ ਵਾਤਾਵਰਨ ਨੂੰ ਚੰਗਾ ਬਣਾ ਸਕੀਏ ਅਤੇ ਵਧੀਆ ਐਨਰਜੀ ਦਾ ਉਤਪਾਦਨ ਕਰ ਸਕੀਏ। ਇਸ ਵਿੱਚ ਵੱਖੋ-ਵੱਖਰੀਆਂ ਜਗ•ਾਂ ਤੋਂ ਆਏ ਮਾਹਿਰਾਂ ਨੇ ਆਪਣੇ ਤਜ਼ਰਬੇ ਲੋਕਾਂ ਨਾਲ ਸਾਂਝੇ ਕੀਤੇ। ਇਸ ਮੌਕੇ ਵੱਖ ਵੱਖ ਕੰਪਨੀਆਂ ਵੱਲੋਂ ਆਪਣੇ ਸਟਾਲ ਵੀ ਲਗਾਏ ਗਏ। ਇਸ ਮੌਕੇ ਪੇਡਾ ਦੇ ਏ.ਜੀ.ਐਮ ਸ. ਬਲਕਾਰ ਸਿੰਘ ਨੇ ਪੇਡਾ ਵਿੱਚ ਐਨਰਜੀ ਕੋਡ ਉੱਪਰ ਕੀਤੇ ਜਾ ਰਹੇ ਉਪਰਾਲੇ ਬਾਰੇ ਸਭ ਨੂੰ ਜਾਣੂ ਕਰਵਾਇਆ। ਇਸ ਮੌਕੇ ਐਲ.ਐਨ ਟੀ, ਲਾਇਡ, ਸੈਂਟ ਗੋਬਿਨ, ਜੀ.ਐਨ.ਜੀ ਦੇ ਮਾਹਿਰਾਂ ਨੇ ਕੋਡ ਬਾਰੇ ਜਾਣਕਾਰੀ ਦਿੱਤੀ।

ਲੁਧਿਆਣਾ (ਦਿਹਾਤੀ) ਪੁਲਿਸ ਵੱਲੋਂ ਅਪਰਾਧੀਆਂ 'ਤੇ ਸ਼ਿਕੰਜਾ ਕੱਸਣ ਲਈ ਨਵੀਂ ਸ਼ੁਰੂਆਤ

-ਜਲੰਧਰ-ਜਗਰਾਂਉ ਹਾਈਵੇ 'ਤੇ ਹਾਈਟੈਕ ਸਹੂਲਤਾਂ ਨਾਲ ਲੈੱਸ ਪੋਸਟ ਬਣਾਈ

ਜਗਰਾਂਉ,  - ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ 'ਤੇ ਸ਼ਿਕੰਜਾ ਕੱਸਣ ਲਈ ਨਵੀਂ ਸ਼ੁਰੂਆਤ ਕੀਤੀ ਗਈ ਹੈ।ਇਸ ਨਵੀਂ ਸ਼ੁਰੂਆਤ ਵਿੱਚ ਜ਼ਿਲ•ਾ ਦੇ ਸੀਲਿੰਗ ਪੁਆਇੰਟਾਂ 'ਤੇ  ਗੈਂਗਸਟਰਾਂ, ਨਸ਼ਾ ਤਸਕਰਾਂ ਅਤੇ ਨਜਾਇਜ਼ ਹਥਿਆਰ ਰੱਖਣ ਵਾਲਿਆਂ ਦੀ ਚੈਕਿੰਗ ਲਈ ਹਾਈਟੈੱਕ ਪੋਸਟਾਂ ਬਣਾਈਆਂ ਗਈਆਂ ਹਨ।ਇਸੇ ਤਰ•ਾਂ ਇੱਕ ਚੈੱਕ ਪੋਸਟ ਜਲੰਧਰ-ਜਗਰਾਂਉ ਹਾਈਵੇ ਉੱਪਰ ਸਿੱਧਵਾਂ ਬੇਟ ਦੇ ਨੇੜੇ ਸਤਲੁਜ ਦਰਿਆ ਦੇ ਪੁਲ 'ਤੇ ਬਣਾਈ ਗਈ ਹੈ। ਜਿੱਥੇ ਦਿਨ-ਰਾਤ ਇਸ ਜਗ•ਾ ਤੋਂ ਲੰਘਣ ਵਾਲੇ ਜਲੰਧਰ-ਜਗਰਾਂਉ ਨੂੰ ਆਉੁਣ-ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾਂਦੀ ਹੈ।

ਇਸ ਚੈੱਕ ਪੋਸਟ 'ਤੇ ਇੱਕ ਚੇਜਿੰਗ ਜਿਪਸੀ ਲਗਾਈ ਗਈ ਹੈ।ਜਿਸ ਪਰ ਐਲ.ਐਮ.ਜੀ ਫਿੱਟ ਕੀਤੀ ਗਈ ਹੈ, ਇਹ ਵਾਹਨ ਅਪਰਾਧੀਆਂ ਦਾ ਪਿੱਛਾ ਕਰਨ ਵਾਸਤੇ ਲਗਾਈ ਗਈ ਹੈ, ਜੋ ਨਾਕਾ ਤੋਂ ਭੱਜਣ ਦੀ ਕੋਸ਼ਿਸ਼ ਕਰਦੇ ਹਨ।ਇਸ ਚੈੱਕ ਪੋਸਟ ਤੋਂ ਲੰਘਣ ਵਾਲੇ ਵਾਹਨਾਂ ਦੀ ਚੈਕਿੰਗ ਲਈ ਕਰੀਬ ਇੱਕ ਦਰਜਨ ਮੁਲਾਜਮ ਜਿਹਨਾਂ ਵਿੱਚ 1 ਸਹਾਇਕ ਥਾਣੇਦਾਰ ਅਤੇ 2 ਮਹਿਲਾ ਸਿਪਾਹੀ ਹਨ, ਇੱਕ ਸ਼ਿਫਟ ਵਿੱਚ ਹਾਜ਼ਰ ਰਹਿੰਦੇ ਹਨ। ਇਸ ਚੈੱਕ ਪੋਸਟ 'ਤੇ ਤਿੰਨ ਸ਼ਿਫਟਾਂ ਵਿੱਚ ਕਰੀਬ 35 ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।ਜੋ ਸ਼ਿਫਟ ਵਾਈਜ਼ ਡਿਊਟੀ ਕਰਦੇ ਹਨ।ਚੈੱਕ ਪੋਸਟ 'ਤੇ ਤਾਇਨਾਤ ਕਰਮਚਾਰੀਆਂ ਨੂੰ ਗੈਂਗਸਟਰਾਂ/ਅਪਰਾਧੀਆਂ ਦਾ ਮੁਕਾਬਲਾ ਕਰਨ ਲਈ ਆਧੁਨਿਕ ਹਥਿਆਰ, ਜਿਵੇਂ ਕਿ ਏ.ਕੇ-47, ਏ.ਐਲ.ਆਰ ਆਦਿ ਮੁਹੱਈਆ ਕਰਵਾਏ ਗਏ ਹਨ।

ਇਸ ਤੋਂ ਇਲਾਵਾ ਇਸ ਚੈੱਕ ਪੋਸਟ 'ਤੇ ਕਰੀਬ 1 ਦਰਜਨ ਤੋਂ ਵੱਧ ਹਾਈਡਿਮੈਂਸ਼ਨ ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ ਹਨ।2 ਸੀ.ਸੀ.ਟੀ.ਵੀ. ਕੈਮਰੇ ਟੋਲ-ਪਲਾਜ਼ਾ ਉੱਪਰ ਲਗਾਏ ਗਏ ਹਨ।ਸਾਰੇ ਕੈਮਰੇ ਵਾਹਨ ਡਾਟ ਕਾਮ ਨਾਲ ਅਟੈਚ ਹਨ, ਜੋ ਟੈਬ ਰਾਹੀਂ ਗਲਤ ਨੰਬਰ ਪਲੇਟ ਚੈੱਕ ਕਰਦੇ ਹਨ।ਚੈੱਕ ਪੋਸਟ ਉੱਪਰ ਰਾਤ ਸਮੇਂ ਐਂਟੀਸਾਬੋਟੇਜ਼ ਚੈਕਿੰਗ ਵਾਸਤੇ ਗੱਡੀਆਂ ਦੇ ਹੇਠਲੇ ਹਿੱਸੇ ਨੂੰ ਚੈੱਕ ਕਰਨ ਲਈ ਸ਼ੀਸ਼ਾ ਆਦਿ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਪੁੱਲ ਪਰ ਫਲੱਡ ਲਾਈਟਾਂ ਵੀ ਲਗਾਈਆਂ ਗਈਆਂ ਹਨ।ਇਸ ਚੈੱਕ ਪੋਸਟ ਉੱਪਰ ਇੱਕ ਹਾਈਟੈੱਕ ਕੰਟਰੋਲ ਰੂਮ ਵੀ ਸਥਾਪਿਤ ਕੀਤਾ ਗਿਆ ਹੈ, ਜੋ ਇੰਟਰਨੈਟ ਤੇ ਵਾਇਰਲੈੱਸ ਸਿਸਟਮ ਨਾਲ ਲੈੱਸ ਹੈ।

ਸ੍ਰੀ ਅਰਪਿਤ ਸ਼ੁਕਲਾ, ਆਈ.ਪੀ.ਐਸ, ਆਈ.ਜੀ.ਪੀ, ਜ਼ੋਨ-2 ਜਲੰਧਰ ਨੇ ਇਸ ਚੈੱਕ ਪੋਸਟ ਦੀ ਇੰਸਪੈਕਸ਼ਨ ਕਰਦੇ ਸਮੇਂ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਚੁੱਕਿਆ ਗਿਆ ਇਹ ਕਦਮ ਕਰਾਈਮ ਨੂੰ ਕੰਟਰੋਲ ਕਰਨ ਅਤੇ ਨਸ਼ਿਆਂ ਨੂੰ ਠੱਲ ਪਾਉਣ ਲਈ ਅਤੇ ਨਜਾਇਜ਼ ਹਥਿਆਰਾਂ ਦੀ ਚੈਕਿੰਗ ਕਰਨ ਲਈ ਇੱਕ ਅਸਰਦਾਰ ਕਦਮ ਸਿੱਧ ਹੋਵੇਗਾ।ਇਹ ਚੈੱਕ ਪੋਸਟ ਅਪਰਾਧੀਆਂ ਅਤੇ ਸਮਾਜ ਵਿਰੋਧੀ ਅਨਸਰਾਂ ਦੀਆਂ ਹਰਕਤਾਂ, ਨਜਾਇਜ਼ ਹਥਿਆਰਾਂ ਅਤੇ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਚੈੱਕ ਕਰਨ ਵਿੱਚ ਸਹਾਈ ਹੋਵੇਗਾ।ਖਾਸ ਤੌਰ 'ਤੇ ਗੈਂਗਸਟਰਾਂ ਦੀ ਚੈਕਿੰਗ ਕੀਤੀ ਜਾਵੇਗੀ, ਜੋ ਇੱਕ ਜਗ•ਾ ਤੋਂ ਦੂਜੀ ਜਗ•ਾ ਉੱਪਰ ਜਾਂਦੇ ਹਨ।ਇਹ ਚੈੱਕ ਪੋਸਟਾਂ ਗੈਂਗਸਟਰਾਂ ਦੀਆਂ ਕਾਰਵਾਈਆਂ ਨੂੰ ਰੋਕਣ ਅਤੇ ਉਹਨਾਂ ਨੂੰ ਟਰੇਸ ਕਰਨ ਵਿੱਚ ਵੀ ਸਹਾਈ ਹੋਣਗੀਆਂ। ਇਸ ਤੋਂ ਇਲਾਵਾ ਨਸ਼ਿਆਂ ਦੇ ਕਾਰੋਬਾਰ ਨੂੰ ਠੱਲ ਪਾਉਣਗੀਆਂ।

ਸ੍ਰੀ ਗੁਰਸ਼ਰਨ ਸਿੰਘ ਸੰਧੂ, ਆਈ.ਪੀ.ਐਸ, ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਲੁਧਿਆਣਾ ਰੇਂਜ, ਲੁਧਿਆਣਾ ਨੇ ਕਿਹਾ ਕਿ ਇਸ ਕਦਮ ਦਾ ਮੁੱਖ ਉਦੇਸ਼ ਕਰਾਈਮ ਨੂੰ ਰੋਕਣ ਦਾ ਹੈ।ਇਸ ਮੌਕੇ ਸ੍ਰੀ ਸੁਰਜੀਤ ਸਿੰਘ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਲੁਧਿਆਣਾ (ਦਿਹਾਤੀ) ਨੇ ਦੱਸਿਆ ਕਿ ਚੈੱਕ ਪੋਸਟਾਂ 'ਤੇ ਇਸ ਕੰਮ ਲਈ ਬਹੁਤ ਹੀ ਵਧੀਆ, ਤਜ਼ਰਬੇਕਾਰ, ਆਪਣੇ ਕੰਮ ਵਿੱਚ ਦਿਲਚਸਪੀ ਰੱਖਣ ਵਾਲੇ, ਸਰੀਰਕ ਤੌਰ 'ਤੇ ਫਿੱਟ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਪੋਸਟ 'ਤੇ 'ਟਾਇਰ ਬਸਟਰ' ਲਗਾਇਆ ਗਿਆ ਹੈ, ਜੋ ਨਾਕੇ ਤੋਂ ਭੱਜਣ ਵਾਲੇ ਵਾਹਨਾਂ ਨੂੰ ਕਾਬੂ ਕਰਨ ਵਿੱਚ ਮਦਦ ਕਰੇਗਾ।

ਪੱਤਰਕਾਰ ਮਹਿਦੂਦਾਂ ਦੇ ਘਰ ਤੇ ਅਕਾਲੀ ਵਿਧਾਇਕ ਢਿੱਲੋਂ ਦੇ ਖਾਸਮਖਾਸ ਨੇ ਦੇਰ ਰਾਤ ਕੀਤਾ ਹਮਲਾ

ਪੱਤਰਕਾਰ ਭਾਈਚਾਰੇ ਨੇ ਪੁਲਿਸ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ, ਪੁਲਿਸ ਕਮਿਸ਼ਨਰ ਨੇ ਫੌਰੀ ਕਾਰਵਾਈ ਦਾ ਦਿੱਤਾ ਭਰੋਸਾ

ਲੁਧਿਆਣਾ :   ਰੋਜਾਨਾ ਪਹਿਰੇਦਾਰ ਦੇ ਨਿਡਰ ਤੇ ਨਿਰਪੱਖ ਸੀਨੀਅਰ ਪੱਤਰਕਾਰ ਗੁਰਪ੍ਰੀਤ ਸਿੰਘ ਮਹਿਦੂਦਾਂ ਦੇ ਘਰ ਤੇ ਮੁਹੱਲੇ ਵਿੱਚ ਰਹਿੰਦੇ ਅਕਾਲੀ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਦੇ ਖਾਸਮਖਾਸ ਯੂਥ ਆਗੂ ਬਲਜੀਤ ਸਿੰਘ ਬੱਲੀ ਨੇ ਸਾਥੀਆਂ ਸਮੇਤ ਨਸ਼ੇ ਵਿੱਚ ਧੁੱਤ ਹੋ ਕੇ ਦੇਰ ਰਾਤ ਘਰ ਵਿੱਚ ਵਡ਼ ਕੇ ਹਮਲਾ ਕਰ ਦਿੱਤਾ। ਪੱਤਰਕਾਰ ਨੇ ਭੱਜਕੇ ਅੰਦਰ ਵਡ਼ ਕੇ ਆਪਣੀ ਜਾਨ ਬਚਾਈ। ਪੱਤਰਕਾਰ ਦੇ ਦੱਸਣ ਤੋਂ ਇਲਾਵਾ ਏਹ ਚਰਚਾ ਸੁਣੀ ਗਈ ਕਿ ਪੱਤਰਕਾਰ ਨੇ ਮੁਹੱਲੇ ਵਿੱਚ ਹੀ ਚੱਲਦੇ ਜਿਸ ਚੱਕਲਾ ਘਰ ਨੂੰ ਬੰਦ ਕਰਵਾਇਆ ਹੈ ਉਸ ਵਿੱਚੋਂ ਇਸ ਯੂਥ ਆਗੂ ਨੂੰ ਹਫਤਾ ਜਾਂਦਾ ਸੀ ਜਿਸ ਦੇ ਬੰਦ ਹੋਣ ਦੇ ਡਰ ਤੋਂ ਬੁਖਲਾਏ ਇਸ ਆਗੂ ਨੇ ਪੱਤਰਕਾਰ ਤੇ ਸੋਚੀ ਸਮਝੀ ਸ਼ਾਜਿਸ ਤਹਿਤ ਸਰੀਰਕ ਨੁਕਸਾਨ ਕਰਕੇ ਖੌਫ ਪੈਦਾ ਕਰਨ ਲਈ ਹਮਲਾ ਕੀਤਾ ਹੈ। ਹੱਦ ਤਾਂ ਉਦੋਂ ਹੋ ਗਈ ਜਦੋਂ ਇਸ ਹੰਕਾਰੇ ਆਗੂ ਅਤੇ ਉਸਦੇ ਸਾਥੀਆਂ ਨੇ ਪੁਲਿਸ ਦੀ ਹਾਜਰੀ ਵਿੱਚ ਹੀ ਸ਼ਰੇਆਮ ਲਲਕਾਰੇ ਮਾਰਦਿਆਂ ਜਾਤੀ ਸੂਚਕ ਸਬਦਾਂ ਦੀ ਵਰਤੋਂ ਕਰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਯੂਥ ਆਗੂ ਵੱਲੋਂ ਕੀਤੇ ਇਸ ਹਮਲੇ ਦੀ ਮੁਹੱਲਾ ਨਿਵਾਸੀਆਂ ਤੋਂ ਇਲਾਵਾ ਇਲਾਕੇ ਦੇ ਲੋਕਾਂ ਨੇ ਏਹ ਕਹਿਕੇ ਨਿੰਦਾ ਕੀਤੀ ਕਿ ਸੂਬੇ ਚੋਂ ਅਕਾਲੀ ਦਲ ਦੀ ਸਰਕਾਰ ਤਾਂ ਭਾਵੇਂ ਚੱਲੀ ਗਈ ਹੈ ਪਰ ਅਕਾਲੀਆਂ ਦੀ ਗੁੰਡਾਗਰਦੀ ਕਰਨ ਦੀ ਆਦਤ ਨਹੀ ਗਈ।

