Tuesday, 22 July 2025

Friday, 11 July 2025

ਦਿਵਿਆਂਗਜਨਾਂ ਦੇ ਸਸ਼ਕਤੀਕਰਨ ਤਹਿਤ ਰਾਸ਼ਟਰੀ ਪੁਰਸਕਾਰ ਲਈ ਅਰਜ਼ੀਆਂ ਦੀ ਮੰਗ


 ਦਿਵਿਆਂਗਜਨਾਂ ਦੇ ਸਸ਼ਕਤੀਕਰਨ ਤਹਿਤ ਰਾਸ਼ਟਰੀ ਪੁਰਸਕਾਰ ਲਈ ਅਰਜ਼ੀਆਂ ਦੀ ਮੰਗ


*- ਯੋਗ ਲਾਭਪਾਤਰੀ 15 ਜੁਲਾਈ ਤੱਕ ਆਨਲਾਈਨ ਕਰ ਸਕਦੇ ਹਨ ਅਪਲਾਈ - ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ*


ਲੁਧਿਆਣਾ, 11 ਜੁਲਾਈ (000) - ਦਿਵਿਆਂਗਜਨਾਂ ਦੇ ਸਸ਼ਕਤੀਕਰਨ ਤਹਿਤ ਅੰਤਰਰਾਸ਼ਟਰੀ ਦਿਵਿਆਂਗ ਦਿਵਸ ਮੌਕੇ 03 ਦਸੰਬਰ, 2025 ਨੂੰ ਰਾਸ਼ਟਰੀ ਪੁਰਸਕਾਰ ਦਿੱਤੇ ਜਾਣੇ ਹਨ ਜਿਸਦੇ ਤਹਿਤ 15 ਜੁਲਈ ਤੱਕ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇਹ ਪੁਰਸਕਾਰ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ, ਨਵੀਂ ਦਿੱਲੀ ਵੱਲੋਂ ਦਿਵਿਆਂਗਜਨਾਂ ਨੂੰ ਵੱਖ-ਵੱਖ ਸ਼੍ਰੇਣੀਆਂ ਵਿੱਚ ਦਿੱਤੇ ਜਾਣਗੇ।


ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਇੰਦਰਪ੍ਰੀਤ ਕੌਰ ਵੱਲੋਂ ਇਸ ਸਬੰਧੀ ਵਿਸਥਾਰ ਨਾਲ ਦੱਸਿਆ ਗਿਆ ਕਿ ਹਰ ਸਾਲ ਦੀ ਤਰ੍ਹਾ ਇਸ ਸਾਲ ਵੀ ਅੰਤਰਰਾਸ਼ਟਰੀ ਦਿਵਿਆਂਗਜਨ ਦਿਵਸ ਮੌਕੇ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ, ਜਿਨ੍ਹਾਂ ਵੱਲੋ ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਅਤੇ ਯੋਗਦਾਨ ਪਾਏ ਗਏ ਹਨ, ਨੂੰ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ, ਨਵੀ ਦਿੱਲੀ ਵੱਲੋ ਰਾਸ਼ਟਰੀ ਪੁਰਸਕਾਰ ਦਿੱਤੇ ਜਾਣਗੇ। 


ਉਨ੍ਹਾਂ ਅੱਗੇ ਦੱਸਿਆ ਕਿ ਯੋਗ ਦਿਵਿਆਂਗਜਨ ਉਮੀਦਵਾਰ ਜਿਨ੍ਹਾਂ ਵੱਲੋ ਭਲਾਈ ਦੇ ਖੇਤਰ ਵਿੱਚ ਵੱਡੀਆਂ ਮੱਲਾਂ ਮਾਰੀਆਂ ਹਨ, ਉਨ੍ਹਾਂ ਲਈ ਆਨਲਾਈਨ ਅਰਜੀਆਂ ਦੇਣ ਸਬੰਧੀ ਗਾਈਡਲਾਈਨਜ਼ ਅਤੇ ਪ੍ਰੋਫਾਰਮਾ ਵੈਬਸਾਈਟ www.depwd.gov.in ਅਤੇ www.awards.gov.in 'ਤੇ ਉਪਲੱਬਧ ਹੈ। ਵੱਖ-ਵੱਖ ਸ੍ਰੇ਼ਣੀਆਂ ਅਧੀਨ ਯੋਗ ਉਮੀਦਵਾਰ ਰਾਸ਼ਟਰੀ ਪੁਰਸਕਾਰ ਲਈ 15 ਜੁਲਾਈ, 2025 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ।


ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਲੁਧਿਆਣਾ ਵੱਲੋ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ 03 ਦਸੰਬਰ, 2025 ਨੂੰ ਅੰਤਰਰਾਸ਼ਟਰੀ ਦਿਵਿਆਂਗਜਨ ਦਿਵਸ ਮੌਕੇ ਦਿੱਤੇ ਜਾਣ ਵਾਲੇ ਰਾਸ਼ਟਰੀ ਪੁਰਸਕਾਰਾਂ ਲਈ ਵੱਧ ਚੜ੍ਹ ਕੇ ਅਪਲਾਈ ਕਰਨ ਤਾਂ ਜੋ ਭਾਰਤ ਸਰਕਾਰ ਵੱਲੋਂ ਦਿੱਤੇ ਜਾਣ ਵਾਲੇ ''ਦਿਵਿਆਂਗ ਵਿਅਕਤੀਆਂ ਦੇ ਸਸ਼ਕਤੀਕਰਨ ਲਈ ਰਾਸ਼ਟਰੀ ਪੁਰਸਕਾਰ 2025'' ਲਈ ਵਿਚਾਰਿਆ ਜਾ ਸਕੇ।


------

Thursday, 10 July 2025

ਸਚਿਨ ਤੇਂਦੁਲਕਰ ਨੇ ਲਾਰਡਜ਼ ਵਿਖੇ ਪੰਜ ਮਿੰਟ ਦੀ ਘੰਟੀ ਵਜਾਈ 🔔😍

 ਸਚਿਨ ਤੇਂਦੁਲਕਰ ਨੇ ਲਾਰਡਜ਼ ਵਿਖੇ ਪੰਜ ਮਿੰਟ ਦੀ ਘੰਟੀ ਵਜਾਈ 🔔😍



ਦੋਵੇਂ ਇੱਕੋ ਫਰੇਮ ਵਿੱਚ

ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਸ਼ੁਭਮਨ ਗਿੱਲ ਅਤੇ ਸਚਿਨ ਤੇਂਦੁਲਕਰ ਦੀ ਧੀ ਸਾਰਾ ਤੇਂਦੁਲਕਰ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਮੌਕਾ ਸੀ ਯੁਵਰਾਜ ਸਿੰਘ ਦੀ 8 ਜੁਲਾਈ ਨੂੰ ਲੰਡਨ ਵਿੱਚ ਆਯੋਜਿਤ YouWeCan ਚੈਰਿਟੀ ਡਿਨਰ ਪਾਰਟੀ ਦਾ, ਜਿੱਥੇ ਕ੍ਰਿਕਟ ਅਤੇ ਗਲੈਮਰ ਜਗਤ ਦੇ ਕਈ ਵੱਡੇ ਨਾਮ ਮੌਜੂਦ ਸਨ।ਸਾਰਾ ਆਪਣੇ ਮਾਤਾ-ਪਿਤਾ ਸਚਿਨ ਅਤੇ ਅੰਜਲੀ ਤੇਂਦੁਲਕਰ ਨਾਲ ਪਹੁੰਚੀ, ਜਦੋਂ ਕਿ ਸ਼ੁਭਮਨ ਗਿੱਲ ਵੀ ਟੀਮ ਇੰਡੀਆ ਨਾਲ ਸ਼ਾਮਿਲ ਹੋਏ। ਇਸ ਸਮਾਗਮ ਦੀਆਂ ਕੁਝ ਤਸਵੀਰਾਂ ਹੁਣ ਵਾਇਰਲ ਹੋ ਰਹੀਆਂ ਹਨ, ਜਿਸ ਵਿੱਚ ਦੋਵੇਂ ਇੱਕੋ ਫਰੇਮ ਵਿੱਚ








ਦਿਖਾਈ ਦੇ ਰਹੇ ਹਨ। ਸਾਰਾ ਨੇ ਸੋਸ਼ਲ ਮੀਡੀਆ 'ਤੇ ਅਦਾਕਾਰਾ ਬਨੀਤਾ ਸੰਧੂ ਨਾਲ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ

ਖੇਡ ਵਿਭਾਗ ਵਲੋਂ ਗੁਰੂ ਨਾਨਕ ਸਟੇਡੀਅਮ 'ਚ ਚੋਣ ਟਰਾਇਲ ਸੰਪੰਨ

ਖੇਡ ਵਿਭਾਗ ਵਲੋਂ ਗੁਰੂ ਨਾਨਕ ਸਟੇਡੀਅਮ 'ਚ ਚੋਣ ਟਰਾਇਲ ਸੰਪੰਨ











ਵੱਖ-ਵੱਖ ਖੇਡਾਂ ਲਈ ਕੁੱਲ 417 ਖਿਡਾਰੀਆਂ ਦੀ ਕੀਤੀ ਚੋਣ*


230 ਲੜਕਿਆਂ ਦੇ ਨਾਲ 187 ਲੜਕੀਆਂ ਵੀ ਸ਼ਾਮਲ


ਲੁਧਿਆਣਾ, 9 ਜੁਲਾਈ (000) - ਖੇਡ ਵਿਭਾਗ ਪੰਜਾਬ ਵੱਲੋਂ ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਵਿਖੇ ਪੰਜਾਬ ਯੂਨੀਵਰਸਿਟੀ ਅਧੀਨ ਆਉਂਦੇ ਕਾਲਜਾਂ ਵਿੱਚ ਵੱਖ-ਵੱਖ 15 ਖੇਡਾਂ 'ਚ ਚੋਣ ਟਰਾਇਲ ਸੰਪੰਨ ਹੋਏ।


ਜ਼ਿਲ੍ਹਾ ਖੇਡ ਅਫ਼ਸਰ ਲੁਧਿਆਣਾ ਕੁਲਦੀਪ ਚੁੱਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 8-9 ਜੁਲਾਈ ਨੂੰ ਚੱਲੇ ਦੋ ਦਿਨਾਂ ਟਰਾਇਲ ਦੋਰਾਨ ਐਥਲੈਟਿਕਸ, ਆਰਚਰੀ ਬਾਕਸਿੰਗ, ਬੈਡਮਿੰਟਨ, ਸਾਈਕਲਿੰਗ, ਫੁੱਟਬਾਲ, ਹਾਕੀ, ਜੂਡੋ, ਕਬੱਡੀ ਨੈਸਨਲ ਸਟਾਈਲ, ਖੋਹ-ਖੋਹ, ਸ਼ੂਟਿੰਗ,ਤੈਰਾਕੀ,ਵਾਲੀਬਾਲ, ਵੇਟ-ਲਿਫਟਿੰਗ ਅਤੇ ਕੁਸ਼ਤੀ ਖਿਡਾਰੀਆਂ ਦੀ ਚੋਣ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਟਰਾਇਲਾਂ ਦੌਰਾਨ ਕੁੱਲ 417 ਖਿਡਾਰੀਆਂ ਦੀ ਚੋਣ ਕੀਤੀ ਗਈ ਹੈ ਜਿਨ੍ਹਾਂ ਵਿੱਚ 230 ਲੜਕੇ ਅਤੇ 187 ਲੜਕੀਆਂ ਸ਼ਾਮਲ ਹਨ।


ਉਨ੍ਹਾ ਦੁਹਰਾਇਆ ਕਿ ਸਪੋਰਟਸ ਵਿੰਗ ਸਕੀਮ ਅਧੀਨ ਚੁਣੇ ਜਾਣ ਵਾਲੇ ਖਿਡਾਰੀਆਂ/ਖਿਡਾਰਨਾਂ ਨੂੰ ਖੇਡਾਂ ਦਾ ਸਮਾਨ, ਟਰੇਨਿੰਗ ਦੇ ਨਾਲ-ਨਾਲ ਰੈਜੀਡੈਂਸ਼ਲ ਖਿਡਾਰੀਆਂ ਨੂੰ 225 ਰੁਪਏ ਅਤੇ ਡੇ-ਸਕਾਲਰ ਨੂੰ 125 ਰੁਪਏ ਪ੍ਰਤੀ ਖਿਡਾਰੀ ਪ੍ਰਤੀ ਦਿਨ ਦੀ ਦਰ ਨਾਲ ਖੁਰਾਕ/ਰਿਫਰੈਸ਼ਮੈਂਟ ਵੀ ਦਿੱਤੀ ਜਾਵੇਗੀ।

