Monday, 29 January 2018

ਆਰਮੀ ਦੇ ਵਿਸ਼ੇਸ ਸਮਾਗਮ ਦੌਰਾਨ ਵੀਰ ਨਾਰੀਆਂ ਦਾ ਸਨਮਾਨ

A REPORT BY ARUN KAUSHAL

January 28, 2018

MEDIA HOUSE | PUBLIC VIEWS | OMNI | NEWS TODAY | CITY TIMES | JAK | TALK WITH JAK | LUDHIANA LIVE VIEWS AND NEWS |

ਆਰਮੀ ਦੇ ਵਿਸ਼ੇਸ ਸਮਾਗਮ ਦੌਰਾਨ ਵੀਰ ਨਾਰੀਆਂ ਦਾ ਸਨਮਾਨ

ਲੁਧਿਆਣਾ, 28 ਜਨਵਰੀ – ਦੇਸ਼ ਦੀ ਰੱਖਿਆ ਖਾਤਿਰ ਸ਼ਹੀਦ ਹੋਏ ਫੌਜੀਆਂ ਦੀਆਂ ਵਿਧਵਾਵਾਂ ਦੇ ਸਨਮਾਨ ਲਈ ਇੱਕ ਵਿਸੇਸ਼ ਸਮਾਗਮ ਦਾ ਆਯੋਜਨ ਸਥਾਨਕ ਜਗਰਾਓਂ ਪੁੱਲ ਸਥਿਤ ਵਾਜਰਾ ਏਅਰ ਡਿਫੈਂਸ ਬ੍ਰਿਗੇਡ ਵਿਖੇ ਕੀਤਾ ਗਿਆ। ਇਸ ਮੌਕੇ ਵੀਰ ਨਾਰੀਆਂ ਦੇ ਮੁਸ਼ਕਿਲਾਂ ਦੇ ਹੱਲ ਲਈ ਵੱਖ-ਵੱਖ ਵਿਭਾਗਾਂ ਅਤੇ ਅਦਾਰਿਆਂ ਵੱਲੋਂ ਕੈਂਪ ਵੀ ਲਗਾਇਆ ਗਿਆ ਜਿਸ ਵਿੱਚ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਮੌਕੇ ‘ਤੇ ਹੱਲ ਕੀਤਾ ਗਿਆ।

ਇਸ ਮੌਕੇ ਮੁੱਖ ਮਹਿਮਾਨ ਵਜੋਂ ਕਮਾਂਡਰ ਲੈਫਟੀਨੈਂਟ ਜਨਰਲ ਦੁਸ਼ਯੰਤ ਸਿੰਘ ਅਤੇ ਬ੍ਰਿਗੇਡੀਅਰ ਮੁਨੀਸ ਅਰੋੜਾ ਪਹੁੰਚੇ ।  ਇਸ ਮੌਕੇ ਉਨ੍ਹਾਂ ਨਾਲ ਵਾਜਰਾ ਆਰਮੀ ਵਾਈਵਜ ਵੈਲਫੇਅਰ ਐਸੋਸ਼ੀਏਸ਼ਨ ਦੀ ਜੋਨਲ ਪ੍ਰਧਾਨ ਸ੍ਰੀਮਤੀ ਉਸ਼ਾ ਸਿੰਘ ਵੀ ਹਾਜ਼ਿਰ ਸਨ। ਸਮਾਗਮ ਦੌਰਾਨ ਸਵਾਗਤੀ ਸ਼ਬਦ ਬੋਲਦਿਆਂ ਬ੍ਰਿਗੇਡੀਅਰ ਮੁਨੀਸ ਅਰੋੜਾ ਸਟੇਸ਼ਨ ਕਮਾਂਡਰ, ਲੁਧਿਆਣਾ ਮਿਲਟਰੀ ਸਟੇਸ਼ਨ ਨੇ ਦੱਸਿਆ ਕਿ ਇਸ ਸਮਾਗਮ ਦਾ ਮਕਸਦ ਜਿੱਥੇ ਸ਼ਹੀਦ ਫੌਜੀਆਂ ਨੂੰ ਯਾਦ ਕਰਨਾ ਹੈ ਓਥੇ ਸ਼ਹੀਦ ਫੌਜੀਆਂ ਦੀਆਂ ਵਿਧਵਾਵਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਵੀ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਅਤੇ ਪੁਲਿਸ ਕਮਿਸ਼ਨਰ ਲੁਧਿਆਣਾ (ਆਈਪੀਅੈਸ) ਆਰ. ਐਨ. ਢੋਕੇ ਵੀ ਹਾਜ਼ਿਰ ਸਨ ਜਿਨ੍ਹਾਂ ਨੇ ਵੀਰ ਨਾਰੀਆਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨ ਦਾ ਭਰੋਸਾ ਦਿੱਤਾ। ਸਮਾਗਮ ਦੌਰਾਨ ਵੀਰ ਨਾਰੀਆਂ ਦੀ ਸਿਹਤ ਜਾਂਚ ਲਈ ਮੈਡੀਕਲ ਕੈਂਪ ਦਾ ਆਯੋਜਨ ਵੀ ਕੀਤਾ ਗਿਆ।