 

 

ਪੱਤਰਕਾਰਾਂ ਦੇ ਇੱਕ ਵਫਦ ਜਿਸਦੀ ਅਗਵਾਈ ਸੀਨੀਅਰ ਪੱਤਰਕਾਰ ਸ੍ਰੀ ਪਰਮੋਦ ਬਾਤਿਸ਼, ਸਰਬਜੀਤ ਸਿੰਘ ਲੁਧਿਆਣਵੀ, ਸਮਰਾਟ ਸ਼ਰਮਾ, ਐਡਵੋਕੇਟ ਗੌਰਵ ਅਰੋਡ਼ਾ ਅਤੇ ਐਸ ਪੀ ਸਿੰਘ ਕਰ ਰਹੇ ਸਨ ਨੇ ਗੁਰਪ੍ਰੀਤ ਸਿੰਘ ਮਹਿਦੂਦਾਂ ਨੂੰ ਨਾਲ ਲੈ ਕੇ ਪੁਲਿਸ ਕਮਿਸ਼ਨਰ ਨਾਲ ਮੁਲਾਕਾਤ ਕਰ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ। ਪੁਲਿਸ ਕਮਿਸ਼ਨਰ ਨੇ ਸਾਰੀ ਗੱਲ ਨੂੰ ਧਿਆਨ ਨਾਲ ਸੁਣ ਕੇ ਕਾਰਵਾਈ ਦਾ ਭਰੋਸਾ ਦਿੱਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ: ਮਹਿਦੂਦਾਂ ਨੇ ਦੱਸਿਆ ਕਿ ਇੱਕ ਮੀਟਿੰਗ ਕਰਕੇ ਔਰਤਾਂ ਨੇ ਮੁਹੱਲੇ ਵਿੱਚ ਦੇਹ ਵਪਾਰ ਦਾ ਧੰਧਾ ਚੱਲਣ ਦੀ ਗੱਲ ਆਖੀ ਤੇ ਇਸ ਨੂੰ ਬੰਦ ਕਰਵਾਉਣ ਲਈ ਮੰਗ ਕੀਤੀ। ਚੱਕਲਾ ਘਰ ਤੇ ਕਾਰਵਾਈ ਕਰਵਾਉਣ ਲਈ ਸਾਰੇ ਮੁੱਹਲੇ ਵੱਲੋਂ ਪੁਲਿਸ ਨੂੰ ਇੱਕ ਸਿਕਾਇਤ ਲਿਖ ਕੇ ਦਸਤਖਤ ਵੀ ਕੀਤੇ ਗਏ। ਏਹ ਆਗੂ ਅਤੇ ਇਸਦੇ ਸਾਥੀ ਪੁਲਿਸ ਨੂੰ ਦਿੱਤੀ ਜਾਣ ਵਾਲੀ ਸਿਕਾਇਤ ਤੇ ਬਿਨਾਂ  ਦਸਤਖਤ ਕੀਤੇ ਬਿਨਾਂ  ਹੀ ਲਲਕਾਰ ਮਾਰਦੇ ਹੋਏ ਉਥੋਂ ਚਲੇ ਗਏ ਸਨ।
ਪੁਲਿਸ ਚੌਂਕੀ ਮੁੰਡੀਆਂ ਦੇ ਇੰਚਾਰਜ ਸ੍ਰੀ ਅਸ਼ਵਨੀ ਕੁਮਾਰ ਅਤੇ ਥਾਣਾ ਮੁੱਖੀ ਜਮਾਲਪੁਰ ਸ: ਅਵਤਾਰ ਸਿੰਘ ਨੂੰ ਮੁਹੱਲੇ ਵਾਲਿਆਂ ਦੀ ਸਾਂਝੀ ਸਿਕਾਇਤ ਦਿੱਤੀ ਜਿਸ ਤੇ ਉਨਾਂ  ਬਿਨਾਂ  ਕੋਈ ਦੇਰੀ ਕੀਤੇ ਐਕਸ਼ਨ ਲਿਆ ਅਤੇ ਚੱਕਲੇ ਤੇ ਜਾ ਕੇ ਇਸਦੇ ਸੰਚਾਲਕ ਖਾਨ ਨੂੰ ਆਪਣਾ ਏਹ ਧੰਧਾ ਬੰਦ ਕਰਨ ਦੀ ਚੇਤਾਵਨੀ ਦਿੱਤੀ। ਪੂਰੇ ਮੁਹੱਲੇ ਖਾਸ ਕਰ ਔਰਤਾਂ ਨੇ ਪੁਲਿਸ ਵੱਲੋਂ ਕੀਤੇ ਇਸ ਕਾਰਜ ਦੀ ਰੱਜ ਕੇ ਸਲਾਘਾ ਕੀਤੀ ਅਤੇ ਮੌਕੇ ਤੇ ਹੀ ਉਨਾਂ  ਦਾ ਧੰਨਵਾਦ ਕੀਤਾ। ਚੱਕਲਾ ਘਰ ਤੇ ਕਾਰਵਾਈ ਦੀ ਸੂਚਨਾ ਜਿਉਂ ਹੀ ਇਸ ਆਗੂ ਨੂੰ ਪਤਾ ਲੱਗੀ ਤਾਂ ਉਸ ਨੇ ਆਪਣੇ ਸਾਥੀਆਂ ਨਾਲ ਸ਼ਰਾਬ ਪੀਤੀ ਅਤੇ ਰਾਤੀਂ ਸਾਢੇ ਕੁ ਨੌ ਦੇ ਕਰੀਬ ਜਦੋਂ ਮੈਂ ਗਲੀ ਵਿੱਚ ਬੈਠਾ ਸੀ, ਬਲਜੀਤ ਸਿੰਘ ਬੱਲੀ, ਵਿਜੇ ਕੁਮਾਰ, ਅਵਤਾਰ ਰਾਣਾ, ਸੰਭੂ ਸ਼ਾਹਨੀ ਅਤੇ ਰਾਕੇਸ਼ ਗੱਡੀ ਰੋਕ ਕੇ ਜਾਤੀ ਸੂਚਕ ਸਬਦਾਂ ਦੀ ਵਰਤੋਂ ਕਰਕੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗੇ। ਕੁੱਟਮਾਰ ਕਰਨ ਦੀ ਨੀਅਤ ਨਾਲ ਜਦੋਂ ਏਹ ਗੱਡੀ ਚੋਂ ਬਾਹਰ ਨਿਕਲਣ ਲੱਗੇ ਤਾਂ ਮੈਂ ਆਪਣੇ ਬਾਕਰ (ਵੈਸਾਖੀਆਂ ਰੂਪੀ ਲੋਹੇ ਦਾ ਢਾਂਚਾ) ਦੇ ਸਹਾਰੇ ਭੱਜ ਕੇ ਆਪਣੇ ਘਰ ਅੰਦਰ ਵਡ਼ ਗਿਆ। ਇਨਾਂ  ਮੇਰੇ ਘਰ ਦਾ ਬੂਹਾ ਜੋਰ ਜੋਰ ਨਾਲ ਖਡ਼ਕਾਉਂਦਿਆਂ ਗਾਲੀ ਗਲੋਚ ਕੀਤੀ ਅਤੇ ਆਪਣੇ ਘਰ ਅੱਗੇ ਜਾ ਕੇ ਉੱਚੀ ਡੈਕ ਲਗਾ ਕੇ ਗਲੀ ਵਿੱਚ ਹੀ ਸ਼ਰਾਬ ਪੀਣ ਲੱਗੇ ਅਤੇ ਉੱਚੀ ਉੱਚੀ ਬੱਕਰੇ ਬੁਲਾਉਂਦੇ ਤੇ ਲਲਕਾਰੇ ਮਾਰਦੇ ਹੋਏ ਮੈਨੂੰ ਧਮਕਾਉਣ ਲੱਗੇ। ਮੇਰੇ ਵੱਲੋਂ ਇਸਦੀ ਸੂਚਨਾ ਚੌਂਕੀ ਇੰਚਾਰਜ ਅਸ਼ਵਨੀ ਕੁਮਾਰ ਨੂੰ ਦਿੱਤੀ ਗਈ ਜਿਨਾਂ  ਤਿੰਨ ਪੁਲਿਸ ਮੁਲਾਜਮ ਮੌਕੇ ਤੇ ਭੇਜੇ। ਉਨਾਂ  ਦੀ ਹਾਜਰੀ ਵਿੱਚ ਵੀ ਏਹ ਲੋਕ ਮੈਨੂੰ ਜਾਤੀ ਸੂਚਕ ਗਾਲਾਂ ਕੱਢਦੇ ਅਤੇ ਧਮਕੀਆਂ ਦਿੰਦੇ ਹੋਏ ਲਲਕਾਰਦੇ ਮਾਰਦੇ ਹੋਏ ਦੁਬਾਰਾ ਮੇਰੇ ਘਰ ਅੱਗੇ ਆ ਗਏ। ਆਪਣੀ ਪੇਸ਼ ਨਾ ਜਾਂਦੀ ਦੇਖ ਏਹ ਤਿੰਨੋਂ ਪੁਲਿਸ ਵਾਲੇ ਵਾਪਸ ਚਲੇ ਗਏ ਜਿਸ ਕਾਰਨ ਇਨਾਂ  ਦੇ ਹੌਂਸਲੇ ਹੋਰ ਵਧ ਗਏ। ਮਾਮਲਾ ਹੋਰ ਜਿਆਦਾ ਗੰਭੀਰ ਹੁੰਦਾ ਦੇਖ ਮੈਂ ਪੁਲਿਸ ਕਮਿਸ਼ਨਰ ਸ੍ਰੀ ਰਾਜਿੰਦਰ ਨਾਥ ਢੋਕੇ ਅਤੇ ਡਿਪਟੀ ਪੁਲਿਸ ਕਮਿਸ਼ਨਰ ਸ੍ਰੀ ਧਿਰੁਮਨ ਨਿੰਬਲੇ ਨੂੰ ਫੋਨ ਕੀਤਾ ਜਿਨਾਂ  ਮੌਕੇ ਤੇ ਫੋਰਸ ਭੇਜੀ ਅਤੇ ਏ ਸੀ ਪੀ ਸਾਹਨੇਵਾਲ ਹਰਕੰਵਲ ਕੌਰ ਬਰਾਡ਼ ਵੀ ਲਗਾਤਾਰ ਮੇਰੇ ਸਪੰਰਕ ਵਿੱਚ ਰਹੀ। ਪੁਲਿਸ ਨੇ ਮੌਕੇ ਤੇ ਬਲਜੀਤ ਸਿੰਘ ਬੱਲੀ ਨੂੰ ਸ਼ਰਾਬੀ ਹਾਲਤ ਵਿੱਚ ਕਾਬੂ ਕਰ ਲਿਆ ਜੋ ਪੁਲਿਸ ਫੌਰਸ ਦੀ ਮੌਜੂਦਗੀ ਵਿੱਚ ਧਮਕੀਆਂ ਦਿੰਦਾ ਰਿਹਾ। ਬਾਅਦ ਵਿੱਚ ਦੋ ਹੋਰ ਸ਼ਰਾਬੀ ਅਵਤਾਰ ਰਾਣਾ ਅਤੇ ਰਾਕੇਸ਼ ਕੁਮਾਰ ਨੂੰ ਤਾਂ ਕਾਬੂ ਕਰ ਲਿਆ ਗਿਆ ਪਰ ਬਾਕੀ ਭੱਜਣ ‘ਚ ਕਾਮਯਾਬ ਹੋ ਗਏ। ਫਡ਼ੇ  ਗਏ ਤਿੰਨਾਂ ਆਰੋਪੀਆਂ ਦੇ ਮੈਡੀਕਲ ਚੈੱਕ ਅਪ ਕਰਵਾਉਣ ਤੋਂ ਬਾਅਦ ਉਨਾਂ  ਨੂੰ ਹਵਾਲਾਤ ਵਿੱਚ ਬੰਦ ਕਰ ਦਿੱਤਾ ਗਿਆ।
ਮੈਂ ਪੁਲਿਸ ਕਮਿਸ਼ਨਰ  ਰਾਜਿੰਦਰ ਨਾਥ ਢੋਕੇ, ਡਿਪਟੀ ਪੁਲਿਸ ਕਮਿਸ਼ਨਰ  ਧਿਰੂਮਲ ਨਿੰਬਲੇ, ਏ ਸੀ ਪੀ ਹਰਕਮਲ ਕੌਰ ਬਰਾਡ਼, ਥਾਣਾ ਮੁੱਖੀ ਅਵਤਾਰ ਸਿੰਘ ਅਤੇ ਚੌਂਕੀ ਇੰਚਾਰਜ ਅਸ਼ਵਨੀ ਕੁਮਾਰ ਦਾ ਧੰਨਵਾਦ ਕਰਦਾ ਹਾਂ ਕਿ ਜਿਨਾਂ  ਮੌਕੇ ਤੇ ਕਾਰਵਾਈ ਨੂੰ ਕਰਕੇ ਮੈਨੂੰ ਸੁਰੱਖਿਆ ਦਿੱਤੀ। ਮੈਂ ਮੰਗ ਕਰਾਂਗਾ ਕਿ ਪੁਲਿਸ ਦੀ ਮੌਜੂਦਗੀ ਵਿੱਚ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਅਤੇ ਜਾਤੀ ਸੂਚਕ ਗਾਲਾਂ ਕੱਢ ਕੇ ਧਮਕਾਉਣ, ਸਰਬਜਨਕ ਥਾਂ ਤੇ ਗੱਡੀ ਖਡ਼ੀ ਕਰਕੇ ਉਸਦੇ ਡੈਕ ਦੀ ਉੱਚੀ ਅਵਾਜ ਕਰਕੇ ਸ਼ਰਾਬ ਪੀਣ ਦੇ ਦੋਸ਼ਾਂ ਤਹਿਤ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਚੱਕਲਾ ਘਰ ਬੰਦ ਹੋਣ ਤੋਂ ਬਾਅਦ ਏਹ ਬੁਖਲਾਹਟ ਵਿੱਚ ਕਿਉਂ ਆਏ ਬਾਰੇ ਵੀ ਜਾਂਚ ਕਰਕੇ ਵੱਖਰੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਵੱਡੀ ਗਿਣਤੀ ਵਿੱਚ ਪੱਤਰਕਾਰ ਭਾਈਚਾਰਾ ਹਾਜਰ ਸੀ।

