ਸਰਬਤ ਦਾ ਭਲਾ ਦੀ ਪੂਰੀ ਟੀਮ ਰੱਬ ਦੇ ਭੇਜੇ ਹੋਏ ਦੂਤ ਦੀ ਤਰਾਂ ਲੋਕਾਂ ਦੀ ਸੇਵਾ ਕਰ ਰਹੀ ਹੈ ;- ਗੋਲਡੀ ਸਭਰਵਾਲ
ਮੰਦਰ ਦੇ ਪੁਜਾਰੀਆਂ ਦੇ ਪਰਿਵਾਰਾਂ ਨੂੰ ਵੰਡਿਆ ਰਾਸ਼ਨ ਸਾਮਗਰੀ ਦੀਆਂ ਕੀਟਾਂ
ਲੁਧਿਆਣਾ 8 ਅਕਤੁਬਰ : ਸਰਬਤ ਦਾ ਭਲਾ ਚੈਰੀਟੇਬਲ ਟ੍ਰਸ੍ਟ ਵਲੋਂ ਕ੍ਰਿਸ਼ਨਾ ਮੰਦਰ ਫ਼ੀਲਡ ਗੰਜ ਵਿੱਚ ਮੰਦਰਾਂ ਦੇ ਪੁਜਾਰੀਆਂ ਦੇ ਪਰਿਵਾਰਾਂ ਨੂੰ ਧਿਆਨ ਵਿਚ ਰੱਖਦੇ ਹੋਏ ਰਾਸ਼ਨ ਸਾਮਗਰੀ ਦੀਆਂ ਕਿੱਟ ਵੰਡਕੇ ਉਹਨਾਂ ਦਾ ਆਸ਼ੀਰਵਾਦ ਲਿਆ ਗਿਆ ਜਿਸ ਵਿੱਚ ਵਿਸ਼ਾਖਾ ਪਟਨਮ ਯੂਨੀਵਰਸਿਟੀ ਦੇ ਮੈਂਬਰ ਰਾਕੇਸ਼ ਕਪੂਰ ਤੇ ਥਾਣਾ ਡਵੀਜ਼ਨ ਨੰਬਰ 2 ਤੋਂ ਮੈਡਮ ਜਸਵੀਰ ਕੌਰ ਉਚੇਚੇ ਤੌਰ ਤੇ ਪੁੱਜੇ
ਯੁਵਾ ਮੈਂਤਰੀ ਸੰਘ ਦੇ ਪ੍ਰਧਾਨ ਗੋਲਡੀ ਸਭਰਵਾਲ,ਪੰਡਤ ਵਿਨੀਤ ਪਾਠਕ,ਪੰਡਤ ਸ਼ਿਵਮ ਭਾਰਦਵਾਜ, ਸ਼ੈਮਪੀ ਖੁਰਾਣਾ, ਰਮੇਸ਼ ਚੰਦਰ ਸਭਰਵਾਲ ਨੇ ਸਰਬਤ ਦਾ ਭਲਾ ਦੇ ਸਰਪ੍ਰਸਤ ਇਕਬਾਲ ਸਿੰਘ ਗਿੱਲ,ਪ੍ਰਧਾਨ ਜਸਵੰਤ ਸਿੰਘ ਛਾਪਾ,ਜਨਰਲ ਸਕੱਤਰ ਚੰਦਰ ਭਨੋਟ,ਸੁਖਜਿੰਦਰ ਸਿੰਘ ਗਿੱਲ,ਹਰਿੰਦਰ ਸਿੰਘ ਰਕਬਾ ਨੂੰ ਸਿਰੋਪਾਓ ਪਾਕੇ ਸਨਮਾਨਿਤ ਕੀਤਾ
ਗੋਲਡੀ ਸਭਰਵਾਲ ਨੇ ਟ੍ਰਸ੍ਟ ਵਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੀ ਖੂਬ ਪ੍ਰਸ਼ੰਸਾ ਕੀਤੀ ਤੇ ਕਿਹਾ ਟ੍ਰਸ੍ਟ ਪਿਛਲੇ ਕਈ ਸਾਲਾਂ ਤੋਂ ਸਮਾਜਿਕ ਤੇ ਧਾਰਮਿਕ ਕਮਾਂ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾ ਰਹੀ ਹੈ ਲੋਕ ਡਾਊਨ ਵਿਚ ਜਿੱਥੇ ਲੋਕ ਆਪਣੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚਲਾ ਰਹੇ ਹਨ ਉਥੇ ਹੀ ਟ੍ਰਸ੍ਟ ਵਲੋਂ ਜਰੂਰਤ ਮੰਦ ਪਰਿਵਾਰਾਂ ਨੂੰ ਘਰ ਘਰ ਰਾਸ਼ਨ ਪੁਹੰਚਾਯਾ ਹੈ ,ਓਹਨਾ ਕਿਹਾ ਸਰਬਤ ਦਾ ਭਲਾ ਦੀ ਸਾਰੀ ਟੀਮ ਜਰੂਰਤ ਮੰਦ ਲੋਕਾਂ ਦੇ ਲਈ ਰੱਬ ਦੇ ਭੇਜੇ ਹੋਏ ਫਰਿਸ਼ਤੇ ਦੇ ਰੂਪ ਵਿੱਚ ਕੱਮ ਕਰ ਰਹੀ ਹੈ
ਜਸਵੰਤ ਸਿੰਘ ਛਾਪਾ ਤੇ ਚੰਦਰ ਭਨੋਟ ਨੇ ਕਿਹਾ ਕਿ ਇਹ ਸਾਰਾ ਰਾਸ਼ਨ ਟ੍ਰਸ੍ਟ ਦੇ ਮੁਖੀ ਸ.ਐਸ ਪੀ ਐਸ ਓਬਰਾਏ ਵਲੋਂ ਹੀ ਭੇਜਿਆਂ ਜਾਂਦਾ ਹੈ ਤੇ ਅੱਗੇ ਤੋਂ ਵੀ ਜਰੂਰਤ ਮੰਦ ਲੋਕਾਂ ਤੱਕ ਸਾਡੀਆਂ ਸੇਵਾਵਾ ਇੱਸੇ ਤਰਾਂ ਜਾਰੀ ਰਹਿਣਗਿਆਂ
ਇਸ ਮੌਕੇ ਤੇ ਪੰਡਤ ਗਿਰਜੇਸ਼ ਸ਼ਾਸਤਰੀ,ਗੌਤਮ ਚਾਇਲ,ਵਿਨੈ ਮਲਹੋਤਰਾ,ਸੌਰਵ ਸਾਹਿਲ,ਪੰਡਤ ਗਣੇਸ਼ ਜੀ,ਅਭਿਸ਼ੇਕ ਭਾਰਦਵਾਜ, ਆਸ਼ੀਸ਼ ਭਾਰਦਵਾਜ,ਨੇ ਵੀ ਟ੍ਰਸ੍ਟ ਵਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮਾਂ ਦੀ ਭਰਪੂਰ ਪ੍ਰਸੰਸਾ ਕੀਤੀ
No comments:
Post a Comment