ਇਸ ਤੋਂ ਇਲਾਵਾ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਯੋਜਨਾਵਾਂ ਦੀ ਜਾਣਕਾਰੀ ਵੀ ਦਿੱਤੀ ਗਈ। ਇਸ ਮੌਕੇ ਵੀਰ ਨਾਰੀਆਂ ਨੂੰ ਲੋੜ ਅਨੁਸਾਰ ਵਹੀਲ ਚੇਅਰਜ, ਸੁਣਨ ਵਾਲੀਆਂ ਮਸ਼ੀਨਾਂ ਅਤੇ ਹੋਰ ਸਮੱਗਰੀ ਦੀ ਵੰਡ ਵੀ ਕੀਤੀ ਗਈ। ਸਮਾਗਮ ਦੌਰਾਨ 700 ਤੋਂ ਵਧੇਰੇ ਲੋਕਾਂ ਨੇ ਭਾਗ ਲਿਆ ਜਿਨ੍ਹਾਂ ਵਿੱਚ 101 ਵੀਰ ਨਾਰੀਆਂ 200 ਜੰਗੀ ਵਿਧਵਾਵਾਂ ਅਤੇ ਹੋਰ ਹਾਜ਼ਰ ਸਨ। ਸਮਾਗਮ ਦੌਰਾਨ ਸਨਅਤੀ ਇਕਾਈਆਂ ਨਾਲ ਸਬੰਧਿਤ ਕਈ ਮੁੱਖ ਸਖਸ਼ੀਅਤਾਂ ਵੀ ਹਾਜ਼ਿਰ ਸਨ। ਇਸ ਮੌਕੇ ਸਰਕਾਰੀ ਕਾਲਜ (ਲੜਕੀਆਂ) ਅਤੇ ਕੇ.ਵੀ.ਐਮ. ਸਕੂਲ ਦੇ ਵਿਦਿਆਰਥੀਆਂ ਵੱਲੋਂ ਪੇਸ਼ਕਾਰੀਆਂ ਵੀ ਦਿੱਤੀਆ ਗਈਆਂ।

#MEDIAHOUSE | #PUBLICVIEWS | #OMNI | NEWSTODAY | #CITYTIMES | #JAK | #TALKWITHJAK | #LUDHANALIVVIEWSANDNEWS |


Sunday, 28 January 2018

United Cycle Parts Manufacturers Association Celebrateed 69th Repulic Day REPULIC DAY CELEBRATIONS MEDIA HOUSE | PUBLIC VIEWS | OMNI | NEWS TODAY | CITY TIMES | JAK | TALK WITH JAK | LUDHIANA LIVE VIEWS AND NEWS | |

United Cycle Parts Manufacturers Association Celebrateed 69th Repulic Day

REPULIC DAY CELEBRATIONS

MEDIA HOUSE | PUBLIC VIEWS | OMNI | NEWS TODAY | CITY TIMES | JAK | TALK WITH JAK | LUDHIANA LIVE VIEWS AND NEWS | |

Ludhiana : (Arun Kaushal), United Cycle Parts Manufacturers Association, Ludhiana- one of the largest association in Asia, celebrated 69thRepublic Day with full zeal and enthusiasm under the dynamic leadership of S. Inderjit Singh Navyug. Sh.Navyug paid rich tributes to the freedom fighters who laid down their lives to get India free from Britishers. He also laurelled the role of Indian Armed Forces who are striving hard to maintain the unity and integrity of our motherland. S. Manjit Singh Khalsa and S. Avtar Singh Bhogal dwelt on the formation of constitution and the efforts put in by Punjabis in particular in freedom struggle. On this occasion the association honoured Dr. Vikas Loomba, a senior consultant physician of Ludhiana for his relentless services to the society in general and cycle industry in particular.  Dr.Loomba has been associated with the industry since 1997- when he was working in Krishna Hospital, Model Town and now in Christian Medical College and Hospital, Ludhiana. He has been involved in managing the sick and suffering people for the last 20 years. According to Dr. Loomba, many of the diseases can be prevented by maintaining good hygiene, having healthy eating habits and doing regular exercise. He emphasized on the need for stress free environment and role of meditation in particular.

