Saturday, 22 September 2018

170 ਦਿਨਾਂ `ਚ ਸੜਕ ਰਸਤੇ 30 ਦੇਸ਼ ਪਾਰ ਕਰ ਕੇ ਕੈਨੇਡਾ ਪੁੱਜੀ ਮੋਹਾਲੀ ਦੀ ਸਿੱਖ ਜੋੜੀ

ਇਹ ਸਿੱਖ ਜੋੜੀ ਸੜਕ ਰਾਹੀਂ 30 ਦੇਸ਼ ਪਾਰ ਕਰਕੇ 170 ਦਿਨਾਂ 'ਚ ਪਹੁੰਚੀ ਕਨੇਡਾ

ਜਦੋਂ ਕੈਨੇਡਾ ਦੇ ਲੋਕਾਂ ਨੇ ਕੈਨੇਡਾ ਵਿੱਚ ਚੰਡੀਗੜ੍ਹ ਦੇ ਨੰਬਰ ਵਾਲੀ ਗੱਡੀ ਤਾਂ ਉਹ ਸਾਰੇ ਹੈਰਾਨ ਰਹਿ ਗਏ।

Public VIEWS ਜ਼ਰੀਏ ਮਿਲੋਂ ਉਸ ਸਿੱਖ ਜੋੜੇ ਨੂੰ ਜੋ 170 ਦਿਨਾਂ 'ਚ 46,000 km ਤੈਅ ਕਰਕੇ 30 ਦੇਸ਼ਾਂ ਦੀ ਕਰਕੇ ਆਇਆ ਸੈਰ 

ਇਹ ਸਿੱਖ ਜੋੜੀ ਸੜਕ ਰਾਹੀਂ 30 ਦੇਸ਼ ਪਾਰ ਕਰਕੇ 170 ਦਿਨਾਂ 'ਚ ਪਹੁੰਚੀ ਕਨੇਡਾ
ਅਸੀਂ ਅਕਸਰ ਜਦੋਂ ਸੜਕ ਦਾ ਸਫ਼ਰ ਕਰਨ ਬਾਰੇ ਸੋਚਦੇ ਹਾਂ ਤਾਂ ਆਪਣੇ ਦੇਸ਼, ਸੂਬੇ ਦੇ ਅੰਦਰ ਦੀ ਹੱਦ ਵਿੱਚ ਕਰਨ ਬਾਰੇ ਸੋਚਦੇ ਹਾਂ। ਕੀ ਤੁਸੀਂ ਕਦੀਂ ਇੱਕ ਦੇਸ਼ ਤੋਂ ਦੂਜੇ ਦੇਸ਼ ਜਾਣ ਲਈ ਸੜਕ ਰਾਹੀਂ ਸਫ਼ਰ ਕਰਨ ਬਾਰੇ ਸੋਚਿਆ ਹੈ। ਇਹ ਸੁਣਨ ਵਿੱਚ ਔਖਾ ਜ਼ਰੂਰ ਲੱਗਦਾ ਹੈ ਤੇ ਕਈਆਂ ਨੂੰ ਇਹ ਕਰਨ ਵਿੱਚ ਵੀ ਔਖਾ ਲੱਗੇਗਾ ਪਰ ਪ੍ਰਭਸਿਮਰਨ ਸਿੰਘ ਤੇ ਜਸਲੀਨ ਕੌਰ ਨੇ ਇਹ ਨਾਮੁੰਮਕਿਨ ਗੱਲ ਨੂੰ ਕਰ ਦਿਖਾਇਆ ਹੈ। ਜੀ ਹਾਂ ਮੋਹਾਲੀ ਦੀ ਰਹਿਣ ਵਾਲੀ ਇਸ ਜੋੜੀ ਨੇ ਸੜਕ ਦੇ ਰਸਤੇ ਪੰਜਾਬ ਦੇ ਮੋਹਾਲੀ ਤੋਂ ਕਨੇਡਾ ਤੱਕ ਦਾ ਸਫ਼ਰ ਸੜਕ ਰਾਹੀਂ ਕੀਤਾ ਪਾਰ ਕੀਤਾ ਹੈ ਜੋ ਕਿ ਕਰੀਬ 45,000 ਕਿਲੋਮੀਟਰ ਸੀ। ਉਨ੍ਹਾਂ ਨੇ ਇਸ ਸੜਕ ਦੇ ਸਫ਼ਰ ਦੌਰਾਨ 30 ਦੇਸ਼ਾਂ ਦੀਆਂ ਸਰਹੱਦਾਂ ਪਾਰ ਕੀਤੀਆਂ।