ਪੰਜਾਬ ਐਂਡ ਸਿੰਧ ਬੈਂਕ ਨੇ ਨੰਗਲ ਪਿੰਡ, ਡੇਹਲੋਂ ਵਿਖੇ ਵਿੱਤੀ ਸਮਾਵੇਸ਼ ਸੰਤ੍ਰਿਪਤਾ ਕੈਂਪ ਦਾ ਆਯੋਜਨ ਕੀਤਾ


ਪੰਜਾਬ ਐਂਡ ਸਿੰਧ ਬੈਂਕ ਨੇ ਨੰਗਲ ਪਿੰਡ, ਡੇਹਲੋਂ ਵਿਖੇ ਵਿੱਤੀ ਸਮਾਵੇਸ਼ ਸੰਤ੍ਰਿਪਤਾ ਕੈਂਪ ਦਾ ਆਯੋਜਨ ਕੀਤਾ


ਡੇਹਲੋਂ,: ਪੰਜਾਬ ਐਂਡ ਸਿੰਧ ਬੈਂਕ, ਡੇਹਲੋਂ ਸ਼ਾਖਾ ਨੇ ਭਾਰਤ ਸਰਕਾਰ ਦੇ ਵਿੱਤੀ ਸੇਵਾਵਾਂ ਵਿਭਾਗ (DFS) ਦੁਆਰਾ ਜਾਰੀ 3-ਮਹੀਨੇ ਦੇ ਸੰਤ੍ਰਿਪਤਾ ਮੁਹਿੰਮ ਦਿਸ਼ਾ-ਨਿਰਦੇਸ਼ਾਂ ਦੇ ਤਹਿਤ, ਨੰਗਲ ਪਿੰਡ, ਡੇਹਲੋਂ ਵਿਖੇ ਇੱਕ ਵਿੱਤੀ ਸਮਾਵੇਸ਼ ਸੰਤ੍ਰਿਪਤਾ ਕੈਂਪ ਦਾ ਸਫਲਤਾਪੂਰਵਕ ਆਯੋਜਨ ਕੀਤਾ।


ਇਸ ਕੈਂਪ ਦਾ ਉਦੇਸ਼ ਪੇਂਡੂ ਖੇਤਰਾਂ ਵਿੱਚ ਜਾਗਰੂਕਤਾ ਫੈਲਾ ਕੇ ਅਤੇ ਪ੍ਰਧਾਨ ਮੰਤਰੀ ਜਨ ਧਨ ਯੋਜਨਾ (PMJDY), ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ (PMSBY), ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ (PMJJBY), ਅਤੇ ਅਟਲ ਪੈਨਸ਼ਨ ਯੋਜਨਾ (APY) ਵਰਗੀਆਂ ਮੁੱਖ ਸਮਾਜਿਕ ਸੁਰੱਖਿਆ ਯੋਜਨਾਵਾਂ ਦੇ ਤਹਿਤ ਨਾਮਾਂਕਣ ਦੀ ਸਹੂਲਤ ਦੇ ਕੇ ਵਿੱਤੀ ਸਮਾਵੇਸ਼ ਨੂੰ ਡੂੰਘਾ ਕਰਨਾ ਸੀ।


ਅਕਿਰਿਆਸ਼ੀਲ PMJDY ਖਾਤਿਆਂ ਨੂੰ ਸਰਗਰਮ ਕਰਨ, ਗਾਹਕਾਂ ਨੂੰ ਆਪਣੇ ਖਾਤਿਆਂ ਵਿੱਚ ਨਾਮਜ਼ਦਗੀਆਂ ਜੋੜਨ ਲਈ ਉਤਸ਼ਾਹਿਤ ਕਰਨ, ਅਤੇ DEAF ਖਾਤਿਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਹੱਲ ਕਰਨ 'ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ। ਭਾਗੀਦਾਰਾਂ ਨੂੰ ਸਾਈਬਰ ਧੋਖਾਧੜੀ ਦੇ ਵਧ ਰਹੇ ਖਤਰਿਆਂ ਅਤੇ ਸੁਰੱਖਿਅਤ ਬੈਂਕਿੰਗ ਅਭਿਆਸਾਂ ਦੀ ਮਹੱਤਤਾ ਬਾਰੇ ਵੀ ਸੰਵੇਦਨਸ਼ੀਲ ਬਣਾਇਆ ਗਿਆ।