MEDIA HOUSE | PUBLIC VIEWS | OMNI | NEWS TODAY | CITY TIMES | JAK | TALK WITH JAK | LUDHIANA LIVE VIEWS AND NEWS |

#MEDIAHOUSE | #PUBLICVIEWS | #OMNI | NEWSTODAY | #CITYTIMES | #JAK | #TALKWITHJAK | #LUDHANALIVVIEWSANDNEWS |

Friday, 26 January 2018

रखबाग में बच्चों के लिए नए मनोरंजन साधनों का डीसी व पंकज मुंजाल ने किया शुभारंभ

बच्चों के लिए विशेष जोन बनाकर नए झूले लगाए,ख्किश्तीबाजी की सुविधा भी आरंभ

LUDHIANA | MEDIA HOUSE | PUBLIC VIEWS | NEWS TODAY | CITY TIMES | OMNI | JAK

महानगर वासियों के मनोरंजन के साधनों में बढौत्तरी करते हुए स्थानीय रखबाग में झूलों व अन्य सुविधाओं में वृद्धि की गई है। इस एतिहासिक रखबाग के रखरखाव की जिममेदारी निभा रही प्रसिद्ध साइकिल निर्माता कंपनी हीरो साइकल्जि की ओर से बच्चों के लिए विशेष जोन तैयार करके वहां तरह तरह के नए झूले लगा दिए गए है। इसके अलावा बच्चों के लिए किश्तीबाजी करने की सुविधा भी शुरू की गई है। इन नई सुविधाओं का उद्घाटन आज डिप्टी कमिश्नर प्रदीप अग्रवाल ने किया और हीरो साइकिल कंपनी के चेयरमैन एवं एमडी पंकज मुंजाल इस मौके पर विशेष रूप से उपस्थित रहे। उद़्घाटन करने के बाद पत्रकारों से बातचीत करते हुए डीसी अग्रवाल ने हीरो साइकिल कंपनी की प्रशंसा करते हुए कहा कि इन नए मनोरंजन साधनों से शहर के बच्चों को बडा लाभ मिलेगा। उन्होंने अन्य व्यापारिक घराणों को भी शहर के अन्य पार्कों की सांभ संभाल के लिए आगे आने की अपील की। पंकज मंंजाल ने इस बाग से जुडने का जिक्र करते हुए कहा कि उनके पिता स्व: ओपी मुंजाल बच्चों व शुद्ध वातावरण को बेहद प्रेम करते थे। हीरो ग्रुप ने इसके मद्दैनजर ही अपनी व्यापारिक सामाजिक जिममेदारी गतिविधि के तहित इस बाग की रखरखाव की जिममेदारी अपने सिर ली। अब तक पार्क पर 5. 34 करोड रूपये खर्च किए जा चुके है। इस मौके पर एडीसी खन्ना अजय सूद, कंपनी के वाइस चेयरमैन एसके राय, बाग के इंचार्ज कमांडर कुलवंत सिंह व अन्य उपस्थित थे।

ਖੇਤੀ ਅਤੇ ਫ਼ਾਰਮ ਮਸ਼ੀਨਰੀ ਬੈਂਕ ਸਥਾਪਤ ਕਰਨ ਲਈ ਸਰਕਾਰ ਵੱਲੋਂ ਦਿੱਤੀ ਜਾਵੇਗੀ ਸਬਸਿਡੀ-ਡਿਪਟੀ ਕਮਿਸ਼ਨਰ

-ਚਾਹਵਾਨ ਕਿਸਾਨ 6 ਫਰਵਰੀ ਤੱਕ ਜਮ•ਾਂ ਕਰਵਾ ਸਕਦੇ ਹਨ ਅਰਜ਼ੀਆਂ

-ਅਰਜ਼ੀ ਦਾ ਨਮੂਨਾ ਬਲਾਕ ਖੇਤੀਬਾੜੀ  ਦਫ਼ਤਰਾਂ ਵਿੱਚ ਉਪਲੱਬਧ-ਮੁੱਖ ਖੇਤੀਬਾੜੀ ਅਫ਼ਸਰ

ਲੁਧਿਆਣਾ -ਸਰਕਾਰ ਵੱਲੋਂ ਫ਼ਸਲਾਂ ਦੀ ਰਹਿੰਦ ਖੂੰਹਦ/ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਅਤੇ ਠੀਕ ਢੰਗ ਨਾਲ ਖੇਤ ਵਿੱਚ ਮਿਲਾਉਣ ਲਈ ਵੱਖ-ਵੱਖ ਮਸ਼ੀਨਾਂ/ਸੰਦਾਂ ਰਾਂਹੀ ਸਾਂਭਣ ਦੇ ਯਤਨਾਂ ਸਦਕਾ ਸਬ-ਮਿਸ਼ਨ ਆਨ ਐਗ੍ਰੀਕਲਚਰ ਮੈਕੇਨਾਈਜੇਸ਼ਨ (ਸਮੈਮ) ਸਕੀਮ ਤਹਿਤ ਮਸ਼ੀਨਾਂ/ਫਾਰਮ ਮਸ਼ੀਨਰੀ ਬੈਂਕ ਸਥਾਪਿਤ ਕਰਨ ਲਈ 40 ਪ੍ਰਤੀਸ਼ਤ ਸਬਸਿਡੀ ਉਪਲਬਧ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ ਪਿੰਡ ਪੱਧਰ 'ਤੇ ਵਿਸ਼ੇਸ਼ ਫਾਰਮ ਮਸ਼ੀਨਰੀ ਬੈਂਕ ਸਥਾਪਤ ਕਰਨ ਲਈ 80 ਪ੍ਰਤੀਸ਼ਤ ਦੀ ਦਰ ਵਾਲੀ ਸਕੀਮ ਵੀ ਉਪਲਬਧ ਕਰਵਾਈ ਜਾ ਰਹੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਸਰਕਾਰ ਵੱਲੋਂ ਖੇਤੀ ਮਸ਼ੀਨਰੀ 'ਤੇ ਸਬਸਿਡੀ ਦਿੱਤੀ ਜਾ ਰਹੀ ਹੈ ਅਤੇ ਸਬਸਿਡੀ 'ਤੇ ਦਿੱਤੀ ਜਾਣ ਵਾਲੀ ਮਸ਼ੀਨਰੀ ਵਿੱਚ 65 ਪੈਡੀ ਸਟਰਾਅ ਚੌਪਰ ਸ਼ਰੈਂਡਰ/ਮਲਚਰ, 100 ਸਬ ਸੋਆਇਲਰ ਅਤੇ 10 ਰਿਵਰਸੀਬਲ ਹਾਈਡਰੋਲਿਕ ਮੋਲਡ ਬੋਲਡ ਪਲੋਅ (ਉਲਟਾਵਾਂ ਹਲ) ਸ਼ਾਮਿਲ ਹਨ। ਉਨ•ਾਂ ਦੱਸਿਆ ਕਿ ਇਹ ਸਬਸਿਡੀ ਸਰਕਾਰ ਵੱਲੋਂ ਸਮੈਮ (ਸਬ ਮਿਸ਼ਨ ਆਨ ਐਗਰੀਕਲਚਰ ਮੈਕੇਨਾਈਜੇਸ਼ਨ) ਸਕੀਮ ਤਹਿਤ ਦਿੱਤੀ ਜਾ ਰਹੀ ਹੈ।

ਸ੍ਰੀ ਅਗਰਵਾਲ ਨੇ ਦੱਸਿਆ ਕਿ ਕਸਟਮ ਹਾਇਰਿੰਗ ਸੈਂਟਰ/ਫਾਰਮ ਮਸ਼ੀਨਰੀ ਬੈਂਕ ਸਥਾਪਤ ਕਰਨ ਲਈ 2 ਸੈਂਟਰ, ਜੋ 10 ਲੱਖ ਰੁਪਏ ਦੀ ਲਾਗਤ ਨਾਲ ਸਥਾਪਤ ਹੋਣਗੇ 'ਤੇ ਸਬਸਿਡੀ ਦੀ ਰਕਮ 80 ਪ੍ਰਤੀਸ਼ਤ ਹੋਵੇਗੀ ਅਤੇ ਇਹ ਘੱਟੋ-ਘੱਟ 8 ਕਿਸਾਨ ਗਰੁੱਪ ਬਣਾ ਕੇ ਲੈ ਸਕਣਗੇ, ਜਦ ਕਿ ਇਸ ਵਿੱਚ ਟਰੈਕਟਰ ਮਿਲਣਯੋਗ ਨਹੀ ਹੋਵੇਗਾ। ਇਸ ਤੋਂ ਇਲਾਵਾ 1 ਸੈਂਟਰ 25 ਲੱਖ  ਰੁਪਏ ਦੀ ਲਾਗਤ ਨਾਲ ਸਥਾਪਿਤ ਹੋਵੇਗਾ, ਜਿਸ 'ਤੇ ਵੱਧ ਤੋਂ ਵੱਧ ਸਬਸਿਡੀ 40 ਪ੍ਰਤੀਸ਼ਤ ਹੋਵੇਗੀ।