Monday, 6 November 2017

‌ਆਪ ਨੇ ਨਗਰ ਨਿੱਗਮ ਚੋਣਾ ਲਈ  ਤਿਆਰੀ  ਆਰੰਭੀ‌, ਉਮੀਦਵਾਰਾਂ ਦੀ ਚੋਣ ਲਈ  ਹਲਕਾ ਵਾਰ ਕਮੇਟੀਆਂ  ਕੀਤੀਆਂ ਗਠਤ

‌ਕਾਂਗਰਸ ਸਰਕਾਰ ਜਰੂਰੀ ਸਹੂਲਤਾਂ  ਦੇਣ ‘ਚ ਨਾਕਾਮ: ਅਰੋਡ਼ਾ

‌ਲੁਧਿਆਣਾ , : ਆਮ  ਆਦਮੀ  ਪਾਰਟੀ  ਨੇ ਆਉਂਦੀਆਂ  ਨਗਰ ਨਿਗਮ ਚੋਣਾਂ  ਨੂੰ  ਮੁੱਖ ਰੱਖਦੇ ਤਿਆਰੀਆਂ  ਤੇਜ ਕਰ ਦਿਤੀਆਂ ਹਨ, ਸ਼ਹਿਰ ਦੇ ਸਾਰੇ ਵਾਰਡਾਂ ਵਿਚ  ਮਜਬੂਤ  ਉਮੀਦਵਾਰਾਂ ਦੀ ਸ਼ਨਾਖਤ ਕਰਨ ਲਈ ਹਲਕੇ ਵਾਰ 5 ਮੈੰਬਰੀ ਸਕਰੀਨਿੰਗ ਕਮੇਟੀਆਂ  ਦਾ ਗਠਨ ਕੀਤਾ  ਗਿਆ  ਹੈ। ‌ਇਸ ਸਬੰਧੀ  ਵਿਚਾਰਾਂ  ਕਰਨ ਲਈ  ਬੀਤੀ ਦੇਰ   ਸ਼ਾਮ ਲੁਧਿਆਣਾ  ਸ਼ਹਿਰੀ ਦੇ ਅਹੁਦੇਦਾਰਾਂ ਅਤੇ  ਸੂਬਾ ਕਮੇਟੀ  ਦੇ ਮੈਂਬਰਾਂ  ਦੀ ਇੱਕ  ਵਿਸ਼ੇਸ਼ ਮੀਟਿੰਗ  ਪਾਰਟੀ  ਦੇ ਸਹਿ- ਪ੍ਰਧਾਨ  ਅਮਨ ਅਰੋਡ਼ਾ  ਦੀ ਪ੍ਰਧਾਨਗੀ ਹੇਠ  ਜੱਸੋਵਾਲ ਨਿਵਾਸ ਗੁਰਦੇਵ  ਨਗਰ ਵਿਖੇ  ਹੋਈ। ਇਸ ਮੀਟਿੰਗ  ਨੂੰ  ਅਮਨ  ਅਰੋਡ਼ਾ  ਤੋਂ  ਇਲਾਵਾ ਉਪ ਵਿਰੋਧੀ  ਨੇਤਾ  ਸਰਵਜੀਤ ਕੌਰ, ਵਧਾਇਕ ਕੁਲਤਾਰ ਸਿੰਘ  ਸੰਧਵਾਂ, ਜ਼ੋਨ  ਪ੍ਰਧਾਨ  ਗੁਰਦਿੱਤ  ਸਿੰਘ  ਸੇਖੋਂ , ਸੂਬਾ ਜਨਰਲ ਸਕੱਤਰ  ਅਹਿਬਾਬ ਸਿੰਘ  ਗਰੇਵਾਲ, ਜਿਲਾ ਪ੍ਰਧਾਨ  ਦਲਜੀਤ ਸਿੰਘ  ਗਰੇਵਾਲ,   ਸੂਬਾ ਮੀਡੀਆ ਕਮੇਟੀ  ਦੇ ਮੈਂਬਰ  ਦਰਸ਼ਨ ਸਿੰਘ  ਸ਼ੰਕਰ, ਅਮਨਦੀਪ ਮੋਹੀ ਅਤੇ  ਮੋਹਣ ਵਿਰਕ ਨੇ ਵੀ ਸੰਬੋਧਨ  ਕੀਤਾ ।
‌ਮੀਟਿੰਗ  ਨੂੰ  ਸੰਬੋਧਨ ਕਰਦੇ ਅਮਨ ਅਰੋਡ਼ਾ  ਨੇ ਕਿਹਾ ਕਿ ਪਾਰਟੀ  ਆਉਂਦੀਆਂ  ਸਾਰੀਆਂ  ਨਗਰ  ਨਿਗਮਾਂ ਦੀਆਂ  ਚੋਣਾਂ  ਪੂਰੇ ਜ਼ੋਰਸ਼ੋਰ ਨਾਲ ਲਡ਼ੇਗੀ ਇਸ ਮੰਤਵ ਲਈ  ਸੂਬਾ  ਲੀਡਰਸ਼ਿਪ  ਵਲੋਂ  ਵੱਖ ਵੱਖ ਸ਼ਹਿਰਾਂ ਵਿਚ ਤਿਆਰੀ  ਮੀਟਿੰਗਾਂ ਕੀਤੀਆਂ  ਜਾ ਰਹੀਆਂ  ਹਨ । ਉਨਾਂ   ਕਿਹਾ ਕਿ ਕਾਂਗਰਸ  ਸਰਕਾਰ ਨੇ ਚੋਣਾਂ  ਦੌਰਾਨ ਕੀਤੇ  ਸਾਰੇ ਵਾਦਿਆਂ ਤੋਂ  ਮੁਕਰ ਕੇ ਲੋਕਾਂ  ਨੂੰ  ਨਿਰਾਸ਼  ਕੀਤਾ  ਹੈ ਅਤੇ ਸ਼ਹਿਰਾਂ ਵਿਚ ਮੁਢਲੀਆਂ ਸਹੂਲਤਾਂ  ਵਿਚ ਸੁਧਾਰ ਲਿਆਉਣ  ਵਿਚ ਬੁਰੀ  ਤਰਾਂ ਨਾਕਾਮ ਰਹੀ ਹੈ  ਅਤੇ  ਹਰ ਵਰਗ ਦੇ ਲੋਕਾਂ  ਵਿਚ ਸਰਕਾਰ ਦੀ ਕਾਰਗੁਜਾਰੀ ਤੋਂ  ਮਾਯੂਸ  ਹਨ। ਉਨਾਂ   ਕਿਹਾ ਕਿ ਆਮ ਆਦਮੀ  ਪਾਰਟੀ  ਚੋਣਾਂ  ਪਿਛੋਂ  ਸ਼ਹਿਰਾਂ ਦਾ ਸਰਬਪੱਖੀ ਵਿਕਾਸ ਯਕੀਨੀ ਬਣਾਏਗੀ।