ਇਸ ਸਮਾਗਮ ਵਿੱਚ ਸ਼੍ਰੀ. ਗੁਰਦੀਪ ਸਿੰਘ ਕੰਗ, ਲੀਡ ਜ਼ਿਲ੍ਹਾ ਮੈਨੇਜਰ (ਐਲਡੀਐਮ); ਸ਼੍ਰੀ ਸੰਜੀਵ ਕੁਮਾਰ, ਜ਼ਿਲ੍ਹਾ ਵਿਕਾਸ ਮੈਨੇਜਰ (ਡੀਡੀਐਮ), ਨਾਬਾਰਡ; ਸ਼੍ਰੀ ਰਾਕੇਸ਼ ਮੰਡਲ, ਮਾਰਕੀਟਿੰਗ ਅਫ਼ਸਰ; ਨੰਗਲ ਪਿੰਡ ਦੇ ਸਰਪੰਚ; ਅਤੇ ਹੋਰ ਸਥਾਨਕ ਪਤਵੰਤੇ।


ਇਸ ਸਮਾਗਮ ਵਿੱਚ ਬੋਲਦਿਆਂ, ਪਤਵੰਤਿਆਂ ਨੇ ਸਰਕਾਰ ਦੀ ਇਹ ਯਕੀਨੀ ਬਣਾਉਣ ਦੀ ਵਚਨਬੱਧਤਾ 'ਤੇ ਜ਼ੋਰ ਦਿੱਤਾ ਕਿ ਸਾਰੇ ਯੋਗ ਨਾਗਰਿਕਾਂ ਨੂੰ ਜ਼ਰੂਰੀ ਵਿੱਤੀ ਸੇਵਾਵਾਂ ਅਤੇ ਸਮਾਜਿਕ ਸੁਰੱਖਿਆ ਯੋਜਨਾਵਾਂ ਤੱਕ ਪਹੁੰਚ ਹੋਵੇ। ਬੈਂਕ ਅਧਿਕਾਰੀਆਂ ਨੇ ਮੌਕੇ 'ਤੇ ਨਾਮਾਂਕਣ ਸਹੂਲਤਾਂ ਵੀ ਪ੍ਰਦਾਨ ਕੀਤੀਆਂ ਅਤੇ ਗਾਹਕਾਂ ਦੇ ਸਵਾਲਾਂ ਦਾ ਜਵਾਬ ਦਿੱਤਾ।


ਕੈਂਪ ਨੂੰ ਪਿੰਡ ਵਾਸੀਆਂ ਵੱਲੋਂ ਉਤਸ਼ਾਹਜਨਕ ਹੁੰਗਾਰਾ ਮਿਲਿਆ, ਜੋ ਸੁਰੱਖਿਅਤ ਅਤੇ ਸਮਾਵੇਸ਼ੀ ਬੈਂਕਿੰਗ ਵਿੱਚ ਮਜ਼ਬੂਤ ​​ਭਾਈਚਾਰਕ ਦਿਲਚਸਪੀ ਨੂੰ ਦਰਸਾਉਂਦਾ ਹੈ। ਪੰਜਾਬ ਐਂਡ ਸਿੰਧ ਬੈਂਕ ਨੇ ਅਜਿਹੀਆਂ ਆਊਟਰੀਚ ਪਹਿਲਕਦਮੀਆਂ ਰਾਹੀਂ ਆਖਰੀ ਮੀਲ ਤੱਕ ਗੁਣਵੱਤਾ ਵਾਲੀਆਂ ਬੈਂਕਿੰਗ ਸੇਵਾਵਾਂ ਲਿਆਉਣ ਲਈ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ।