ਮੁੱਖ ਖੇਤੀਬਾੜੀ ਅਫ਼ਸਰ ਡਾ: ਬਲਦੇਵ ਸਿੰਘ ਨੇ ਦੱਸਿਆ ਕਿ ਹਾਰਵੈਸਟਰ ਕੰਬਾਇਨ ਨਾਲ ਲੱਗਣ ਵਾਲੇ 100 ਸੁਪਰ ਐੱਸਐੱਮ.ਐੱਸ ਦਿੱਤੇ ਜਾਣਗੇ, ਜਿਸ 'ਤੇ ਸਬਸਿਡੀ ਦੀ ਰਕਮ ਵੱਧ ਤੋਂ ਵੱਧ 50 ਹਜਾਰ ਰੁਪਏ ਹੋਵੇਗੀ। ਉਨ•ਾਂ ਦੱਸਿਆ ਕਿ ਇਹ ਸਬਸਿਡੀ ਹਾਸਲ ਕਰਨ ਵਾਲੇ ਕਿਸਾਨ 6 ਫਰਵਰੀ 2018 ਤੱਕ ਅਰਜੀਆਂ ਜਮ•ਾਂ ਕਰਵਾ ਸਕਦੇ ਹਨ ਅਤੇ ਅਰਜ਼ੀ ਦਾ ਨਮੂਨਾ ਜ਼ਿਲ•ੇ ਦੇ ਸਮੂਹ ਬਲਾਕ ਖੇਤੀਬਾੜੀ ਅਫ਼ਸਰਾਂ ਦੇ ਦਫ਼ਤਰਾਂ ਵਿੱਚ ਉਪਲੱਬਧ ਹੈ। ਉਨ•ਾਂ ਦੱਸਿਆ ਕਿ ਜਿਨ•ਾਂ ਕਿਸਾਨਾਂ ਦੀ ਮਸ਼ੀਨਰੀ ਲੈਣ ਲਈ ਚੋਣ ਹੋਵੇਗੀ, ਉਹ ਕਿਸਾਨ ਇਹ ਮਸ਼ੀਨਰੀ ਖਰੀਦ ਕਰਨ ਉਪਰੰਤ ਆਪਣੇ ਖੇਤਾਂ ਵਿੱਚ ਅੱਗ ਨਹੀ ਲਾ ਸਕਣਗੇ ਅਤੇ ਅਜਿਹਾ ਕਰਨ ਦੀ ਸੂਰਤ ਵਿੱਚ ਕਿਸਾਨ ਸਬਸਿਡੀ ਦੀ ਰਕਮ ਵਿਆਜ ਸਮੇਤ ਵਾਪਸ ਕਰਨ ਦੇ ਪਾਬੰਧ ਹੋਣਗੇ। ਉਨ•ਾਂ ਦੱਸਿਆ ਕਿ ਜਿਹੜੇ ਕਿਸਾਨ/ਗਰੁੱਪ ਇਹ ਮਸ਼ੀਨਰੀ ਜਾਂ ਕਸਟਮ ਹਾਇਰਿੰਗ ਸੈਂਟਰ/ਫਾਰਮ ਮਸੀਨਰੀ ਬੈਂਕ ਸਥਾਪਿਤ ਕਰਨ ਦੇ ਚਾਹਵਾਨ ਹੋਣ ਉਹ ਆਪਣੀ ਅਰਜੀ ਫ਼ਾਰਮ ਨਾਲ ਜਮੀਨ ਦੀ ਫਰਦ, ਆਧਾਰ ਕਾਰਡ, ਬੈਂਕ ਖਾਤੇ ਦੀ ਕਾਪੀ, ਟਰੈਕਟਰ ਦੀ ਆਰ ਸੀ ਦੀ ਕਾਪੀ ਆਦਿ ਲੋੜੀਂਦੇ ਦਸਤਾਵੇਜ਼ ਲਗਾ ਕੇ 6 ਫਰਵਰੀ 2018 ਤੱਕ ਸਬੰਧਤ ਬਲਾਕ ਖੇਤੀਬਾੜੀ ਅਫ਼ਸਰ ਦੇ ਦਫ਼ਤਰ ਜਾਂ ਮੁੱਖ ਖੇਤੀਬਾੜੀ ਦਫ਼ਤਰ ਵਿੱਚ ਜਮਾਂ ਕਰਵਾ ਸਕਦੇ ਹਨ।

