Wednesday, 26 April 2017

ਜਰਖੜ ਹਾਕੀ ਅਕਾਦਮੀ ਦਾ ਪੁਨਰਗਠਨ ਸਿੱਧੂ ਸਰਪ੍ਰਸਤ,ਮਾਂਗਟ ਪ੍ਰਧਾਨ ,ਪ੍ਰਾਸ਼ਰ ਚੇਅਰਮੈਨ ਬਣੇ
ਜਰਖੜ ਵਿਖੇ ਲੱਗੇਗੀ ਇੱਕ ਹੋਰ ਮਿੰਨੀ ਐਸਟੋਟਰਫ, ਕੋਚਿੰਗ ਲਈ ਓਲੰਪਿਅਨ ਪੱਧਰ ਦੇ ਖਿਡਾਰੀਆਂ ਦਾ ਬਣਾਇਆ ਪੈਨਲ।


ਲੁਧਿਆਣਾ, ਹਾਕੀ ਇੰਡੀਆ ਤੋਂ ਮਾਨਤਾ ਪ੍ਰਾਪਤ ਮਾਤਾ ਸਾਹਿਬ ਕੌਰ ਹਾਕੀ ਅਕਾਦਮੀ ਜਰਖੜ ਦੇ ਅਹੁਦੇਦਾਰਾਂ ਦਾ ਨਵੇਂ ਸਿਰੇ ਤੋਂ ਪੁਨਰਗਠਨ ਕੀਤਾ ਗਿਆ। ਅਕਾਦਮੀ ਦਾ ਸਲਾਨਾ ਇਜਲਾਸ ਜਰਖੜ ਖੇਡਾਂ ਦੇ ਚੇਅਰਮੈਨ ਨਰਿੰਦਪਾਲ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਅੱਜ ਜਰਖੜ ਸਟੇਡੀਅਮ ਵਿਖੇ ਹੋਇਆ। ਜਿਸ ਵਿੱਚ ਅਕਾਦਮੀ ਦੇ ਸਲਾਨਾ ਲੇਖਾ ਜੋਖਾ ਤੋਂ ਇਲਾਵਾ ਨਵੇਂ ਸਿਰੇ ਤੋਂ ਪੁਨਰਗਠਨ ਕੀਤਾ ਗਿਆ।

ਜਿਸ ਵਿੱਚ ਸਮੂਹ ਮੈਂਬਰਾਂ ਦੀ ਸਹਿਮਤੀ ਨਾਲ ਹਰਪ੍ਰੀਤ ਸਿੰਘ ਸਿੱਧੂ ਆਈ.ਪੀ.ਐਸ ਅਧਿਕਾਰੀ ਨੂੰ ਅਕਾਦਮੀ ਦਾ ਮੁੱਖ ਸਰਪ੍ਰਸਤ, ਗੁਰਦੁਆਰਾ ਮਾਤਾ ਸਾਹਿਬ ਕੌਰ ਕਮੇਟੀ ਦੇ ਮੁੱਖ ਸੇਵਾਦਾਰ ਬਾਈ ਸੁਰਜੀਤ ਸਿੰਘ ਸਾਹਨੇਵਾਲ ਨੂੰ ਸਰਪ੍ਰਸਤ ਬਣਾਇਆ ਗਿਆ, ਜਦਕਿ ਡਾ. ਅਜੈਪਾਲ ਸਿੰਘ ਮਾਾਂਗਟ ਨੂੰ ਨਵਾਂ ਪ੍ਰਧਾਨ, ਉੱਘੇ ਸਮਾਜ ਸੇਵੀ ਅਸ਼ੋਕ ਕੁਮਾਰ ਪ੍ਰਾਸਰ ਨੂੰ ਚੇਅਰਮੈਨ, ਸੁਰਿੰਦਰ ਸਿੰਘ ਖੰਨਾ ਨੂੰ ਵਾਇਸ ਚੇਅਰਮੈਨ, ਨੌਜਵਾਨ ਆਗੂ ਰੌਬਿਨ ਸਿੱਧੂ ਨੂੰ ਸੀਨਿਅਰ ਮੀਤ ਪ੍ਰਧਾਨ, ਸਰਪੰਚ ਬਲਵਿੰਦਰ ਸਿੰਘ ਮਹਿਮੂਦਪੁਰਾ ਨੂੰ ਮੀਤ ਪ੍ਰਧਾਨ, ਯਾਦਵਿੰਦਰ ਸਿੰਘ ਤੂਰ ਨੂੰ ਮੀਡੀਆ ਕੁਆਰਡੀਨੇਟਰ, ਗੁਰਸਤਿੰਦਰ ਸਿੰਘ ਪਰਗਟ ਨੂੰ ਜਨਰਲ ਸਕੱਤਰ, ਤਜਿੰਦਰ ਸਿੰਗ ਜਰਖੜ ਨੂੰ ਖਜਾਨਚੀ ਬਣਾਇਆ ਗਿਆ।ਇਸਤੋਂ ਇਲਾਵਾ ਤਿੰਨ ਇਸਤਰੀ ਮੈਂਬਰਾਂ ਵਿੱਚ ਓਲੰਪੀਅਨ ਅਥਲੀਟ ਮਨਦੀਪ ਕੌਰ, ਡੀ.ਐਸ.ਪੀ., ਅੰਤਰ-ਰਾਸ਼ਟਰੀ ਹਾਕੀ ਖਿਡਾਰਨ ਅਮਨਦੀਪ ਕੌਰ ਡੀ.ਐਸ.ਪੀ., ਬਾਸਕਟਬਾਲ ਖਿਡਾਰਨ ਸੰਦੀਪ ਕੌਰ ਜਰਖੜ ਨੂੰ ਨਾਮਜ਼ਦ ਕੀਤਾ ਗਿਆ।ਜਦਕਿ ਸਾਬਕਾ ਰਾਸ਼ਟਰੀ ਹਾਕੀ ਖਿਡਾਰੀ ਨਰਾਇਣ ਸਿੰਘ ਗਰੇਵਾਲ ਨੂੰ ਤਕਨੀਕੀ ਡਾਇਰੈਕਟਰ ਬਣਾਇਆ ਗਿਆ। ਇਸਤੋਂ ਇਲਾਵਾ ਓਲੰਪਿਅਨ ਖਿਡਾਰੀਆਂ ਤੇ ਅਧਾਰਿਤ ਇੱਕ ਪੈਨਲ ਤਿਆਰ ਕੀਤਾ ਗਿਆ।ਜੋ ਖਿਡਾਰੀਆਂ ਨੂੰ ਹਰ ਮਹੀਨੇ ਵਿਸ਼ੇਸ਼ ਕੋਚਿੰਗ ਦੇਵੇਗਾ। ਇਸ ਪੇਨਲ ਵਿੱਚ ਓਲੰਪਿਅਨ ਗੁਰਬਾਜ ਸਿੰਘ, ਡੀ.ਐਸ.ਪੀ., ਓਲੰਪਿਅਨ ਧਰਮਜੀਤ ਸਿੰਘ,ਡੀ.ਐਸ.ਪੀ., ਓਲੰਪਿਅਨ ਹਰਪਾਲ ਸਿੰਘ, ਕੋਚ ਹਰਮਿੰਦਰਪਾਲ ਸਿੰਘ ਨੂੰ ਲਿਆ ਗਿਆ ਹੈ। ਜਦਕਿ ਅਕਾਦਮੀ ਦੇ ਖਿਡਾਰੀਆਂ ਵਿੱਚੋਂ ਵੀ ਤਿੰਨ ਮੈਂਬਰੀ ਕਮੇਟੀ ਜਿਸ ਵਿਚ ਦਮਨਪ੍ਰੀਤ ਸਿੰਘ, ਜਤਿੰਦਰਪਾਲ ਸਿੰਘ ਵਿੱਕੀ ਅਤੇ ਜੋਗਿੰਦਰ ਸਿੰਘ ਨੂੰ ਸ਼ਾਮਿਲ ਕੀਤਾ ਗਿਆ ਹੈ, ਦੀ ਕਮੇਟੀ ਬਣਾਈ, ਜੋ ਪ੍ਰਬੰਧਕਾਂ ਨੂੰ ਖਿਡਾਰੀਆਂ ਦੀਆਂ ਸਮੱਸਿਆਂਵਾਂ ਤੋਂ ਜਾਣੂ ਕਰਵਾਏਗੀ ਇਸਤੋਂ ਇਲਾਵਾ 13 ਬੋਰਡ ਮੈਂਬਰ ਬਣਾਏ ਗਏ ਹਨ। ਜਿਸ ਵਿਚ ਸਮਾਜ ਸੇਵੀ ਅਤੇ ਖੇਡਾਂ ਨਾਲ ਪਿਆਰ ਰੱਖਣ ਵਾਲੇ ਲੋਕਾਂ ਨੂੰ ਸ਼ਾਮਿਲ ਕੀਤਾ ਗਿਆ ਹੈ।