‌ਮੀਟਿੰਗ  ਨੂੰ  ਸੰਬੋਧਨ ਕਰਦੇ ਦਲਜੀਤ ਸਿੰਘ  ਗਰੇਵਾਲ  ਨੇ ਪਾਰਟੀ  ਦੀ ਟਿਕਟ ਤੇ ਵੱਖ  ਵੱਖ  ਵਾਰਡਾਂ ਤੋਂ  ਚੋਣ ਲਡ਼ਨ ਦੇ ਚਾਹਵਾਨ ਵਲੰਟੀਅਰਾ  ਨੂੰ  ਕਿਹਾ ਕਿ ਉਹ ਸਬੰਧਤ ਹਲਕੇ  ਦੀ ਸਕਰੀਨਿੰਗ ਕਮੇਟੀ  ਪਾਸ ਆਪਣਾ  ਦਾਅਵਾ ਪੇਸ਼ ਕਰਨ, ਜੋ ਇਕ ਹਫਤੇ  ਦੇ ਅੰਦਰ   ਸਿਫਾਰਸ਼  ਪਾਰਟੀ  ਹਾਈ ਕਮਾਂਡ ਨੂੰ  ਸੌਂਪਣਗੀਆਂ।ਲੁਧਿਆਣਾ  ਸ਼ਹਿਰ ਦੇ ਸਾਰੇ 6 ਹਲਕਿਆਂ ਲਈ   ਗਠਤ ਕੀਤੀਆਂ ਸਕਰੀਨਿੰਗ ਕਮੇਟੀਆਂ  ਇਸ ਪ੍ਰਕਾਰ ਹਨ ।
ਲੁਧਿਆਣਾ  ਪੱਛਮੀ ਕਮੇਟੀ  ਵਿਚ ਮੁਨੀਸ਼ ਖੋਸਲਾ, ਅਮਰਿੰਦਰ  ਸਿੰਘ  ਜੱਸੋਵਾਲ, ਗਿਆਨ  ਚੰਦ  ਸਿੰਗਲਾ, ਸੁਸ਼ੀਲ ਕੁਮਾਰੀ ਅਤੇ  ਨਾਨਕ ਸਿੰਘ . ਲੁਧਿਆਣਾ  ਪੂਰਬੀ ਕਮੇਟੀ ਵਿਚ ਰਵੀ ਮੌਂਗਾ, ਰਵਿੰਦਰ  ਸਿੰਘ  ਉੱਪਲ, ਰਜਿੰਦਰ ਸਿੰਘ  ਫਾਈਨ ਟੋਨ, ਕੁਲਦੀੋਪ ਕੁਮਾਰ ਸ਼ਰਮਾ ਅਤੇ ਬਖਸ਼ੀਸ਼ ਸਿੰਘ, ਲੁਧਿਆਣਾ ਉਤਰੀ ਕਮੇਟੀ ਵਿਚ ਪੁਨੀਤ ਸਾਹਨੀ,  ਅਤੁਲ ਦੱਤਾ , ਅਸ਼ੋਕ ਵਿਰਮਾਨੀ, ਘੂਰਾ ਅਤੇ  ਨਵਨੀਤ ਕੌਰ । ਲੁਧਿਆਣਾ  ਕੇਂਦਰੀ ਸੁਰੇਸ਼ ਗੋਇਲ, ਹਰਜੀਤ  ਸਿੰਘ , ਬਾਲ ਕਿ੍ਸ਼ਨ ਪੱਪੀ, ਸੁਖਵਿੰਦਰ ਸਿੰਘ  ਅਤੇ  ਪ੍ਰਭਜੀਤ ਕਰਨ ਸਿੰਘ । ਲੁਧਿਆਣਾ  ਦੱਖਣੀ  ਕਮੇਟੀ  ਵਿਚ ਰਜਿੰਦਰਪਾਲ ਕੌਰ, ਡਾ. ਤਰਲੋਚਨ  ਸਿੰਘ , ਸੁਲਤਾਨ  ਸਿੰਘ , ਬੀਰ ਸੁਖਪਾਲ ਸਿੰਘ ਅਤੇ  ਸੁਰਜੀਤ  ਸਿੰਘ  । ਆਤਮ  ਨਗਰ ਕਮੇਟੀ  ਵਿਚ ਰਵਿੰਦਰਪਾਲ ਸਿੰਘ  ਪਾਲੀ, ਮਾਸਟਰ  ਹਰੀ  ਸਿੰਘ , ਬਲਦੇਵ ਸਿੰਘ , ਪ੍ਰੀਤਇੰਦਰ ਸਿੰਘ  ਅਤੇ  ਰਾਜ ਕੁਮਾਰ ਅੱਗਰਵਾਲ ਸ਼ਾਮਿਲ ਕੀਤੇ  ਗਏ ਹਨ। ਸਾਹਨੇਵਾਲ  ਹਲਕੇ ਦੇ   ਵਾਰਡਾਂ ਲਈ ਕਮੇਟੀ ਵਿਚ  ਸੁਖਦੇਵ ਸਿੰਘ  ਅਤੇ  ਬਲਬੀਰ ਚੌਧਰੀ ਸ਼ਾਮਿਲ ਕੀਤੇ ਗਏ ਹਨ