ਉਨ•ਾਂ ਦੱਸਿਆ ਕਿ ਸਥਾਪਿਤ ਕੀਤੇ ਜਾਣ ਵਾਲੇ ਕਸਟਮ ਹਾਇਰਿੰਗ ਸੈਂਟਰ/ ਫਾਰਮ ਮਸ਼ੀਨਰੀ ਬੈਂਕ ਵਿਚ ਫਸਲ ਦੀ ਰਹਿੰਦ ਖੂੰਹਦ/ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਸਬੰਧੀ ਵਰਤੇ ਜਾਂਦੇ ਖੇਤੀ ਸੰਦ/ਮਸ਼ੀਨਰੀ ਜਿਵੇਂ ਰਿਵਰਸੀਬਲ ਐਮ.ਬੀ.ਪਲਾਓ, ਮਲਚਰ, ਜੀਰੋ ਟਿੱਲ ਡਰਿੱਲ, ਹੈਪੀ ਸੀਡਰ, ਪੈਡੀ ਸਟਰਾਅ ਚੌਪਰ ਸ਼ਰੈਡਰ ਆਦਿ ਲੈਣੇ ਲਾਜ਼ਮੀ ਹੋਣਗੇ। ਉਨ•ਾਂ ਦੱਸਿਆ ਕਿ ਦਿੱਤੀ ਜਾਣ ਵਾਲੀ ਮਸ਼ੀਨਰੀ ਦੇ ਯੋਗ ਪਾਏ ਜਾਣ ਵਾਲੇ ਕਿਸਾਨ ਆਪਣੇ ਖੇਤੀ ਕੰਮ ਤੋਂ ਇਲਾਵਾ ਇਲਾਕੇ ਦੇ ਹੋਰ ਕਿਸਾਨਾਂ ਦਾ ਘੱਟ ਰੇਟ 'ਤੇ ਕੰਮ ਕਰਨ ਦੇ ਪਾਬੰਧ ਹੋਣਗੇ। ਐੱਸ. ਸੀ., ਐੱਸ. ਟੀ. ਅਤੇ ਕਿਸਾਨ ਔਰਤਾਂ ਦੇ ਕੇਸ ਪਹਿਲ ਦੇ ਆਧਾਰ 'ਤੇ ਵਿਚਾਰੇ ਜਾਣਗੇ।

Thursday, 18 January 2018

-ਲੁਧਿਆਣਾ ਨਗਰ ਨਿਗਮ ਚੋਣਾਂ- ਵੋਟਰ ਸੂਚੀਆਂ ਦੀ ਸੁਧਾਈ ਦਾ ਪ੍ਰੋਗਰਾਮ ਜਾਰੀ -24 ਜਨਵਰੀ ਤੱਕ ਦਿੱਤੇ ਜਾ ਸਕਣਗੇ ਦਾਅਵੇ ਅਤੇ ਇਤਰਾਜ਼

-ਲੁਧਿਆਣਾ ਨਗਰ ਨਿਗਮ ਚੋਣਾਂ-

ਵੋਟਰ ਸੂਚੀਆਂ ਦੀ ਸੁਧਾਈ ਦਾ ਪ੍ਰੋਗਰਾਮ ਜਾਰੀ

-24 ਜਨਵਰੀ ਤੱਕ ਦਿੱਤੇ ਜਾ ਸਕਣਗੇ ਦਾਅਵੇ ਅਤੇ ਇਤਰਾਜ਼

ਲੁਧਿਆਣਾ - ਜ਼ਿਲ•ਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਪਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਗਾਮੀ ਲੁਧਿਆਣਾ ਨਗਰ ਨਿਗਮ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਰਾਜ ਚੋਣ ਕਮਿਸ਼ਨ ਵੱਲੋਂ ਵਿਧਾਨ ਸਭਾ ਵੋਟਰ ਸੂਚੀ 2018 ਨੂੰ ਅਧਾਰ ਮੰਨਦਿਆਂ ਵੋਟਰ ਸੂਚੀਆਂ ਦੀ ਸੁਧਾਈ ਦਾ ਪ੍ਰੋਗਰਾਮ ਜਾਰੀ ਕੀਤਾ ਹੈ। ਇਸ ਅਨੁਸਾਰ ਵੋਟਰ ਸੂਚੀਆਂ ਦੀ ਡਰਾਫਟ ਪ੍ਰਕਾਸ਼ਨਾ 18 ਜਨਵਰੀ, 2018 ਨੂੰ ਕੀਤੀ ਜਾਵੇਗੀ। ਇਸ ਸਬੰਧੀ ਦਾਅਵੇ ਅਤੇ ਇਤਰਾਜ 24 ਜਨਵਰੀ, 2018 ਤੱਕ ਦਿੱਤੇ ਜਾ ਸਕਣਗੇ। 31 ਜਨਵਰੀ, 2018 ਤੱਕ ਦਾਅਵਿਆਂ ਅਤੇ ਇਤਰਾਜਾਂ ਦਾ ਨਿਪਟਾਰਾ ਕਰ ਦਿੱਤਾ ਜਾਵੇਗਾ। ਉਪਰੰਤ 3 ਫਰਵਰੀ, 2018 ਨੂੰ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਕਰ ਦਿੱਤੀ ਜਾਵੇਗੀ। ਉਨ•ਾਂ ਨੇ ਜ਼ਿਲ•ੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਮੁਹਿੰਮ ਦੌਰਾਨ ਜਿਸ ਕਿਸੇ ਨੇ ਵੀ ਨਵੀਂ ਵੋਟ ਬਣਾਉਣੀ ਹੈ, ਜਾਂ ਕੋਈ ਦਰੁਸਤੀ ਕਰਵਾਉਣੀ ਹੈ ਜਾਂ ਵੋਟ ਕਟਵਾਉਣੀ ਹੈ ਤਾਂ ਆਪਣੇ ਬੀ.ਐਲ.ਓ. ਨਾਲ ਰਾਬਤਾ ਕਰ ਸਕਦਾ ਹੈ। ਇਸ ਸਬੰਧੀ ਕਿਸੇ ਵੀ ਹੋਰ ਜਾਣਕਾਰੀ ਲਈ ਜ਼ਿਲ•ਾ ਚੋਣ ਦਫ਼ਤਰ ਨਾਲ ਰਾਬਤਾ ਕੀਤਾ ਜਾ ਸਕਦਾ ਹੈ।

