ਪੈਟਰੋਲ-ਡੀਜ਼ਲ ਦੇ ਰੇਟ ਇਨ੍ਹਾਂ 5 ਸ਼ਹਿਰਾਂ ‘ਚ 1 ਮਈ ਤੋਂ ਬਦਲਣਗੇ ਰੋਜ਼ਾਨਾ
ਨਵੀਂ ਦਿੱਲੀ, 12 ਅਪ੍ਰੈਲ, 2017 : ਭਾਰਤ 'ਚ ਪਹਿਲੀ ਵਾਰ ਪੈਟਰੋਲ-ਡੀਜ਼ਲ ਦੇ ਰੇਟਾਂ 'ਚ ਰੋਜ਼ਾਨਾ ਬਦਲਾਅ ਕੀਤੇ ਜਾਣ ਦਾ ਫੈਸਲਾ ਕੀਤਾ ਗਿਆ ਹੈ। ਜਿਸ ਦੇ ਤਹਿਤ 5 ਸੂਬਿਆਂ 'ਚ ਹਰ ਰੋਜ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਬਦਲੀਆ ਜਾਣਗੀਆ। ਜਿਸ ਦੇ ਚਲਦੇ 1 ਮਈ ਤੋਂ ਪਾਡੂਚੇਰੀ, ਵਿਸਾਖਾਪਟਨਮ, ਉਦੈਪੁਰ, ਜਮਸ਼ੇਦਪੁਰ ਤੇ ਚੰਡੀਗੜ੍ਹ ‘ਚ ਰੋਜ਼ਾਨਾ ਦੇ ਭਾਅ ਤੈਅ ਹੋਣਗੇ। ਤੇਲ ਕੰਪਨੀਆਂ ਭਾਰਤੀ ਪੈਟਰੋਲੀਅਮ, ਇੰਡੀਅਨ ਆਇਲ ਤੇ ਹਿੰਦੋਸਤਾਨ ਪੈਟਰੋਲੀਅਮ ਚਾਹੁੰਦੀਆਂ ਹਨ ਕਿ ਪੈਟਰੋਲ ਡੀਜ਼ਲ ਦੇ ਭਾਅ ਰੋਜ਼ ਤੈਅ ਕੀਤੇ ਜਾਣ। ਇਸ ਯੋਜਨਾ ਨੂੰ ਲੈ ਕੇ ਇੱਕ ਪਾਇਲਟ ਪ੍ਰੋਜੈਕਟ ਬਣਾਇਆ ਗਿਆ ਹੈ। ਇਹ ਸਭ ਤੋਂ ਪਹਿਲਾਂ ਪੰਜ ਸ਼ਹਿਰਾਂ ‘ਚ ਲਾਗੂ ਹੋਵੇਗਾ।
ਦੱਸਣਯੋਗ ਹੈ ਕਿ ਇਨ੍ਹਾਂ ਤਿੰਨੇ ਆਇਲ ਕੰਪਨੀਆਂ ਦੇ ਪੰਜ ਸ਼ਹਿਰਾਂ ‘ਚ 200 ਆਊਟਲੈਟ ਹਨ। ਇੱਥੇ ਰੋਜ਼ਾਨਾ ਨਵੇਂ ਰੇਟਾਂ ‘ਤੇ ਪੈਟਰੋਲ ਪ੍ਰੋਡਕਟਸਟ ਮਿਲਣਗੇ। ਜੇ ਇਹ ਪ੍ਰੋਜੈਕਟ ਕਾਮਯਾਬ ਹੋ ਜਾਂਦਾ ਹੈ ਤਾਂ ਹੋਰ ਕੰਪਨੀਆਂ ਵੀ ਇਹ ਤਜ਼ਰਬਾ ਕਰ ਸਕਦੀਆਂ ਹਨ।
No comments:
Post a Comment