ਵਰਲਡ ਪੁਲਿਸ ਐਂਡ ਫਾਇਰ ਖੇਡਾਂ 2025: ਦੋਰਾਹਾ ਦੀ ਅਨਮੋਲ ਕੌਰ ਵੱਲੋਂ 3 ਗੋਲਡ ਅਤੇ 1 ਬ੍ਰਾਂਜ਼ ਮੈਡਲ ਜਿੱਤ ਕੇ ਪੰਜਾਬ ਅਤੇ ਦੇਸ਼ ਦਾ ਨਾਂ ਰੌਸ਼ਨ ਕੀਤਾ

ਵਰਲਡ ਪੁਲਿਸ ਐਂਡ ਫਾਇਰ ਖੇਡਾਂ 2025: ਦੋਰਾਹਾ ਦੀ ਅਨਮੋਲ ਕੌਰ ਵੱਲੋਂ 3 ਗੋਲਡ ਅਤੇ 1 ਬ੍ਰਾਂਜ਼ ਮੈਡਲ ਜਿੱਤ ਕੇ ਪੰਜਾਬ ਅਤੇ ਦੇਸ਼ ਦਾ ਨਾਂ ਰੌਸ਼ਨ ਕੀਤਾ





*ਅਨਮੋਲ ਕੌਰ ਦੀ ਵਾਪਸੀ ’ਤੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਸਨਮਾਨਤ ਕਰਕੇ ਸਵਾਗਤ ਕੀਤਾ*


*ਵਿਧਾਇਕ ਗਿਆਸਪੁਰਾ ਨੇ ਅਨਮੋਲ ਦੀ ਜਿੱਤ ਨੂੰ ਕੌਮੀ ਮਾਣ ਦਾ ਪ੍ਰਤੀਕ ਕਰਾਰ ਦਿੱਤਾ*


*‘ਖੇਡਦਾ ਪੰਜਾਬ, ਬਦਲਦਾ ਪੰਜਾਬ’ ਤਹਿਤ ਪੰਜਾਬ ਸਰਕਾਰ ਵੱਲੋਂ 13 ਐਕਸੀਲੈਂਸ ਸੈਂਟਰਾਂ ਦੀ ਸਥਾਪਨਾ ਜਾਰੀ*


*ਖੇਡਾਂ ਲਈ ਰਿਕਾਰਡ 979 ਕਰੋੜ ਰੁਪਏ ਦਾ ਬਜਟ ਜਾਰੀ– ਵਿਧਾਇਕ ਗਿਆਸਪੁਰਾ*


*ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਉਪਰਾਲੇ ਜਾਰੀ*


*ਵਿਧਾਇਕ ਗਿਆਸਪੁਰਾ ਨੇ ਅਨਮੋਲ ਨੂੰ ਦੱਸਿਆ ਨੌਜਵਾਨ ਪੀੜ੍ਹੀ ਲਈ ਰੋਲ ਮਾਡਲ*


ਦੋਰਾਹਾ, ਪਾਇਲ ਖੰਨਾ (ਲੁਧਿਆਣਾ), 9 ਜੁਲਾਈ: ਵਰਲਡ ਪੁਲਿਸ ਐਂਡ ਫਾਇਰ ਖੇਡਾਂ 2025 ਯੂ.ਐਸ.ਏ 'ਚ ਦੋਰਾਹਾ ਦੀ ਧੀ ਅਨਮੋਲ ਕੌਰ ਨੇ ਹੈਮਰ ਥਰੋ, ਡਿਸਕਸ ਅਤੇ ਸ਼ੌਟ ਪੁੱਟ ਵਿੱਚ ਗੋਲਡ ਮੈਡਲ ਤੇ ਜੈਵਲਿਨ ਵਿੱਚ ਬ੍ਰਾਂਜ਼ ਮੈਡਲ ਜਿੱਤ ਕੇ ਆਪਣੇ ਮਾਤਾ-ਪਿਤਾ, ਸ਼ਹਿਰ ਦੋਰਾਹਾ, ਜ਼ਿਲ੍ਹਾ ਲੁਧਿਆਣਾ, ਪੰਜਾਬ ਅਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਪੰਜਾਬ ਸਰਕਾਰ ਦੀ ਤਰਫੋਂ ਵਿਧਾਨ ਸਭਾ ਹਲਕਾ ਪਾਇਲ ਦੇ ਵਿਧਾਇਕ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਨੇ ਅਨਮੋਲ ਕੌਰ ਦਾ ਦੋਰਾਹਾ ਵਿਖੇ ਪਹੁਚਣ 'ਤੇ ਸਨਮਾਨ ਦੇ ਕੇ ਭਰਵਾ ਸਵਾਗਤ ਕੀਤਾ ਅਤੇ ਵਧਾਈ ਦਿੱਤੀ।


ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਦੋਰਾਹਾ ਦੀ ਧੀ ਅਨਮੋਲ ਕੌਰ ਨੇ ਇਤਿਹਾਸ ਰਚਿ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਨਮੋਲ ਕੌਰ ਨੇ 3 ਗੋਲਡ +1 ਬ੍ਰਾਂਜ਼ ਮੈਡਲ ਜਿੱਤ ਵਾਪਸੀ ਕੀਤੀ ਹੈ। ਉਨ੍ਹਾਂ ਕਿਹਾ ਕਿ ਦੋਰਾਹਾ ਪਹੁੰਚਣ 'ਤੇ ਅਨਮੋਲ ਕੌਰ ਦਾ ਸਨਮਾਨ ਕਰਕੇ ਮੈਨੂੰ ਬੇਹੱਦ ਮਾਣ ਮਹਿਸੂਸ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ ਅਨਮੋਲ ਦੀ ਜਿੱਤ ਨਹੀਂ, ਸਾਡੀ ਪੂਰੀ ਕੌਮ ਦੀ ਜਿੱਤ ਹੈ। ਸਾਡੀਆਂ ਧੀਆਂ ਵੀ ਹਰ ਖੇਤਰ ਵਿੱਚ ਅੱਗੇ ਹਨ।


ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਸੂਬੇ ਵਿੱਚ ਖੇਡਾਂ ਨੂੰ ਹੁਲਾਰਾ ਦੇਣ ਲਈ ਕੀਤੇ ਜਾ ਰਹੇ ਉਪਰਾਲੇ ਭਵਿੱਖ ਵਿੱਚ ਪੰਜਾਬ ਨੂੰ ਖੇਡਾਂ ਦੇ ਉੱਤਮ ਕੇਂਦਰ ਵਜੋਂ ਸਥਾਪਿਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਣਗੇ।


ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਖੇਡਾਂ ਨੂੰ ਵੱਡੇ ਪੱਧਰ ‘ਤੇ ਉਤਸ਼ਾਹਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ‘ਖੇਡਦਾ ਪੰਜਾਬ, ਬਦਲਦਾ ਪੰਜਾਬ’ ਪਹਿਲਕਦਮੀ ਤਹਿਤ 13 ਸੈਂਟਰ ਆਫ਼ ਐਕਸੀਲੈਂਸ ਕੇਂਦਰਾਂ ਨੂੰ ਅਡਵਾਂਸ ਅਤੇ ਆਧੁਨਿਕ ਬਣਾਇਆ ਜਾ ਰਿਹਾ ਹੈ ਜੋ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਮੁਕਾਬਲਾ ਕਰਨ ਵਾਲੇ ਪੰਜਾਬ ਦੇ ਚੈਂਪੀਅਨ ਖਿਡਾਰੀਆਂ ਲਈ ਹੱਬ ਬਣ ਜਾਣਗੇ। ਉਨ੍ਹਾਂ ਕਿਹਾ ਕਿ ਚਾਲੂ ਵਿੱਤੀ ਸਾਲ ਦੌਰਾਨ ਖੇਡ ਵਿਭਾਗ ਨੂੰ 979 ਕਰੋੜ ਰੁਪਏ ਦੇ ਫੰਡ ਜਾਰੀ ਕਰਨ ਦੀ ਵਿਵਸਥਾ ਹੈ, ਜੋ ਕਿ ਪੰਜਾਬ ਦੇ ਇਤਿਹਾਸ ਵਿੱਚ ਹੁਣ ਤੱਕ ਦੀ ਸਭ ਤੋਂ ਵੱਧ ਜਾਰੀ ਹੋਣ ਵਾਲੀ ਰਕਮ ਹੈ ਜੋ ਆਪਣੇ-ਆਪ ਵਿਚ ਪੰਜਾਬ ਵਿੱਚ ਖੇਡਾਂ ਪ੍ਰਤੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦੀ ਹੈ।