ਜਿਸ ਵਿਚ ਗੁਰਮੀਤ ਸਿੰਘ ਗਾਂਧੀ ਰਣੀਆਂ, ਪਾਲ ਸਿੰਘ ਲਤਾਲਾ, ਬਲਜਿੰਦਰ ਸਿੰਘ ਥਰੀਕੇ, ਅਮਰਿੰਦਰ ਸਿੰਘ ਆਲਮਗੀਰ, ਪਹਿਲਵਾਨ ਹਰਮੇਲ ਸਿੰਘ, ਸੰਦੀਪ ਸਿੰਘ ਪੰਧੇਰ, ਬਲਜੀਤ ਸਿੰਘ ਰਾਜੂ, ਸ਼ਿੰਗਾਰਾ ਸਿੰਘ ਜਰਖੜ, ਮਨਦੀਪ ਸਿੰਘ ਜਰਖੜ, ਸੰਦੀਪ ਸਿੰਘ ਸੋਨੂੰ, ਹੁਕਮ ਸਿੰਘ ਹੁੱਕੀ, ਸੋਹਨ ਸਿੰਘ ਸ਼ੰਕਰ, ਹਰਮਿੰਦਰਪਾਲ ਸਿੰਗ ਨੀਟ੍ਹਾ, ਪ੍ਰੋ. ਰਜਿੰਦਰ ਸਿੰਘ, ਸੁਰਜੀਤ ਸਿੰਘ ਲਤਾਲਾ ਆਦਿ ਨੂੰ ਮੈਂਬਰ ਬਣਾਇਆ ਗਿਆ। ਇਸ ਮੌਕੇ ਅਕਾਦਮੀ ਦੇ ਨਵੇਂ ਬਣੇ ਪ੍ਰਧਾਨ ਡਾ. ਅਜੇਪਾਲ ਸਿੰਘ ਮਾਂਗਟ ਅਤੇ ਚੇਅਰਮੈਨ ਅਸ਼ੋਕ ਕੁਮਾਰ ਪ੍ਰਾਸ਼ਰ ਪੱਪੀ ਨੇ ਦੱਸਿਆ ਕਿ ਜਰਖੜ ਅਕਾਦਮੀ ਦਾ ਮੁੱਖ ਮਕਸਦ ਗਰੀਬ ਘਰਾਂ ਦੇ ਬੱਚਿਆਂ ਨੂੰ ਹਾਕੀ ਦੇ ਵਧੀਆ ਖਿਡਾਰੀ ਬਣਾਉਣਾ ਅਤੇ ਅੰਤਰ-ਰਾਸ਼ਟਰੀ ਮੁਕਾਮ ਤੇ ਪਹੁੰਚਦੇ ਕਰਨਾ ਹੈ। ਇਸ ਕੜੀ ਤਹਿਤ ਅਕਾਦਮੀ ਵਿੱਚ ਟਰੇਨਿੰਗ ਲੈ ਰਹੇ ਸਾਰੇ ਖਿਡਾਰੀਆਂ ਨੂੰ ਵਧੀਆਂ ਕੋਚਿੰਗ ਅਤੇ ਹੋਰ ਸੁੱਖ ਸਹੂਲਤਾਂ ਦੇਣਾ ਹੋਵੇਗਾ। ਉਹਨਾਂ ਆਖਿਆ ਜਰਖੜ ਅਕਾਦਮੀ ਵੱਲੋਂ ਹਾਕੀ ਨੂੰ ਪ੍ਰਫੁੱਲਤ ਕਰਨ ਲਈ ਓਲੰਪਿਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਅਗਲੇ ਮਹੀਨੇ 6 ਮਈ ਤੋਂ 4 ਜੂਨ ਤੱਕ ਕਰਵਾਇਆ ਜਾਵੇਗਾ, ਜਿਸ ਵਿੱਚ 35 ਸਾਲ ਤੋਂ ਉੱਪਰ ਵਰਗ ਅਤੇ ਅੰਡਰ 17 ਸਾਲ ਵਰਗ ਦੀਆਂ 16 ਟੀਮਾਂ ਹਿੱਸਾ ਲੈਣਗੀਆਂ। ਇਹ ਸਾਰੇ ਮੈਚ ਹਰ ਸ਼ਨਿਚਰਵਾਰ ਅਤੇ ਐਤਵਾਰ ਫਲੱਡ ਲਾਇਟਾਂ ਦੀ ਰੌਸ਼ਨੀ ਵਿੱਚ ਹੋਇਆ ਕਰਨਗੇ। ਕਲੱਬ ਦੇ ਪ੍ਰਧਾਨ ਐਡਵੋਕੇਟ ਹਰਕਮਲ ਸਿੰਘ ਅਤੇ ਡਾਇਰੈਕਟਰ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ ਜਰਖੜ ਹਾਕੀ ਅਕਾਦਮੀ ਵੱਲੋਂ ਨੀਲੇ ਅਤੇ ਲਾਲ ਰੰਗ ਦੀ ਨਵੀਂ ਲਗਾਈ ਗਈ ਐਸਟਰੋਟਰਫ਼ 6 ਮਈ ਨੂੰ ਖਿਡਾਰੀਆਂ ਨੂੰ ਖੇਡਣ ਲਈ ਸਮਰਪਿਤ ਕਰ ਦਿੱਤੀ ਜਾਵੇਗੀ। ਇਸਤੋਂ ਇਲਾਵਾ ਇਸੇ ਸਾਲ ਅਕਾਦਮੀ ਇੱਕ ਹੋਰ ਮਿੰਨੀ ਐਸਟੋਟਰਫ਼ ਲਗਾਉਣ ਦੀ ਯੋਜਨਾ ਬਣਾ ਰਹੀ ਹੈ। ਇਸ ਸੰਬੰਧੀ ਪ੍ਰਬੰਧਕਾਂ ਵੱਲੋਂ ਕੇਂਦਰੀ ਖੇਡ ਮੰਤਰਾਲਾ ਅਤੇ ਸਪੋਰਟਸ ਅਥਾਰਟੀ ਆਫ਼ੳਮਪ; ਇੰਡੀਆ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਉਹਨਾਂ ਆਖਿਆ, ਜਰਖੜ ਹਾਕੀ ਅਕਾਦਮੀ ਦੀ ਨਵੀਂ ਚੁਣੀ ਟੀਮ ਦਾ ਇਕ ਵਫ਼ਦ ਜਲਦੀ ਹੀ ਹਾਕੀ ਇੰਡੀਆਂ ਦੇ ਪ੍ਰਧਾਨ ਸ਼੍ਰੀ ਨਰਿੰਦਰ ਬੱਤਰਾ ਨੂੰ ਮਿਲੇਗਾ ਤਾਂ ਜੋ ਜਰਖੜ ਹਾਕੀ ਅਕਾਦਮੀ ਹਾਕੀ ਇੰਡੀਆ ਪ੍ਰਤੀ ਆਪਣਾ ਬਣਦਾ ਵੱਡਮੁੱਲਾ ਯੋਗਦਾਨ ਪਾ ਸਕੇ।

ਫੋਟੋ ਕੈਪਸ਼ਨ- ਮਾਤਾ ਸਾਹਿਬ ਕੌਰ ਹਾਕੀ ਅਕਾਦਮੀ ਜਰਖੜ ਦੇ ਨਵੇਂ ਚੁਣੇ ਅਹੁਦੇਦਾਰ ਮੈਬਰ ਪ੍ਰਧਾਨ ਡਾ. ਅਜੈਪਲਾ ਸਿੰਘ ਮਾਂਗਟ, ਨਰਿੰਦਰ ਪਾਲ ਸਿੰਘ ਸਿੱਧੂ, ਅਸ਼ੋਕ ਕੁਮਾਰ ਪ੍ਰਾਸ਼ਰ ਅਤੇ ਹੋਰ ਸ਼ਾਂਝੀ ਤਸਵੀਰ ਦੌਰਾਨ।

No comments:

Post a Comment