Thursday, 2 November 2017

*कोहरे वाले दिन बच्चों को स्कूल भेजने से पहले रखें इन बातों का ध्यान*

सर्दी के मौसम के आगाज के साथ ही कोहरे ने ‘कहर’ ढाना शुरू कर दिया है।
ABOHAR : प्रत्येक वर्ष कोहरे के कारण असंख्य हादसे घटते हैं और कई जिंदगियां मौत की आगोश में समा जाती है। कोहरे का सबसे प्रतिकूल असर प्रात: स्कूल जाने वाले विद्यार्थियों और नौकरी व व्यवसाय पर जाने वाले लोगों पर पड़ता है। ऐसे में हादसों से बचाव हेतु सावधानी बरतना बेहद जरूरी है। जहां अभिभावकों को प्रात: बच्चों को स्कूल छोडऩे जाते समय सावधानी बरतने की जरूरत है वहीं सभी वाहन चालकों को भी सजग रहना चाहिए।
स्कूली वाहन चालक व अभिभावक इन बातों का रखे ध्यान:
* जहां तक संभव हो कोहरे वाले दिन अभिभावक खुद बच्चों को स्कूल छोड़कर जाएं।
*धुंध के दौरान उच्च बीम पर ड्राइविंग न करे। उच्च बीम प्रतिबिंब बनाते हुए धुंधलापन और बढ़ा देती है जबकि कम बीम धुंध पर रोशनी डालते हुए सही रास्ता दिखाने में मदद करती है।
* वाहन की गति कम रखे और अपने स्पीडोमीटर पर ध्यान दे।
* धुंध दौरान वाहन में लाऊड म्यूजिक न चलाए और आस-पास के यातायात पर नजर रखे।
* सड़क के बीचों-बीच वाहन मत चलाए।
* अपने वाहनों पर रिफलैक्टर जरूर लगवाकर रखे ताकि पीछे से आ रहे वाहन चालक को आगे जा रहे वाहन का पता चल सके।
* खिड़कियां साफ रखे और ड्री-फ्रासटर और विंडस्क्रीन वाइपर्ज का प्रयोग करे।
* इंडीगेटर वाहन मोडऩे से कम से कम 10 सैकिंड पहले दे।
* बिल्कुल भी दिखाई न देने की सूरत में सड़क पर बनी सफेद लाइनों व चिह्नों का सहारा ले।
* ड्राइविंग करते समय सयंम रखे और ओवरटेकिंग करने में जल्दबाजी मत करे।
अभिभावकों को चाहिए कि वह सुबह जल्दी उठकर बच्चों को स्कूल भेजने हेतु तैयारी मुकम्मल करे। सामान्य दिनों के मुकाबले थोड़ा और जल्दी बच्चों को स्कूल छोडऩे के लिए निकलें। रास्ते में वाहनों की रफ्तार धीमी रखें। जल्दबाजी बिल्कुल भी न करे। वाहनों की लाइट जलाकर रखे। बच्चों के स्कूल वैन ड्राइवर को भी सावधानी बरतने की अपील करे। एक बात सदैव याद रखें कि कभी न पहुंचने से बेहतर है थोड़ा देरी से पहुंचना। आपकी जान कीमती है, इसलिए इसके साथ रिस्क कभी मत लें।
*राजीव गुप्ता प्रिंसिपल*
*आधारशिला प्ले वे कान्वेंट स्कूल*