Friday, 5 January 2018

*1 फरवरी को पेश किया जाएगा 2018-19 का आम बजट

*1 फरवरी को पेश किया जाएगा 2018-19 का आम बजट, 29 जनवरी से 6 अप्रैल तक चलेगा बजट सत्र* नई दिल्‍ली। सरकार ने आज बजट सत्र के लिए तारीखों की घोषणा कर दी है। संसदीय कार्य मंत्री अनंत कुमार ने बताया कि बजट सत्र की शुरुआत 29 जनवरी को होगी और यह 6 अप्रैल तक चलेगा। उन्‍होंने बताया कि बजट सत्र दो चरणों में पूरा होगा। वित्‍त वर्ष 2018-19 के लिए आम बजट 1 फरवरी को वित्‍त मंत्री अरुण जेटली द्वारा पेश किया जाएगा।

Public VIEWS | News Today | City TIMES | MEDIA HOUSE | OMNI |
PUBLIC VIEWS Buearu Report

#PublicVIEWS #NewsToday #CityTIMES  #MEDIAHOUSE #OMNI

Wednesday, 3 January 2018

ਸਹਿਕਾਰੀ ਬੈਂਕਾਂ ਤੋਂ ਕਰਜ਼ਾ ਲੈਣ ਵਾਲੇ ਛੋਟੇ ਅਤੇ 2.5 ਤੋਂ ਘੱਟ ਜ਼ਮੀਨ ਵਾਲੇ ਕਿਸਾਨ ਪਹਿਲੇ ਪੜਾਅ ਵਿੱਚ ਕਰਜ਼ਾ ਮੁਆਫੀ ਸਕੀਮ ਦੇ ਲਾਭ ਲੈ ਸਕਣਗੇ

ਲੁਧਿਆਣਾ - ਡਿਪਟੀ ਕਮਿਸ਼ਨਰ ਸ਼੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਕਰਜ਼ਾ ਮੁਆਫੀ ਸਕੀਮ ਦੇ ਪਹਿਲੇ ਪੜਾਅ ਵਿੱਚ 2.5 ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨ ਜਿਨ•ਾਂ ਨੇ ਸਹਿਕਾਰੀ ਬੈਂਕਾਂ ਤੋਂ ਕਰਜ਼ਾ ਲਿਆ ਹੈ ਨੂੰ ਕਰਜ਼ਾ ਮੁਆਫੀ ਦੇ ਲਾਭ ਦਿੱਤੇ ਜਾਣਗੇ।

ਡਿਪਟੀ ਕਮਿਸ਼ਨਰ ਨੇ ਕਰਜ਼ਾ ਮੁਆਫੀ ਸਕੀਮ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਹਿਕਾਰੀ ਬੈਂਕਾਂ ਤੋਂ ਕਰਜ਼ੇ ਲੈਣ ਵਾਲੇ ਕਿਸਾਨਾਂ ਦੀ ਪਛਾਣ ਕਰਨ ਲਈ ਪ੍ਰਸ਼ਾਸਨ ਦੀਆਂ ਟੀਮਾਂ ਦੁਆਰਾ ਜਾਂਚ ਕੀਤੀ ਜਾ ਰਹੀ ਹੈ। ਪਿੰਡ ਦੇ ਪੱਧਰ 'ਤੇ ਅਤੇ ਜਲਦੀ ਹੀ ਯੋਗ ਕਿਸਾਨਾਂ ਦੀ ਅੰਤਿਮ ਸੂਚੀ ਤਿਆਰ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਬਾਅਦ 5 ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਦੇ ਰਿਕਾਰਡ ਅਤੇ ਅਕਾਊਂਟ ਦੀ ਸਹੀ ਵੈਰੀਫਿਕੇਸ਼ਨ ਕਰਕੇ ਸੂਚੀ ਤਿਆਰ ਕੀਤੀ ਜਾਵੇਗੀ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਸਾਨਾਂ ਨੂੰ ਡਰਨ ਜਾਂ ਗੁੰਮਰਾਹ ਨਹੀਂ ਹੋਣਾ ਚਾਹੀਦਾ ਕਿਉਂਕਿ ਸਾਰੇ ਯੋਗ ਕਿਸਾਨਾਂ ਨੂੰ ਛੇਤੀ ਹੀ ਇਸ ਸਕੀਮ ਦਾ ਲਾਭ ਮਿਲ ਜਾਵੇਗਾ। ਉਨ•ਾਂ ਕਿਹਾ ਕਿ ਫਸਲ ਕਰਜ਼ਾ ਛੋਟ ਸਕੀਮ 7 ਜਨਵਰੀ ਨੂੰ ਸ਼ੁਰੂ ਹੋ ਜਾਵੇਗੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮਾਨਸਾ, ਮੁਕਤਸਰ, ਬਠਿੰਡਾ, ਫਰੀਦਕੋਟ ਅਤੇ ਮੋਗਾ ਸਮੇਤ  ਪੰਜ ਜ਼ਿਲਿ•ਆਂ ਦੇ 46,000 ਕਿਸਾਨਾਂ ਨੂੰ 170 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਜਾਰੀ ਕਰਨਗੇ।