ਪ੍ਰਭਸਿਮਰਨ ਤੇ ਜਸਲੀਨ ਮੋਹਾਲੀ ਦੇ ਰਹਿਣ ਵਾਲੇ ਹਨ ਤੇ ਜਦੋਂ ਇਨ੍ਹਾਂ ਨੇ ਆਪਣੇ ਇਸ ਸਫ਼ਰ ਦੀ ਸ਼ੁਰੂਆਤ ਕਰਨੀ ਸੀ ਉਦੋਂ ਇਹ ਮੋਹਾਲੀ ਦੇ ਗੁਰਦੁਆਰਾ ਸਾਹਿਬ ਸ੍ਰੀ ਅੰਬ ਸਾਹਿਬ ਤੋਂ ਅਰਦਾਸ ਕਰਕੇ ਤੁਰੇ ਸਨ। ਜਿਸ ਤੋਂ ਬਾਅਦ ਇਹ ਸਭ ਤੋਂ ਪਹਿਲਾਂ ਉੱਤਰ-ਪੂਰਬੀ ਭਾਰਤ ਦੀ ਸਰਹੱਦ ਤੱਕ ਗਏ ਤੇ ਮਿਆਂਮਾਰ ਤੋਂ ਹੁੰਦੇ ਹੋਏ ਚੀਨ, ਲਾਤਵੀਆ, ਰੂਸ, ਯੂਰਪ ਦੇ ਦੇਸ਼ਾਂ ਤੋਂ ਹੁੰਦੇ ਹੋਏ ਇੰਗਲੈਂਡ ਰਾਹੀਂ ਕਨੇਡਾ ਪੁੱਜੇ।

ਇੰਗਲੈਂਡ ਪੁੱਜ ਕੇ ਉਨ੍ਹਾਂ ਨੇ ਆਪਣੀ ਕਾਰ ਨੂੰ ਸਮੁੰਦਰੀ ਜਹਾਜ਼ ਰਾਹੀਂ ਭੇਜ ਦਿੱਤਾ ਤੇ ਖ਼ੁਦ ਆਈਸਲੈਂਡ ਦੀ ਸੈਰ ਕਰਨ ਲਈ ਚਲੇ ਗਏ। ਜਦੋਂ ਕਾਰ ਕੈਨੇਡਾ ਦੇ ਸ਼ਹਿਰ ਹੈਲੀਫ਼ੈਕਸ ਪੁੱਜ ਗਈ, ਤਦ ਉਹ ਉੱਥੋਂ ਚੰਡੀਗੜ੍ਹ ਦੇ ਨੰਬਰ ਦੀ ਆਪਣੀ ਕਾਰ ਲੈ ਕੇ ਟੋਰਾਂਟੋ ਪੁੱਜੇ ਤੇ ਉਸ ਤੋਂ ਬਾਅਦ ਕੈਲਗਰੀ (ਅਲਬਰਟਾ) ਹੁੰਦੇ ਹੋਏ ਆਖ਼ਰ ਵੈਨਕੂਵਰ (ਬ੍ਰਿਟਿਸ਼ ਕੋਲੰਬੀਆ) ਪੁੱਜੇ। ਕੈਨੇਡਾ ਪਹੁੰਚ ਕੇ ਜਦੋਂ ਇਨ੍ਹਾਂ ਨੇ ਆਪਣੀ ਵਿਧਾਨ ਸਭਾ ਅੱਗੇ ਖੜ੍ਹੀ ਕੀਤੀ ਤਾਂ ਸਾਰੇ ਕਨੇਡਾ ਵਿੱਚ ਚੰਡੀਗੜ੍ਹ ਦੇ ਨੰਬਰ ਵਾਲੀ ਗੱਡੀ ਦੇਖ ਕੇ ਹੈਰਾਨ ਰਹਿ ਗਏ।

No comments:

Post a Comment