ਵਿਧਾਇਕ ਸੰਜੇ ਤਲਵਾੜ ਵੱਲੋਂ ਹਲਕਾ ਪੂਰਬੀ 'ਚ ਸਮਾਰਟ ਰਾਸ਼ਨ ਕਾਰਡ ਵੰਡ ਸਮਾਰੋਹ ਦਾ ਆਗਾਜ਼
ਲੁਧਿਆਣਾ, 12 ਸਤੰਬਰ - ਪੰਜਾਬ ਸਰਕਾਰ ਵੱਲੋਂ ਰਾਸ਼ਟਰੀ ਖੁਰਾਕ ਸੁੱਰਖਿਆ ਐਕਟ ਤਹਿਤ ਪਰਿਵਾਰਾ ਨੂੰ ਪੂਰੀ ਪਾਰਦਸ਼ਤਾ ਦੇ ਨਾਲ ਰਾਸ਼ਨ ਪਹੁੰਚਾਉਣ ਦੇ ਉੱਦੇਸ਼ ਨਾਲ ਅੱਜ ਪੂਰੇ ਪੰਜਾਬ ਵਿੱਚ ਸਮਾਰਟ ਰਾਸ਼ਨ ਕਾਰਡ ਸਕੀਮ ਦੀ ਸ਼ੁਰੂਆਤ ਕੀਤੀ ਗਈ। ਹਲਕਾ ਪੂਰਬੀ ਵਿੱਚ ਗਲਾਡਾ ਕਮਿਉਨਿਟੀ ਸੈਂਟਰ ਸੈਕਟਰ 39-ਏ ਵਿੱਚ ਰੱਖੇ ਗਏ ਸਮਾਗਮ ਵਿੱਚ ਇਸ ਸਕੀਮ ਦੀ ਸ਼ੁਰੂਆਤ ਹਲਕਾ ਪੂਰਬੀ ਦੇ ਵਿਧਾਇਕ ਸੰਜੇ ਤਲਵਾੜ ਵੱਲੋਂ ਹਲਕਾ ਪੂਰਬੀ ਨਾਲ ਸਬੰਧਤ 10 ਲਾਭਪਾਤਰੀ ਪਰਿਵਾਰਾ ਨੂੰ ਸਮਾਰਟ ਰਾਸ਼ਨ ਕਾਰਡ ਵੱਡ ਕੇ ਕੀਤੀ ਗਈ।ਵਿਧਾਇਕ ਸੰਜੇ ਤਲਵਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਰਟ ਰਾਸ਼ਨ ਕਾਰਡ ਦੀ ਵਰਤੋ ਕਰਕੇ ਲਾਭਪਾਤਰੀ ਬਿਨਾਂ੍ਹ ਕਿਸੇ ਵਾਧੂ ਦਸਤਾਵੇਜਾ ਨੂੰ ਨਾਲ ਲਿਆਏ ਵਗੈਰ ਈ-ਪੋਜ ਮਸ਼ੀਨ ਰਾਹੀ ਸਰਕਾਰੀ ਡੀਪੂਆਂ ਤੋਂ ਅਨਾਜ ਲੈ ਸਕਦੇ ਹਨ। ਸਮਾਰਟ ਰਾਸ਼ਨ ਕਾਰਡ ਪਰਿਵਾਰ ਦੇ ਵੇਰਵੇ ਹਾਸਲ ਕਰਨ ਲਈ ਈ-ਪੋਜ ਮਸ਼ੀਨ ਤੇ ਸਵਾਇਪ ਕੀਤਾ ਜਾਵੇਗਾ। ਜਿਸ ਤੋਂ ਬਾਅਦ ਪਰਿਵਾਰ ਦੇ ਮੈਂਬਰ ਦੀ ਬਾਇਓ ਮੈਟ੍ਰਿਕ ਪ੍ਰਮਾਣਿਕਤਾ ਅਨਾਜ ਦੇਣ ਲਈ ਕੀਤੀ ਜਾਵੇਗੀ। ਲਾਭਪਾਤਰੀ ਇਹ ਕਾਰਡ ਸੂਬੇ ਦੇ ਕਿਸੇ ਵੀ ਡੀਪੂ 'ਤੇ ਵਰਤ ਕੇ ਅਨਾਜ ਪ੍ਰਾਪਤ ਕਰ ਸਕਦੇ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਅੱਜ ਦੇ ਇਸ ਸਮਾਗਮ ਵਿੱਚ 10 ਲਾਭਪਾਤਰੀਆ ਨੂੰ ਸਮਾਰਟ ਰਾਸ਼ਨ ਕਾਰਡ ਵੱਡੇ ਗਏ ਜਿਨ੍ਹਾਂ ਵਿੱਚ ਤੁਲਸਾ ਰਾਣੀ, ਰੇਨੂ ਬਾਲਾ, ਸਮੀਤਰੀ ਦੇਵੀ, ਅਨੀਤਾ ਵਰਮਾ, ਸੰਗੀਤਾ ਤੰਵਰ, ਅਜੇ ਕੁਮਾਰ, ਕਿਰਨਦੀਪ ਕੋਰ ਦਿਓਲ, ਨੀਲਮ ਰਾਣੀ, ਪਰਮਜੀਤ ਸਿੰਘ ਅਤੇ ਨੀਲਮ ਸ਼ਾਮਲ ਹਨ।
ਇਸ ਸਮਾਗਮ ਵਿੱਚ ਪ੍ਰਮੁੱਖ ਸਖ਼ਸੀਅਤਾਂ ਤੋਂ ਇਲਾਵਾ ਕੌਂਸਲਰ ਕਿੱਟੀ ਉੱਪਲ, ਕੌਸਲਰ ਰਵਿੰਦਰ ਕੋਰ ਖਿੰਡਾ, ਕੌਂਸਲਰ ਵਨੀਤ ਭਾਟਿਆ, ਕੌਂਸਲਰ ਪਤੀ ਦੀਪਕ ਉੱਪਲ, ਕੌਂਸਲਰ ਪਤੀ ਮੋਨੂ ਖਿੰਡਾ, ਕੌਂਸਲਰ ਪਤੀ ਸਰਬਜੀਤ ਸਿੰਘ, ਧਰਮਵੀਰ ਗੋਇਲ, ਰਾਜ ਮਲਹੋਤਰਾ, ਰਵੀ ਭੂਸ਼ਨ, ਰਾਜਨ ਟੰਡਨ, ਜਸਬੀਰ ਸਿੰਘ, ਇੰਦਰਪ੍ਰੀਤ ਸਿੰਘ ਰੂਬਲ, ਕੰਵਲਜੀਤ ਸਿੰਘ ਬੋਬੀ, ਕਪਿਲ ਮਹਿਤਾ, ਅਮਨ ਮੋਗਾ, ਐਸ.ਡੀ.ਓ. ਨਗਰ ਨਿਗਮ ਅਰਵਿੰਦ ਅਗਰਵਾਲ, ਫੂਡ ਸਪਲਾਈ ਇੰਸਪੈਕਟਰ ਅਰੂਣ ਸਲਾਰੀਆ, ਅਸ਼ੀਸ ਕੁਮਾਰ, ਰਾਜੇਸ਼ ਕੁਮਾਰ, ਪਰਵਿੰਦਰ ਲੱਦੜ, ਕੁਲਦੀਪ ਸਿੰਘ, ਮਨਦੀਪ ਸਿੰਘ, ਧੀਰਜ ਕੁਮਾਰ, ਰਾਜਨ ਬੜੋਤ, ਡੀਪੂ ਹੋਲਡਰ ਸੰਜੀਵ ਪਰੋਚਾ, ਡੀਪੂ ਹੋਲਡਰ ਨਰੇਸ਼ ਕੁਮਾਰ ਹਾਜ਼ਰ ਸਨ।
No comments:
Post a Comment