ALL ELIGIBLE SMALL AND MARGINAL FARMERS WHO HAVE TAKEN LOANS FROM COMMERCIAL AND COOPERATIVE BANKS WILL BE COVERED UNDER LOAN WAIVER SCHEME

LUDHIANA - Clearing the air about loan waiver scheme of the Punjab government, Deputy Commissioner Pradeep Kumar Aggarwal on Wednesday said that in the first phase of scheme, the marginal farmers having agricultural land less than 2.5 acres, who have taken loans from the state cooperative banks will be given benefit of the debt-waiver.

Elaborating the scheme, Deputy Commissioner said that to identify marginal farmers who have taken loans from cooperative banks, verification was being carried out by teams of the administration at the village level in the district and soon final lists of eligible marginal farmers would be prepared.

After that, the teams would prepare the lists of small farmers having agricultural land less than 5 acres through proper verification of records and accounts, Deputy Commissioner Informed.

He further informed that in the next phase, all the small and marginal farmers who have taken loans from commercial banks will be taken.

He stated that the farmers should not get panic or misled by anyone as all eligible marginal and small farmers of cooperative And Commercial Banks would get the benefit of the scheme soon.

Pertinently, the crop loan waiver scheme will be started ‪on January 7‬ with Punjab Chief Minister Capt Amarinder Singh

Tuesday, 2 January 2018

ਭਾਸ਼ਾ ਵਿਭਾਗ, ਪੰਜਾਬ ਵੱਲੋਂ ਲੁਧਿਆਣਾ ਵਿਖੇ ਉਰਦੂ ਆਮੋਜ਼ ਕਲਾਸ ਦਾ ਕੋਰਸ 1 ਜਨਵਰੀ, 2018 ਤੋਂ ਸ਼ੁਰੂ

ਲੁਧਿਆਣਾ - ਭਾਸ਼ਾ ਵਿਭਾਗ, ਪੰਜਾਬ ਵੱਲੋਂ ਹਰ ਸਾਲ ਦੀ ਤਰ•ਾਂ ਇਸ ਸਾਲ ਵੀ ਉਰਦੂ ਜਬਾਨ ਸਿੱਖਣ ਦੇ ਚਾਹਵਾਨ ਵਿਅਕਤੀਆਂ ਲਈ ਉਰਦੂ ਕੋਰਸ 1 ਜਨਵਰੀ, 2018 ਤੋਂ ਸ਼ੁਰੂ ਕੀਤਾ ਜਾ ਚੁੱਕਾ ਹੈ। ਸ਼੍ਰੀ ਰਮਨ ਸਹੋਤਾ, ਜ਼ਿਲ•ਾ ਭਾਸ਼ਾ ਅਫਸਰ, ਲੁਧਿਆਣਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਰਦੂ ਦਾ ਇਹ ਕੋਰਸ ਬਿਲਕੁਲ ਮੁਫਤ ਕਰਾਇਆ ਜਾਂਦਾ ਹੈ। ਇਹ ਕੋਰਸ 6 ਮਹੀਨੇ ਦਾ ਹੈ। ਉਰਦੂ ਸਿੱਖਣ ਦੇ ਚਾਹਵਾਨ ਵਿਅਕਤੀ ਦਾਖਲਾ ਫਾਰਮ ਪੰਜਾਬੀ ਭਵਨ, ਲੁਧਿਆਣਾ ਵਿੱਚ ਸਥਿਤ ਜ਼ਿਲ•ਾ ਭਾਸ਼ਾ ਅਫਸਰ ਦੇ ਦਫਤਰ ਤੋਂ ਕਿਸੇ ਵੀ ਕੰਮ-ਕਾਜ ਵਾਲੇ ਦਿਨ ਮੁਫਤ ਪ੍ਰਾਪਤ ਕਰਕੇ ਸਿਖਲਾਈ ਸ਼ੁਰੂ ਕਰ ਸਕਦੇ ਹਨ।