Thursday, 10 July 2025

ਲੁਧਿਆਣਾ ਵਿੱਚ ਸ਼ੁਰੂ ਹੋਈ ਈਜ਼ੀ ਰਜਿਸਟਰੀ ਸਕੀਮ, ਲੋਕਾਂ ਨੂੰ ਮਿਲੇਗਾ ਵੱਡਾ ਰਾਹਤ – ਜਤਿੰਦਰ ਖੰਗੂੜਾ

ਲੁਧਿਆਣਾ ਵਿੱਚ ਸ਼ੁਰੂ ਹੋਈ ਈਜ਼ੀ ਰਜਿਸਟਰੀ ਸਕੀਮ, ਲੋਕਾਂ ਨੂੰ ਮਿਲੇਗਾ ਵੱਡਾ ਰਾਹਤ – ਜਤਿੰਦਰ ਖੰਗੂੜਾ



ਲੁਧਿਆਣਾ, 10 ਜੁਲਾਈ 2025:


ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ 8 ਜੁਲਾਈ ਨੂੰ ਮੁਹਾਲੀ ਵਿੱਚ ਸ਼ੁਰੂ ਕੀਤੀ ਗਈ "ਈਜ਼ੀ ਰਜਿਸਟਰੀ ਸਕੀਮ" ਨੂੰ ਹੁਣ ਲੁਧਿਆਣਾ 'ਚ ਵੀ ਲਾਗੂ ਕਰ ਦਿੱਤਾ ਗਿਆ ਹੈ। ਇਸ ਸੰਬੰਧ ਵਿੱਚ ਆਮ ਆਦਮੀ ਪਾਰਟੀ ਦੇ ਲੁਧਿਆਣਾ ਸ਼ਹਿਰੀ ਪ੍ਰਧਾਨ ਜਤਿੰਦਰ ਖੰਗੂੜਾ ਨੇ ਪ੍ਰੈਸ ਨੋਟ ਜਾਰੀ ਕਰਕੇ ਇਸ ਯੋਜਨਾ ਦੀ ਤਾਰੀਫ ਕੀਤੀ ਤੇ ਇਸਨੂੰ ਆਮ ਲੋਕਾਂ ਲਈ ਇੱਕ ਇਤਿਹਾਸਕ ਕਦਮ ਕਰਾਰ ਦਿੱਤਾ।


ਉਨ੍ਹਾਂ ਕਿਹਾ ਕਿ ਹੁਣ ਲੁਧਿਆਣਾ ਵਾਸੀਆਂ ਨੂੰ ਜਾਇਦਾਦ ਦੀ ਰਜਿਸਟਰੀ ਲਈ ਦਫ਼ਤਰਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ, ਕਿਉਂਕਿ ਹੁਣ ਇਹ ਪ੍ਰਕਿਰਿਆ ਆਨਲਾਈਨ ਜਾਂ ਨਿਯਤ ਰਜਿਸਟਰੀ ਕੇਂਦਰਾਂ ਰਾਹੀਂ ਆਸਾਨੀ ਨਾਲ ਹੋ ਜਾਵੇਗੀ।


*ਸਕੀਮ ਦੀਆਂ ਮੁੱਖ ਵਿਸ਼ੇਸ਼ਤਾਵਾਂ:*


ਘਰ ਬੈਠੇ ਆਨਲਾਈਨ ਰਜਿਸਟਰੀ


ਡਿਜੀਟਲ ਦਸਤਾਵੇਜ਼ ਜਾਂਚ ਅਤੇ ਟਾਈਮ ਸਲਾਟ ਬੁਕਿੰਗ


ਨਿਯਤ ਕੇਂਦਰਾਂ 'ਤੇ ਸਹਾਇਕ ਸਟਾਫ


ਦਲਾਲਾਂ ਤੋਂ ਮੁਕਤੀ, ਭ੍ਰਿਸ਼ਟਾਚਾਰ ਰਹਿਤ ਪ੍ਰਕਿਰਿਆ


ਤੇਜ਼ ਅਤੇ ਪਾਰਦਰਸ਼ੀ ਪ੍ਰਕਿਰਿਆ


ਜਤਿੰਦਰ ਖੰਗੂੜਾ ਨੇ ਕਿਹਾ ਕਿ ਇਹ ਯੋਜਨਾ ਭਗਵੰਤ ਮਾਨ ਦੀ ਤਕਨੀਕ ਅਧਾਰਿਤ ਸ਼ਾਸਨ ਨੀਤੀ ਦਾ ਹਿੱਸਾ ਹੈ ਜੋ ਲੋਕਾਂ ਨੂੰ ਸੁਵਿਧਾਜਨਕ ਅਤੇ ਇਮਾਨਦਾਰ ਸਰਕਾਰੀ ਸੇਵਾਵਾਂ ਉਪਲਬਧ ਕਰਾਉਂਦੀ ਹੈ। ਅਤੇ ਆਮ ਆਦਮੀ ਪਾਰਟੀ ਲੁਧਿਆਣਾ ਸ਼ਹਿਰੀ ਯੂਨਿਟ ਵੱਲੋਂ ਵਾਰਡ ਪੱਧਰੀ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਸਕੀਮ ਦਾ ਲਾਭ ਲੈ ਸਕਣ

No comments:

Post a Comment